27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-09-2025

ਪਿਛਲੇ 13 ਦਿਨ ਤੋਂ ਹੜ੍ਹ ਦਾ ਸੰਤਾਪ ਭੋਗ ਰਹੇ ਹਨ 35 ਗੁੱਜਰ ਪਰਿਵਾਰ

ਪਠਾਨਕੋਟ , 7 ਸਤੰਬਰ (ਵਿਨੋਦ) - 12 ਦਿਨ ਬੀਤ ਜਾਣ ਦੇ ਬਾਅਦ ਵੀ ਹੜ੍ਹ ਦਾ ਸੰਤਾਪ ਭੋਗ ਰਹੇ ਮਲਕਪੁਰ ਦੇ 35 ਗੁੱਜਰ ਪਰਿਵਾਰ ਅੱਜ ਵੀ ਨਰਕ ਭਰੀ ਜ਼ਿੰਦਗੀ ਜਿਉਣ ਨੂੰ ਮਜ਼ਬੂਰ ਹਨ। ਪੀੜਤਾਂ ਨੇ ਦੱਸਿਆ ਕਿ ...

Ad Position 21
No active advertisement
ਅਜੀਤ ਡੈਸਕ 07-09-2025

ਪਠਾਨਕੋਟ , 7 ਸਤੰਬਰ (ਵਿਨੋਦ) - 12 ਦਿਨ ਬੀਤ ਜਾਣ ਦੇ ਬਾਅਦ ਵੀ ਹੜ੍ਹ ਦਾ ਸੰਤਾਪ ਭੋਗ ਰਹੇ ਮਲਕਪੁਰ ਦੇ 35 ਗੁੱਜਰ ਪਰਿਵਾਰ ਅੱਜ ਵੀ ਨਰਕ ਭਰੀ ਜ਼ਿੰਦਗੀ ਜਿਉਣ ਨੂੰ  ਮਜ਼ਬੂਰ ਹਨ। ਪੀੜਤਾਂ ਨੇ ਦੱਸਿਆ ਕਿ ਲਗਭਗ 13 ਦਿਨ ਪਹਿਲਾਂ ਯੂ.ਬੀ.ਡੀ.ਸੀ. ਨਹਿਰ ਓਵਰਫਲੋ ਹੋ ਗਈ ਸੀ। ਜਿਸ ਕਰਕੇ ਨਹਿਰ ਦਾ ਪਾਣੀ ਉਨਾਂ ਦੇ ਘਰਾਂ ਵਿਚ ਜਾ ਵੜਿਆ ਸੀ, ਜਿਸ ਕਾਰਨ ਉਹ ਆਪਣੇ ਘਰ ਛੱਡ ਕੇ ਭੱਜ ਗਏ। ਜਦੋਂ ਪਾਣੀ ਦਾ ਪੱਧਰ ਘਟਿਆ ਤਾਂ ਉਹ ਵਾਪਸ ਆਏ ਤਾ ਘਰ ਦੇ ਹਾਲਾਤ ਬਹੁਤ ਖਰਾਬ ਹਨ।

ਅੱਜ ਵੀ ਉਨ੍ਹਾਂ ਦੇ ਘਰ ਨੂੰ ਜਾਣ ਵਾਲਾ 2 ਕਿਲੋਮੀਟਰ ਦਾ ਰਸਤਾ, ਗਾਰ ਅਤੇ ਪਾਣੀ ਨਾਲ ਭਰਿਆ ਹੋਇਆ ਹੈ, ਜਿਸ ਕਾਰਨ ਉਨ੍ਹਾਂ ਨੂੰ ਕੰਮਾਂ ਕਾਰ ਤੇ ਜਾਣ ਲਈ ਬੜੀ ਮੁਸ਼ਕਿਲ ਹੈ। ਉਨ੍ਹਾਂ ਦੱਸਿਆ ਕਿ ਇਸ ਹੜ੍ਹ ਦੇ ਨਾਲ ਉਨ੍ਹਾਂ ਦੇ ਡੰਗਰ ਵੀ ਮਰ ਗਏ ਤੇ ਪ੍ਰਸ਼ਾਸਨ ਵਲੋਂ ਕਿਸੇ ਨੇ ਵੀ ਉਨਾਂ ਦੀ ਸਾਰ ਨਹੀਂ ਲਈ। ਉਹ ਬੜੀ ਮੁਸ਼ਕਿਲ ਨਾਲ ਆਰਥਿਕ ਤੰਗੀ ਦੇ ਵਿਚ ਆਪਣਾ ਜੀਵਨ ਬਸਰ ਕਰ ਰਹੇ ਹਨ। ਹੈਰਾਨੀ ਵਾਲੀ ਗੱਲ ਇਹ ਹੈ ਕਿ ਜਿੱਥੇ ਇਹ ਗੁੱਜਰ ਪਰਿਵਾਰ ਰਹਿੰਦੇ ਹਨ ਉਥੋਂ ਮਾਤਰ ਕੁਝ ਹੀ ਦੂਰੀ 'ਤੇ ਡੀ.ਸੀ. ਦਾ ਦਫ਼ਤਰ ਵੀ ਹੈ, ਪਰ ਫਿਰ ਵੀ ਇਹ ਪਰਿਵਾਰ ਨਰਕ ਭਰੀ ਜ਼ਿੰਦਗੀ ਜਿਊਣ ਨੂੰ ਮਜ਼ਬੂਰ ਹੈ।

Ad Position 22
No active advertisement
ਪਿਛਲੀ ਖ਼ਬਰ ਤਰਨ ਤਾਰਨ ਵਿਖੇ ਨਸ਼ੇ ਦਾ ਟੀਕਾ ਲਗਾਉਣ ਨਾਲ 2 ਸਕੇ ਭਰਾਵਾਂ ਦੀ ਮੌਤ ਅਗਲੀ ਖ਼ਬਰ ਅਨਪਛਾਤੇ ਨੌਜਵਾਨ ਦੀ ਮਿਲੀ ਲਾਸ਼
Ad Position 24