28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-09-2025

ਸੇਮ ਨਾਲੇ 'ਚ ਪਲਟੀ ਬੱਸ, ਜਾਨੀ ਮਾਲੀ ਨੁਕਸਾਨ ਤੋਂ ਰਿਹਾ ਬਚਾਅ

ਨਾਭਾ, (ਪਟਿਆਲਾ), 8 ਸਤੰਬਰ (ਜਗਨਾਰ ਸਿੰਘ ਦੁਲੱਦੀ)- ਅੱਜ ਤੜਕਸਾਰ ਨਾਭਾ ਦੇ ਪਿੰਡ ਦੁਲੱਦੀ ਦੇ ਸੇਮ ਨਾਲੇ ਵਿਚ ਸਥਾਨਕ ਨਿੱਜੀ ਸਕੂਲ ਦੀ ਬੱਸ ਪਲਟ ਜਾਣ ਦੀ ਜਾਣਕਾਰੀ....

Ad Position 21
No active advertisement
ਅਜੀਤ ਡੈਸਕ 08-09-2025

ਨਾਭਾ, (ਪਟਿਆਲਾ), 8 ਸਤੰਬਰ (ਜਗਨਾਰ ਸਿੰਘ ਦੁਲੱਦੀ)- ਅੱਜ ਤੜਕਸਾਰ ਨਾਭਾ ਦੇ ਪਿੰਡ ਦੁਲੱਦੀ ਦੇ ਸੇਮ ਨਾਲੇ ਵਿਚ ਸਥਾਨਕ ਨਿੱਜੀ ਸਕੂਲ ਦੀ ਬੱਸ ਪਲਟ ਜਾਣ ਦੀ ਜਾਣਕਾਰੀ ਮਿਲੀ ਹੈ। ਇਕੱਤਰ ਕੀਤੀ ਜਾਣਕਾਰੀ ਅਨੁਸਾਰ ਸਥਾਨਕ ਪ੍ਰਾਈਵੇਟ ਸਕੂਲ ਦੀ ਬੱਸ ਨਾਭਾ ਹਲਕੇ ਦੇ ਪਿੰਡ ਲੁਹਾਰ ਮਾਜਰਾ, ਬਿਨਾਹੇੜੀ, ਕਕਰਾਲਾ, ਕੋਟ, ਛੀਟਾਂਵਾਲਾ ਆਦਿ ਪਿੰਡਾਂ ਤੋਂ ਬੱਚੇ ਇਕੱਠੇ ਕਰਕੇ ਸਕੂਲ ਵੱਲ ਆ ਰਹੀ ਸੀ ਤਾਂ ਅਚਾਨਕ ਕਕਰਾਲਾ ਦੁਲੱਦੀ ਸੜਕ ਦੇ ਕਿਨਾਰੇ ਬਣੇ ਸੇਮ ਨਾਲੇ ਵਿਚ ਪਲਟ ਗਈ। ਘਟਨਾ ਦੀ ਸੂਚਨਾ ਮਿਲਦੇ ਹੀ ਸਕੂਲ ਦਾ ਸਟਾਫ਼ ਅਤੇ ਪੁਲਿਸ ਚੌਂਕੀ ਛੀਟਾਵਾਲਾ ਦੇ ਇੰਚਾਰਜ ਗੁਰਮੀਤ ਸਿੰਘ ਪੁਲਿਸ ਪਾਰਟੀ ਸਮੇਤ ਮੌਕੇ ’ਤੇ ਪਹੁੰਚੇ ਅਤੇ ਘਟਨਾ ਦੀ ਜਾਂਚ ਆਰੰਭ ਕਰ ਦਿੱਤੀ।


ਸਕੂਲ ਦੇ ਦਸਵੀਂ ਜਮਾਤ ਦੇ ਵਿਦਿਆਰਥੀ ਅਭਿਰਾਜ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਾਹਮਣੇ ਤੋਂ ਇਕ ਵਾਹਨ ਆ ਗਿਆ, ਜਿਸ ਕਰਕੇ ਸਕੂਲ ਬੱਸ ਦੇ ਡਰਾਈਵਰ ਨੇ ਬੱਸ ਨੂੰ ਕਿਨਾਰੇ ਕਰਨ ਦੀ ਕੋਸ਼ਿਸ਼ ਕੀਤੀ ਤਾਂ ਬਸ ਇਕਦਮ ਸੇਮ ਨਾਲੇ ਵਿਚ ਡਿੱਗ ਗਈ, ਜਿਸ ਕਰਕੇ ਉਸ ਨੇ ਤੁਰੰਤ ਸ਼ੀਸ਼ਾ ਤੋੜ ਕੇ ਬੱਚਿਆਂ ਨੂੰ ਬਾਹਰ ਕੱਢਿਆ। ਮੌਕੇ ’ਤੇ ਪਹੁੰਚੇ ਸਕੂਲ ਸਟਾਫ਼ ਨੇ ਕਿਹਾ ਕਿ ਜਿਵੇਂ ਹੀ ਉਨ੍ਹਾਂ ਨੂੰ ਘਟਨਾ ਸੰਬੰਧੀ ਇਤਲਾਹ ਮਿਲੀ ਤਾਂ ਉਹ ਤੁਰੰਤ ਮੌਕੇ ’ਤੇ ਪਹੁੰਚ ਗਏ ਹਨ।


ਮੌਕੇ ’ਤੇ ਪਹੁੰਚੇ ਪੁਲਿਸ ਚੌਂਕੀ ਸੀਟਾਂ ਵਾਲਾ ਦੇ ਇੰਚਾਰਜ ਗੁਰਮੀਤ ਸਿੰਘ ਨੇ ਕਿਹਾ ਕਿ ਉਹ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰ ਰਹੇ ਹਨ, ਜਿਸ ਉਪਰੰਤ ਕਾਰਵਾਈ ਅਮਲ ’ਚ ਲਿਆਂਦੀ ਜਾਵੇਗੀ।

Ad Position 22
No active advertisement
ਪਿਛਲੀ ਖ਼ਬਰ ਹਰੀਕੇ ਹੈੱਡ ਵਰਕਸ ਵਿਚ ਪਾਣੀ ਦਾ ਪੱਧਰ ਘੱਟ ਕੇ ਹੋਇਆ 261298 ਕਿਊਸਿਕ ਅਗਲੀ ਖ਼ਬਰ ਜੰਮੂ: ਸੁੱਰਖਿਆ ਬਲਾਂ ਨੇ ਢੇਰ ਕੀਤਾ ਇਕ ਅੱਤਵਾਦੀ
Ad Position 24