07-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-09-2025

ਪਿੰਡ ਦਰੀਏਵਾਲ ਨੇੜੇ ਮੋਟਰਾਂ ਤੋਂ ਤਾਰਾਂ ਚੋਰੀ ਕਰਨ ਵਾਲਾ ਗਰੋਹ ਕਾਬੂ

ਸੁਲਤਾਨਪੁਰ ਲੋਧੀ,14 ਸਤੰਬਰ (ਥਿੰਦ)-ਬੀਤੀ ਰਾਤ ਹਲਕਾ ਸੁਲਤਾਨਪੁਰ ਲੋਧੀ ਦੇ ਪਿੰਡ ਦਰੀਏਵਾਲ ਨੇੜੇ ਇਲਾਕਾ...

Ad Position 21
No active advertisement
ਅਜੀਤ ਡੈਸਕ 14-09-2025

ਸੁਲਤਾਨਪੁਰ ਲੋਧੀ,14 ਸਤੰਬਰ (ਥਿੰਦ)-ਬੀਤੀ ਰਾਤ ਹਲਕਾ ਸੁਲਤਾਨਪੁਰ ਲੋਧੀ ਦੇ ਪਿੰਡ ਦਰੀਏਵਾਲ ਨੇੜੇ ਇਲਾਕਾ ਨਿਵਾਸੀਆਂ ਨੇ ਮੋਟਰਾਂ ਤੋਂ ਤਾਰਾਂ ਚੋਰੀ ਕਰਨ ਵਾਲੇ ਗਰੋਹ ਨੂੰ ਮੌਕੇ ਉਤੇ ਕਾਬੂ ਕੀਤਾ ਹੈ। ਇਲਾਕਾ ਨਿਵਾਸੀਆਂ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਇਸ ਗਰੋਹ ਨੇ 40 ਤੋਂ 50 ਮੋਟਰਾਂ ਤੋਂ ਲਗਾਤਾਰ ਤਾਰਾਂ ਅਤੇ ਸਟਾਰਟਰ ਚੋਰੀ ਕੀਤੇ ਸਨ। ਸਾਬਕਾ ਸਰਪੰਚ ਅਵਤਾਰ ਸਿੰਘ ਲਾਡੀ, ਦੇਵਿੰਦਰ ਸਿੰਘ ਲਾਡੀ, ਅਮਰਜੀਤ ਸਿੰਘ ਰਾਣਾ ਨੇ ਦੱਸਿਆ ਕਿ ਅੱਕੇ ਹੋਏ ਕਿਸਾਨ ਪਿਛਲੇ ਕਈ ਦਿਨਾਂ ਤੋਂ ਆਪਣੀਆਂ ਮੋਟਰਾਂ ਉਤੇ ਪਹਿਰਾ ਲਾ ਕੇ ਬੈਠਦੇ ਸਨ । ਰਾਤ 1 ਵਜੇ ਦੇ ਕਰੀਬ ਇਹ ਚੋਰ ਮੌਕੇ ਉਤੇ ਕਾਬੂ ਕਰ ਲਏ ਗਏ। ਇਸ ਸਮੇਂ ਚੋਰ ਥਾਣਾ ਤਲਵੰਡੀ ਚੌਧਰੀਆਂ ਦੀ ਪੁਲਿਸ ਦੀ ਗ੍ਰਿਫਤ ਵਿਚ ਹਨ।

Ad Position 22
No active advertisement
ਪਿਛਲੀ ਖ਼ਬਰ ਨੇਪਾਲ ਦੀ ਸੁਸ਼ੀਲਾ ਕਾਰਕੀ ਨੇ ਪ੍ਰਧਾਨ ਮੰਤਰੀ ਵਜੋਂ ਸੰਭਾਲਿਆ ਅਹੁਦਾ ਅਗਲੀ ਖ਼ਬਰ ਮਹਿੰਦਰ ਕੇ.ਪੀ. ਦੇ ਬੇਟੇ ਦੀ ਹਾਦਸੇ ਸਮੇਂ ਦੀ ਸੀ.ਸੀ.ਟੀ.ਵੀ. ਆਈ ਸਾਹਮਣੇ
Ad Position 24