07-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-09-2025

ਮਹਿੰਦਰ ਕੇ.ਪੀ. ਦੇ ਬੇਟੇ ਦੀ ਹਾਦਸੇ ਸਮੇਂ ਦੀ ਸੀ.ਸੀ.ਟੀ.ਵੀ. ਆਈ ਸਾਹਮਣੇ

ਜਲੰਧਰ, 14 ਸਤੰਬਰ-ਜਲੰਧਰ ਵਿਚ ਦੇਰ ਰਾਤ ਮਹਿੰਦਰ ਕੇ.ਪੀ. ਦੇ ਬੇਟੇ ਦੀ ਤੇਜ਼ ਰਫਤਾਰ ਟੱਕਰ ਕਾਰਨ...

Ad Position 21
No active advertisement
ਅਜੀਤ ਡੈਸਕ 14-09-2025

ਜਲੰਧਰ, 14 ਸਤੰਬਰ-ਜਲੰਧਰ ਵਿਚ ਦੇਰ ਰਾਤ ਮਹਿੰਦਰ ਕੇ.ਪੀ. ਦੇ ਬੇਟੇ ਦੀ ਤੇਜ਼ ਰਫਤਾਰ ਟੱਕਰ ਕਾਰਨ ਮੌਤ ਹੋ ਗਈ। ਭਿਆਨਕ ਸੜਕ ਹਾਦਸੇ ਦਾ ਸੀ.ਸੀ.ਟੀ.ਵੀ. ਵੀਡੀਓ ਵੀ ਸਾਹਮਣੇ ਆਇਆ ਹੈ। ਸੀ.ਸੀ.ਟੀ.ਵੀ. ਤਸਵੀਰਾਂ ਵਿਚ ਤੁਸੀਂ ਸਾਫ ਦੇਖ ਸਕਦੇ ਹੋ ਕਿ ਮਾਡਲ ਟਾਊਨ ਦੇ ਮਾਤਾ ਰਾਣੀ ਚੌਕ ਦੀ ਮੁੱਖ ਸੜਕ ਤੋਂ ਲੰਘ ਰਹੀ ਇਕ ਤੇਜ਼ ਰਫ਼ਤਾਰ ਕਾਰ ਗਲੀ ਤੋਂ ਆ ਰਹੀ ਇਕ ਕਾਰ ਨਾਲ ਟਕਰਾਅ ਗਈ, ਜਿਸ ਤੋਂ ਬਾਅਦ ਤੇਜ਼ ਰਫ਼ਤਾਰ ਕਾਰ ਪਿੱਛੇ ਖੜ੍ਹੀਆਂ ਕਾਰਾਂ ਨਾਲ ਵੀ ਟਕਰਾਅ ਗਈ ਅਤੇ ਦੁਬਾਰਾ ਸੜਕ 'ਤੇ ਆ ਗਈ। ਇਸ ਦੌਰਾਨ ਮਹਿੰਦਰ ਕੇ.ਪੀ. ਦਾ ਪੁੱਤਰ ਰਿਚੀ ਕੇ.ਪੀ. ਜੋ ਕਿ ਆਪਣੀ ਫਾਰਚੂਨਰ ਕਾਰ ਵਿਚ ਬੈਠਾ ਸੀ, ਗੰਭੀਰ ਜ਼ਖਮੀ ਹੋ ਗਿਆ। ਹਸਪਤਾਲ ਵਿਚ ਇਲਾਜ ਦੌਰਾਨ ਉਸਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਮੌਤ ਗਰਦਨ ਦੇ ਮਣਕੇ ਟੁੱਟਣ ਕਾਰਨ ਹੋਈ ਹੈ। 

Ad Position 22
No active advertisement
ਪਿਛਲੀ ਖ਼ਬਰ ਪਿੰਡ ਦਰੀਏਵਾਲ ਨੇੜੇ ਮੋਟਰਾਂ ਤੋਂ ਤਾਰਾਂ ਚੋਰੀ ਕਰਨ ਵਾਲਾ ਗਰੋਹ ਕਾਬੂ ਅਗਲੀ ਖ਼ਬਰ ਭਾਰਤ ਦੀ ਜੈਸਮੀਨ ਲੰਬੋਰੀਆ ਨੇ ਵਿਸ਼ਵ ਮੁੱਕੇਬਾਜ਼ੀ ਚੈਂਪੀਅਨਸ਼ਿਪ 'ਚ ਜਿੱਤਿਆ ਸੋਨ ਤਗਮਾ
Ad Position 24