28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-09-2025

ਬਾਸਮਤੀ ਦੀ ਆਮਦ ਸ਼ੁਰੂ, ਵਧੀਆ ਝਾੜ ਰਹਿਣ ਦੀ ਉਮੀਦ

ਮਾਛੀਵਾੜਾ ਸਾਹਿਬ, 9 ਸਤੰਬਰ (ਮਨੋਜ ਕੁਮਾਰ)- ਸਥਾਨਕ ਅਨਾਜ ਮੰਡੀ ਵਿਚ ਬਾਸਮਤੀ ਦੀ ਆਮਦ ਦੀ ਸ਼ੁਰੂਆਤ ਹੋ ਗਈ ਤੇ 3211 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਇਸ ਦੀ ਪਹਿਲੀ....

Ad Position 21
No active advertisement
ਅਜੀਤ ਡੈਸਕ 09-09-2025

ਮਾਛੀਵਾੜਾ ਸਾਹਿਬ, 9 ਸਤੰਬਰ (ਮਨੋਜ ਕੁਮਾਰ)- ਸਥਾਨਕ ਅਨਾਜ ਮੰਡੀ ਵਿਚ ਬਾਸਮਤੀ ਦੀ ਆਮਦ ਦੀ ਸ਼ੁਰੂਆਤ ਹੋ ਗਈ ਤੇ 3211 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਇਸ ਦੀ ਪਹਿਲੀ ਖਰੀਦ ਕੀਤੀ ਗਈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਆੜ੍ਹਤੀ ਐਸੋਸੀਅਨ ਦੇ ਸਾਬਕਾ ਪ੍ਰਧਾਨ ਹਰਜਿੰਦਰ ਸਿੰਘ ਖੇੜਾ ਨੇ ਦੱਸਿਆ ਕਿ ਭਾਵੇਂ ਪੰਜਾਬ ਦੀਆਂ ਹੋਰ ਵੱਖ-ਵੱਖ ਮੰਡੀਆਂ ਵਿਚ ਬਾਸਮਤੀ ਦੀ ਆਮਦ ਸ਼ੁਰੂ ਹੋ ਚੁੱਕੀ ਹੈ ਪਰ ਸਥਾਨਕ ਦਾਣਾ ਮੰਡੀ ਵਿਖੇ ਆੜ੍ਹਤੀ ਜੇ.ਐੱਨ ਟਰੇਡਰ ਦੀ ਦੁਕਾਨ ’ਤੇ ਪਿੰਡ ਨਾਨੋਵਾਲ ਦੇ ਕਿਸਾਨ ਗੁਰਜੀਤ ਸਿੰਘ ਦੀ 70 ਕੁਇੰਟਲ ਬਾਸਮਤੀ ਦੀ ਇਹ ਪਹਿਲੀ ਆਮਦ ਹੈ ਤੇ ਪਿਛਲੇ ਸਾਲ ਦੇ ਸੀਜਨ ਮੁਕਾਬਲੇ ਇਸ ਵਾਰ ਇਸਦਾ ਭਾਅ ਵੱਧ ਕੇ 3211 ਰੁਪਏ ਪ੍ਰਤੀ ਕੁਇੰਟਲ ਦਰਜ ਕੀਤਾ ਗਿਆ ਹੈ।

ਉਨ੍ਹਾਂ ਇਲਾਕੇ ਦੇ ਹੋਰ ਕਿਸਾਨ ਵੀਰਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਆਪਣੀ ਫਸਲ ਚੰਗੀ ਤਰ੍ਹਾਂ ਸੁਕਾ ਕੇ ਹੀ ਮੰਡੀ ਵਿਚ ਲੈ ਕੇ ਆਉਣ ਤਾਂ ਜੋ ਉਨ੍ਹਾਂ ਨੂੰ ਫਸਲ ਦਾ ਸਹੀ ਅਤੇ ਵਾਜਿਬ ਮੁੱਲ ਮਿਲ ਸਕੇ। ਇਸ ਮੌਕੇ ਮਾਰਕਿਟ ਕਮੇਟੀ ਦਾ ਹੋਰ ਅਮਲਾ ਵੀ ਮੌਜੂਦ ਸੀ।

Ad Position 22
No active advertisement
ਪਿਛਲੀ ਖ਼ਬਰ ਨਿਪਾਲ: ਪ੍ਰਧਾਨ ਮੰਤਰੀ ਕੇ.ਪੀ. ਸ਼ਰਮਾ ਓਲੀ ਨੇ ਆਪਣੇ ਅਹੁਦੇ ਤੋਂ ਦਿੱਤਾ ਅਸਤੀਫ਼ਾ ਅਗਲੀ ਖ਼ਬਰ ਗੱਗਲ (ਹਿਮਾਚਲ) ਹਵਾਈ ਅੱਡੇ ਪੁੱਜੇ ਪ੍ਰਧਾਨ ਮੰਤਰੀ ਮੋਦੀ
Ad Position 24