29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-09-2025

ਸੜਕ ਹਾਦਸੇ ਵਿਚ ਦੋ ਨੌਜਵਾਨਾਂ ਦੀ ਮੌਤ

ਫਤਿਹਗੜ ਚੂੜੀਆਂ­ (ਗੁਰਦਾਸਪੁਰ), 10 ਸਤੰਬਰ (ਐਮ.ਐਸ.ਫੁੱਲ)- ਫਤਿਹਗੜ ਚੂੜੀਆਂ ਬਟਾਲਾ ਰੋਡ ਮੂਲਾ ਸਨਈਆ ਦੇ ਨੇੜੇ ਇਕ ਮੋਟਰਸਾਈਕਲ ਅਤੇ ਟਰੱਕ ਦਰਮਿਆਨ ਵਾਪਰੇ ਭਿਆਨਕ ਹਾਦਸੇ...

Ad Position 21
No active advertisement
ਅਜੀਤ ਡੈਸਕ 10-09-2025

ਫਤਿਹਗੜ ਚੂੜੀਆਂ­ (ਗੁਰਦਾਸਪੁਰ), 10 ਸਤੰਬਰ (ਐਮ.ਐਸ.ਫੁੱਲ)- ਫਤਿਹਗੜ ਚੂੜੀਆਂ ਬਟਾਲਾ ਰੋਡ ਮੂਲਾ ਸਨਈਆ ਦੇ ਨੇੜੇ ਇਕ ਮੋਟਰਸਾਈਕਲ ਅਤੇ ਟਰੱਕ ਦਰਮਿਆਨ ਵਾਪਰੇ ਭਿਆਨਕ ਹਾਦਸੇ ’ਚ ਦੋ ਨੌਜਵਾਨਾਂ ਦੀ ਮੌਤ ਹੋ ਜਾਣ ਹੋਣ ਦੀ ਦੁਖਦਾਈ ਖਬਰ ਹੈ। ਜਾਣਕਾਰੀ ਅਨੁਸਾਰ ਫਤਿਹਗੜ ਚੂੜੀਆਂ ਦੇ ਵਾਸੀ ਸਾਹਿਲ ਪੁੱਤਰ ਕਾਕਾ ਮਸੀਹ ਵਾਰਡ ਨੰਬਰ 13 ਡੇਰਾ ਰੋਡ ਸੁਦਰ ਨਗਰ ਅਤੇ ਜੋਨ ਮਸੀਹ ਪੁੱਤਰ ਰਿੰਕੂ ਮਸੀਹ ਵਾਸੀ ਵਾਰਡ ਨੰਬਰ 2 ਫਤਿਹਗੜ ਚੂੜੀਆਂ ਮੋਟਰਸਾਈਕਲ ’ਤੇ ਬਟਾਲਾ ਤੋਂ ਫਤਿਹਗੜ ਚੂੜੀਆਂ ਆ ਰਹੇ ਸਨ ਤਾਂ ਇਕ ਤੇਜ਼ ਰਫਤਾਰ ਲੋਡਡ ਟਰੱਕ ਵਲੋਂ ਮੋਟਰਸਾਈਕਲ ਨੂੰ ਸਾਈਡ ਮਾਰੀ ਗਈ, ਜਿਸ ਦੇ ਨਾਲ ਮੋਟਰਸਾਈਕਲ ਸਵਾਰ ਟਰੱਕ ਵਾਲੇ ਪਾਸੇ ਡਿੱਗ ਪਏ ਅਤੇ ਟਰੱਕ ਹੇਠਾਂ ਆਉਣ ਨਾਲ ਦੋਵੇਂ ਨੌਜਵਾਨ ਬੁਰੀ ਤਰ੍ਹਾਂ ਦਰੜੇ ਗਏ ਅਤੇ ਸਾਹਿਲ ਮਸੀਹ ਪੁੱਤਰ ਕਾਕਾ ਮਸੀਹ ਦੀ ਮੌਕੇ ’ਤੇ ਹੀ ਮੌਤ ਹੋ ਗਈ ਜਦ ਕਿ ਜੋਨ ਮਸੀਹ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਿਆ, ਜਿਸ ਨੂੰ ਬਟਾਲਾ ਹਸਪਤਾਲ ਲਿਜਾਇਆ ਗਿਆ, ਜਿਸ ਦੀ ਹਾਲਤ ਗੰਭੀਰ ਦੇਖਦੇ ਹੋਏ ਉਸ ਨੂੰ ਅੰਮ੍ਰਿਤਸਰ ਰੈਫਰ ਕਰ ਦਿੱਤਾ ਗਿਆ ਤੇ ਰਸਤੇ ਵਿਚ ਜੋਨ ਮਸੀਹ ਦੀ ਵੀ ਮੌਤ ਹੋ ਗਈ।

Ad Position 22
No active advertisement
ਪਿਛਲੀ ਖ਼ਬਰ ਜਥੇਦਾਰ ਗੜਗੱਜ ਨੇ ਜਾਤ-ਪਾਤ ਵਿਤਕਰੇ ਅਧਾਰਿਤ ਆਨਰ ਕਿਲਿੰਗ ਦੇ ਪੀੜਤ ਪਰਿਵਾਰ ਨਾਲ ਤਾਮਿਲਨਾਡੂ ਪੁੱਜ ਕੇ ਕੀਤੀ ਮੁਲਾਕਾਤ ਅਗਲੀ ਖ਼ਬਰ ਅਗਲੇ ਇਕ ਦੋ ਦਿਨਾਂ ਵਿਚ ਮੁੱਖ ਮੰਤਰੀ ਪੰਜਾਬ ਨੂੰ ਹਸਪਤਾਲ ਵਿਚੋਂ ਮਿਲ ਜਾਵੇਗੀ ਛੁੱਟੀ- ਅਮਨ ਅਰੋੜਾ
Ad Position 24