29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-09-2025

ਨਿਪਾਲ ਵਿਚ ਹਿੰਸਾ: ਬਿਹਾਰ ਨੇ 7 ਜ਼ਿਲ੍ਹਿਆਂ ਦੀ ਅੰਤਰਰਾਸ਼ਟਰੀ ਸਰਹੱਦ ਕੀਤੀ ਸੀਲ

ਪਟਨਾ, 10 ਸਤੰਬਰ- ਨਿਪਾਲ ਵਿਚ ਹਿੰਸਾ ਤੋਂ ਬਾਅਦ ਬਿਹਾਰ ਦੇ 7 ਜ਼ਿਲ੍ਹਿਆਂ ਪੱਛਮੀ ਚੰਪਾਰਣ, ਪੂਰਬੀ ਚੰਪਾਰਣ, ਸੀਤਾਮੜੀ, ਮਧੂਬਨੀ, ਸੁਪੌਲ, ਅਰਰੀਆ ਅਤੇ ਕਿਸ਼ਨਗੰਜ ਦੀ ਅੰਤਰਰਾਸ਼ਟਰੀ...

Ad Position 21
No active advertisement
ਅਜੀਤ ਡੈਸਕ 10-09-2025

ਪਟਨਾ, 10 ਸਤੰਬਰ- ਨਿਪਾਲ ਵਿਚ ਹਿੰਸਾ ਤੋਂ ਬਾਅਦ ਬਿਹਾਰ ਦੇ 7 ਜ਼ਿਲ੍ਹਿਆਂ ਪੱਛਮੀ ਚੰਪਾਰਣ, ਪੂਰਬੀ ਚੰਪਾਰਣ, ਸੀਤਾਮੜੀ, ਮਧੂਬਨੀ, ਸੁਪੌਲ, ਅਰਰੀਆ ਅਤੇ ਕਿਸ਼ਨਗੰਜ ਦੀ ਅੰਤਰਰਾਸ਼ਟਰੀ ਸਰਹੱਦ ਨੂੰ ਸੀਲ ਕਰ ਦਿੱਤਾ ਗਿਆ ਹੈ, ਜਿਸ ਤੋਂ ਬਾਅਦ ਸਰਹੱਦ ’ਤੇ ਟਰੱਕਾਂ ਦੀ 5 ਕਿਲੋਮੀਟਰ ਲੰਬੀ ਲਾਈਨ ਲੱਗ ਗਈ ਹੈ ਤੇ ਲਗਭਗ 10 ਹਜ਼ਾਰ ਵਾਹਨ ਫਸ ਗਏ ਹਨ।

ਅੱਜ ਜਲੇਸ਼ਵਰ ਜੇਲ੍ਹ ਤੋੜਨ ਦੀ ਘਟਨਾ ਵਿਚ 577 ਕੈਦੀਆਂ ਵਿਚੋਂ 576 ਭੱਜ ਗਏ। ਦੇਰ ਰਾਤ ਐਸ.ਐਸ.ਬੀ. ਨੇ ਸੀਤਾਮੜੀ ਰਾਹੀਂ ਭਾਰਤ ਵਿਚ ਦਾਖਲ ਹੋਣ ਦੀ ਕੋਸ਼ਿਸ਼ ਕਰ ਰਹੇ 10 ਕੈਦੀਆਂ ਨੂੰ ਫੜ ਲਿਆ ਹੈ। ਇਨ੍ਹਾਂ ਵਿਚੋਂ 2 ਭਾਰਤੀ ਅਤੇ 8 ਨਿਪਾਲੀ ਹਨ।

ਇਥੇ ਨਿਪਾਲ ਵਿਚ ਹਿੰਸਾ ਤੋਂ ਬਾਅਦ ਸੈਲਾਨੀਆਂ ਦੀ ਆਵਾਜਾਈ ’ਤੇ ਪੂਰੀ ਤਰ੍ਹਾਂ ਪਾਬੰਦੀ ਲਗਾ ਦਿੱਤੀ ਗਈ ਹੈ। ਅਰਰੀਆ ਦੀ ਜੋਗਬਨੀ ਸਰਹੱਦ ’ਤੇ ਸੁਰੱਖਿਆ ਸਖ਼ਤ ਕਰ ਦਿੱਤੀ ਗਈ ਹੈ। ਕਿਸ਼ਨਗੰਜ ਵਿਚ ਗਲਗਲੀਆ ਦੀ ਭਟਗਾਓਂ ਸਰਹੱਦ ਤੋਂ ਨਿਪਾਲ ਜਾਣ ਅਤੇ ਆਉਣ ’ਤੇ ਪਾਬੰਦੀ ਲਗਾ ਦਿੱਤੀ ਗਈ ਹੈ।

ਮਧੂਬਨੀ ਦੇ ਜੈਨਗਰ ਰੇਲਵੇ ਸਟੇਸ਼ਨ ਤੋਂ ਨਿਪਾਲ ਦੇ ਜਨਕਪੁਰ ਤੱਕ ਇਕ ਰੇਲਗੱਡੀ ਚੱਲਦੀ ਹੈ। ਨਿਪਾਲ ਵਿਚ ਵਿਗੜਦੀ ਸਥਿਤੀ ਅਤੇ ਹਿੰਸਕ ਵਿਰੋਧ ਪ੍ਰਦਰਸ਼ਨਾਂ ਕਾਰਨ ਭਾਰਤ-ਨਿਪਾਲ ਰੇਲ ਸੇਵਾ ਨੂੰ ਅਣ-ਮਿੱਥੇ ਸਮੇਂ ਲਈ ਬੰਦ ਕਰ ਦਿੱਤਾ ਗਿਆ ਹੈ।

Ad Position 22
No active advertisement
ਪਿਛਲੀ ਖ਼ਬਰ ਸ੍ਰੀ ਮੁਕਤਸਰ ਸਾਹਿਬ ਤੋਂ ਕੋਟਕਪੂਰਾ ਰੋਡ ’ਤੇ ਟੋਲ ਪਲਾਜ਼ਾ ’ਤੇ ਕਿਸਾਨਾਂ ਦਾ ਲੱਗਿਆ ਧਰਨਾ ਪੁਲਿਸ ਨੇ ਚੁਕਵਾਇਆ ਅਗਲੀ ਖ਼ਬਰ ਅਣ-ਪਛਾਤੇ ਵਿਅਕਤੀਆਂ ਵਲੋਂ ਨੌਜਵਾਨ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ
Ad Position 24