28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-09-2025

ਘਰ ਦੀ ਛੱਤ ਡਿੱਗਣ ਨਾਲ ਇਕ ਮੌਤ

ਦੋਰਾਹਾ, 8 ਸਤੰਬਰ (ਜਸਵੀਰ ਝੱਜ) - ਪਿਛਲੇ ਦਿਨਾਂ ਤੋਂ ਪੈ ਰਹੀ ਬਰਸਾਤ ਕਾਰਨ ਪਿੰਡ ਬੁਆਣੀ ਵਿਖੇ ਇਕ ਮਕਾਨ ਦੀ ਛੱਤ ਡਿੱਗ ਜਾਣ ਕਾਰਨ ਮਲਬੇ ਥੱਲੇ ਆ ਕੇ ਇਕ ਔਰਤ ਦੀ ਮੌਤ ਹੋਣ ਦਾ...

Ad Position 21
No active advertisement
ਅਜੀਤ ਡੈਸਕ 08-09-2025

ਦੋਰਾਹਾ, 8 ਸਤੰਬਰ (ਜਸਵੀਰ ਝੱਜ) - ਪਿਛਲੇ ਦਿਨਾਂ ਤੋਂ ਪੈ ਰਹੀ ਬਰਸਾਤ ਕਾਰਨ ਪਿੰਡ ਬੁਆਣੀ ਵਿਖੇ ਇਕ ਮਕਾਨ ਦੀ ਛੱਤ ਡਿੱਗ ਜਾਣ ਕਾਰਨ ਮਲਬੇ ਥੱਲੇ ਆ ਕੇ ਇਕ ਔਰਤ ਦੀ ਮੌਤ ਹੋਣ ਦਾ ਸਮਾਚਾਰ ਹੈ, ਜਿਸ ਦੇ ਬਾਰੇ ਮ੍ਰਿਤਕ ਦੇ ਪੁੱਤਰ ਅਮਨਦੀਪ ਸਿੰਘ ਅਮਨਾ ਅਤੇ ਸੰਦੀਪ ਸਿੰਘ ਕਾਲਾ ਨੇ ਦੱਸਿਆ ਕਿ ਉਹਨਾਂ ਦੇ ਪਿਤਾ ਸਰਬਜੀਤ ਸਿੰਘ ਬਿੱਲੂ ਟਰੱਕ ਡਰਾਈਵਰ ਹਨ ਅਤੇ ਉਹ ਗੱਡੀ ਲੈ ਕੇ ਗਏ ਹੋਏ ਹਨ। ਰਾਤ ਊਹ ਆਮ ਵਾਂਗ ਸੁੱਤੇ ਤੇ ਉਹਨਾਂ ਦੀ ਮਾਤਾ ਜਸਪਾਲ ਕੌਰ ਅਲੱਗ ਬਣੇ ਇਕ ਡਾਟਾ ਵਾਲੇ ਪੱਕੇ ਕਮਰੇ ਵਿਚ ਪੈ ਗਏ, ਪਰ ਸਵੇਰੇ 4 ਵਜੇ ਮਾਤਾ ਦੇ ਕਮਰੇ ਵਿਚ ਇਕ ਜ਼ੋਰਦਾਰ ਆਵਾਜ਼ ਸੁਣ ਕੇ ਉਸ ਵੱਲ ਭੱਜੇ ਤਾਂ ਦੇਖਿਆ ਕਿ ਘਰ ਦੀ ਡਾਟਾਂ ਵਾਲੀ ਛੱਤ ਦੇ ਡਿਗਣ ਕਾਰਨ ਉਹਨਾਂ ਦੀ ਮਾਤਾ ਇੱਟਾਂ, ਮਿੱਟੀ, ਲੋਹੇ ਦੇ ਗਾਰਡਰ ਆਦਿ ਦੇ ਮਲਬੇ ਥੱਲੇ ਦੱਬੇ ਹੋਏ ਸਨ ਤੇ ਉਹਨਾਂ ਨੂੰ ਜਦੋਂ ਉਸ ਮਲਬੇ ਹੇਠੋਂ ਕੱਢਿਆ ਤਾਂ ਉਹਨਾਂ ਦੀ ਮੌਤ ਹੋ ਚੁੱਕੀ ਸੀ। ਜਿਸ ਕਾਰਨ ਉਹਨਾਂ ਦੇ ਮੌਕੇ ਉੱਤੇ ਹੀ ਮੌਤ ਹੋ ਗਈ। ਇਸ ਸਮੇਂ ਹਾਜ਼ਰ ਪਿੰਡ ਵਾਸੀਆਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਬਿਪਤਾ ਗ੍ਰਸਤ ਪੀੜਤ ਗਰੀਬ ਪਰਿਵਾਰ ਦੀ ਮਾਲੀ ਮਦਦ ਕੀਤੀ ਜਾਵੇ।

Ad Position 22
No active advertisement
ਪਿਛਲੀ ਖ਼ਬਰ ਯੂਥ ਕਾਂਗਰਸ ਦੇ ਕੌਮੀ ਪ੍ਰਧਾਨ ਉਦੇ ਭਾਨੂ ਚਿੱਬ ਹੜ੍ਹ ਪ੍ਰਭਾਵਿਤ ਖੇਤਰ ਦਾ ਜਾਇਜ਼ਾ ਲੈਣ ਲਈ ਅਜਨਾਲਾ ਪੁੱਜੇ ਅਗਲੀ ਖ਼ਬਰ ਪੰਜਾਬ ਕੈਬਨਿਟ ਦੀ ਮੀਟਿੰਗ: ਮੁੱਖ ਮੰਤਰੀ ਕਰਨਗੇ ਆਨ ਲਾਈਨ ਸ਼ਮੂਲੀਅਤ, ਪ੍ਰਸ਼ਾਸਨਿਕ ਅਧਿਕਾਰੀ ਪੁੱਜੇ ਹਸਪਤਾਲ
Ad Position 24