28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-09-2025

ਭਲਕੇ ਹੋਵੇਗਾ ਬਿਕਰਮ ਸਿੰਘ ਮਜੀਠੀਆ ਦੀ ਬੈਰਕ ਬਦਲੀ ਅਰਜ਼ੀ ’ਤੇ ਫੈਸਲਾ

ਐੱਸ. ਏ. ਐੱਸ. ਨਗਰ, 9 ਸਤੰਬਰ (ਕਪਿਲ ਵਧਵਾ)- ਮੁਹਾਲੀ ਅਦਾਲਤ ਵਿਚ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਦੀ ਬੈਰਕ ਬਦਲੀ ਅਰਜ਼ੀ ’ਤੇ ਸੁਣਵਾਈ....

Ad Position 21
No active advertisement
ਅਜੀਤ ਡੈਸਕ 09-09-2025

ਐੱਸ. ਏ. ਐੱਸ. ਨਗਰ, 9 ਸਤੰਬਰ (ਕਪਿਲ ਵਧਵਾ)- ਮੁਹਾਲੀ ਅਦਾਲਤ ਵਿਚ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਦੀ ਬੈਰਕ ਬਦਲੀ ਅਰਜ਼ੀ ’ਤੇ ਸੁਣਵਾਈ ਹੋਈ। ਅਦਾਲਤ ਨੇ ਇਸ ਮਾਮਲੇ ’ਤੇ ਫੈਸਲੇ ਨੂੰ ਬੁੱਧਵਾਰ ਲਈ ਮੁਲਤਵੀ ਕਰ ਦਿੱਤਾ ਹੈ। ਜਾਣਕਾਰੀ ਅਨੁਸਾਰ ਜੱਜ ਹਰਦੀਪ ਸਿੰਘ ਦੀ ਅਦਾਲਤ ਵਿਖੇ ਇਸਤਗਾਸਾ ਪੱਖ ਦੀ ਤਰਫ਼ ਤੋਂ ਵਿਸ਼ੇਸ਼ ਸਰਕਾਰੀ ਵਕੀਲ ਫੈਰੀ ਸੋਫਤ ਅਤੇ ਪ੍ਰੀਤ ਇੰਦਰ ਪਾਲ ਸਿੰਘ ਪੰਜਾਬ ਵਿਜੀਲੈਂਸ ਦੇ ਕੁਝ ਅਧਿਕਾਰੀਆਂ ਸਮੇਤ ਪੇਸ਼ ਹੋਏ। ਦੂਸਰੀ ਤਰਫ਼ ਤੋਂ ਬਚਾਅ ਧਿਰ ਦੇ ਵਕੀਲ ਡੀ. ਐਸ. ਸੋਬਤੀ, ਐੱਚ. ਐਸ. ਧਨੋਆ ਪੇਸ਼ ਹੋਏ। ਅਦਾਲਤ ਨੇ ਦੋਨਾਂ ਧਿਰਾਂ ਦੀਆਂ ਦਲੀਲਾਂ ’ਤੇ ਉਕਤ ਮਾਮਲੇ ਫੈਸਲੇ ਨੂੰ ਸੁਣਾਉਣ ਲਈ 10 ਸਤੰਬਰ ਦੀ ਤਰੀਕ ਤੈਅ ਕੀਤੀ ਹੈ। ਇਸ ਦੇ ਨਾਲ ਹੀ ਅਦਾਲਤ ਨੇ ਮਜੀਠੀਆ ਵਿਰੁੱਧ ਦਾਖਲ ਕੀਤੇ ਗਏ ਚਲਾਨ ਦੀ ਫਿਜ਼ੀਕਲ ਕਾਪੀ ਨੂੰ ਸਪਲਾਈ ਕਰਨ ਦੀ ਅਰਜ਼ੀ ਵਿਚ ਸਰਕਾਰ ਨੂੰ ਕੱਲ੍ਹ ਜਵਾਬ ਦਾਇਰ ਕਰਨ ਲਈ ਨਿਰਦੇਸ਼ ਦਿੱਤੇ ਹਨ।

Ad Position 22
No active advertisement
ਪਿਛਲੀ ਖ਼ਬਰ ਫਗਵਾੜਾ ਪਲਾਹੀ ਰੋਡ ’ਤੇ ਘਰ ਵਿਚ ਖੜੀ ਗੱਡੀ ਤੇ ਮੋਟਰਸਾਈਕਲ ਲੱਗੀ ਭਿਆਨਕ ਅੱਗ ਅਗਲੀ ਖ਼ਬਰ 12 ਕਿਲੋ 100 ਗ੍ਰਾਮ ਹੈਰੋਇਨ ਸਮੇਤ ਦੋ ਨਸ਼ਾ ਤਸਕਰ ਕਾਬੂ
Ad Position 24