29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-09-2025

45 ਸਾਲਾ ਵਿਅਕਤੀ ਵਲੋਂ ਫਾਹਾ ਲੈ ਕੇ ਖੁਦਕੁਸ਼ੀ

ਸੁਲਤਾਨਵਿੰਡ (ਅੰਮ੍ਰਿਤਸਰ), 10 ਸਤੰਬਰ (ਗੁਰਨਾਮ ਸਿੰਘ ਬੁੱਟਰ)- ਪਿੰਡ ਸੁਲਤਾਨਵਿੰਡ ਦੇ ਇਲਾਕੇ ਭਾਈ ਮੰਝ ਸਾਹਿਬ ਰੋਡ ਸਥਿਤ ਕੋਟ ਮਿੱਤ ਸਿੰਘ ਵਿਖੇ ਇਕ 45 ਸਾਲਾ ਵਿਅਕਤੀ ਵਲੋਂ ਪੱਖੇ ਨਾਲ ਫਾਹਾ...

Ad Position 21
No active advertisement
ਅਜੀਤ ਡੈਸਕ 10-09-2025

ਸੁਲਤਾਨਵਿੰਡ (ਅੰਮ੍ਰਿਤਸਰ), 10 ਸਤੰਬਰ (ਗੁਰਨਾਮ ਸਿੰਘ ਬੁੱਟਰ)- ਪਿੰਡ ਸੁਲਤਾਨਵਿੰਡ ਦੇ ਇਲਾਕੇ ਭਾਈ ਮੰਝ ਸਾਹਿਬ ਰੋਡ ਸਥਿਤ ਕੋਟ ਮਿੱਤ ਸਿੰਘ ਵਿਖੇ ਇਕ 45 ਸਾਲਾ ਵਿਅਕਤੀ ਵਲੋਂ ਪੱਖੇ ਨਾਲ ਫਾਹਾ ਲੈ ਕੇ ਖੁਦਕੁਸ਼ੀ ਕਰਨ ਦਾ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਮੌਕੇ ਜਾਣਕਾਰੀ ਦਿੰਦਿਆਂ ਪੁਲਿਸ ਥਾਣਾ ਸੁਲਤਾਨਵਿੰਡ ਦੇ ਏ.ਐਸ.ਆਈ ਅਵਤਾਰ ਸਿੰਘ ਨੇ ਦੱਸਿਆ ਮ੍ਰਿਤਕ ਦੇ ਜੀਜੇ ਦਲੀਪ ਸਿੰਘ ਨੇ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ ਹੈ ਕਿ ਉਸ ਦੇ ਸਾਲੇ ਨੇ ਅੱਜ ਕਿਸੇ ਗੱਲੋ ਪੱਖੇ ਨਾਲ ਫਾਹਾ ਲੈ ਲਿਆ ਹੈ। ਉਨ੍ਹਾਂ ਦੱਸਿਆ ਕਿ ਇਸ ਸੰਬੰਧ ਵਿਚ ਮ੍ਰਿਤਕ ਦੇ ਜੀਜੇ ਦਲੀਪ ਸਿੰਘ ਦੇ ਬਿਆਨਾਂ ’ਤੇ ਪੁਲਿਸ ਥਾਣਾ ਸੁਲਤਾਨਵਿੰਡ ਵਿਖੇ ਮਾਮਲਾ ਦਰਜ ਕੀਤਾ ਗਿਆ ਅਤੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਖੁਦਕੁਸ਼ੀ ਕਰਨ ਵਾਲੇ ਵਿਅਕਤੀ ਦੀ ਪਛਾਣ ਨਿਸ਼ਾਨ ਸਿੰਘ 45 ਸਾਲ ਪੁੱਤਰ ਸ਼ਿੰਗਾਰਾ ਸਿੰਘ ਵਾਸੀ ਗਲੀ ਘੁਮਿਆਰ ਵਾਲੀ ਭਾਈ ਮੰਝ ਸਾਹਿਬ ਰੋਡ ਕੋਟ ਮਿੱਤ ਸਿੰਘ ਸੁਲਤਾਨਵਿੰਡ ਵਜੋਂ ਹੋਈ ਹੈ।

Ad Position 22
No active advertisement
ਪਿਛਲੀ ਖ਼ਬਰ ਨਿਪਾਲ ’ਚ ਹਿੰਸਾ: ਵੱਖ ਵੱਖ ਏਅਰਲਾਈਨਜ਼ ਵਲੋਂ ਕਾਠਮੰਡੂ ਲਈ ਉਡਾਣਾਂ ਰੱਦ ਅਗਲੀ ਖ਼ਬਰ ਹਰੀਕੇ ਹੈੱਡ ਵਰਕਸ ਵਿਚ ਪਾਣੀ ਦਾ ਪੱਧਰ ਘਟ ਕੇ 204109 ਕਿਊਸਿਕ ਹੋਇਆ
Ad Position 24