09-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-09-2025

ਕਰਜ਼ੇ ਤੋਂ ਦੁਖੀ ਕਿਸਾਨ ਨੇ ਜ਼ਹਿਰੀਲੀ ਚੀਜ਼ ਪੀ ਕੀਤੀ ਆਤਮਹੱਤਿਆ

ਸੰਗਰੂਰ, 15 ਸਤੰਬਰ- ਅੱਜ ਪਿੰਡ ਝਨੇੜੀ ਵਿਖੇ ਕਰਜ਼ੇ ਤੋਂ ਤੰਗ ਆ ਕੇ ਗਰੀਬ ਕਿਸਾਨ ਬਲਵਿੰਦਰ ਸਿੰਘ ਪੁੱਤਰ ਸੁਰਜੀਤ ਸਿੰਘ ਜਿਸ ਦੀ ਉਮਰ ਕਰੀਬ 37 ਸਾਲ ਸੀ, ਨੇ ਜ਼ਹਿਰਲੀ ਦਵਾਈ ਪੀ ਕੇ....

Ad Position 21
No active advertisement
ਅਜੀਤ ਡੈਸਕ 15-09-2025

ਸੰਗਰੂਰ, 15 ਸਤੰਬਰ- ਅੱਜ ਪਿੰਡ ਝਨੇੜੀ ਵਿਖੇ ਕਰਜ਼ੇ ਤੋਂ ਤੰਗ ਆ ਕੇ ਗਰੀਬ ਕਿਸਾਨ ਬਲਵਿੰਦਰ ਸਿੰਘ ਪੁੱਤਰ ਸੁਰਜੀਤ ਸਿੰਘ ਜਿਸ ਦੀ ਉਮਰ ਕਰੀਬ 37 ਸਾਲ ਸੀ, ਨੇ ਜ਼ਹਿਰਲੀ ਦਵਾਈ ਪੀ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ। ਉਸ ਦੀ ਪਤਨੀ ਬਲਜਿੰਦਰ ਕੌਰ ਨੇ ਦੱਸਿਆ ਕਿ ਮੇਰੇ ਚਾਰ ਧੀਆਂ ਹਨ ਅਤੇ ਸਾਡੇ ਕੋਲ ਸਿਰਫ਼ ਚਾਰ ਬਿਘੇ ਜ਼ਮੀਨ ਹੈ ਅਤੇ ਮੇਰਾ ਪਤੀ ਜ਼ਮੀਨ ਠੇਕੇ ’ਤੇ ਲੈ ਕੇ ਖੇਤੀ ਕਰਦਾ ਸੀ ਅਤੇ ਪਿਛਲੇ ਸਾਲਾਂ ਤੋਂ ਸਾਨੂੰ ਫ਼ਸਲ ਵਿਚੋਂ ਕੋਈ ਵੀ ਬਚਤ ਨਹੀਂ ਹੋ ਰਹੀ ਸੀ ਅਤੇ ਸਾਡੇ ਸਿਰ ਸਰਕਾਰੀ ਅਤੇ ਗੈਰ ਸਰਕਾਰੀ ਕਰਜ਼ਾ ਪੰਜ ਲੱਖ ਤੋਂ ਵੱਧ ਚੜ੍ਹ ਗਿਆ ਸੀ, ਜਿਸ ਕਰਕੇ ਮੇਰਾ ਪਤੀ ਤੰਗ ਪ੍ਰਸ਼ਾਨ ਰਹਿੰਦਾ ਸੀ ਅਤੇ ਉਸ ਨੇ ਦੋ ਤਾਰੀਖ਼ ਨੂੰ ਜ਼ਹਿਰਲੀ ਦਵਾਈ ਪੀ ਲਈ ਜਿਸ ਦੀ ਇਲਾਜ ਦੌਰਾਨ ਰਾਜਿੰਦਰਾ ਹਸਪਤਾਲ ਪਟਿਆਲਾ ਵਿਖੇ ਮੌਤ ਹੋ ਗਈ ਅਤੇ ਅੱਜ ਬਾਅਦ ਦੁਪਹਿਰ ਉਸਦਾ ਸੰਸਕਾਰ ਕੀਤਾ ਗਿਆ ਅਤੇ ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਭਵਾਨੀਗੜ੍ਹ ਦੇ ਆਗੂ ਹਰਜਿੰਦਰ ਸਿੰਘ ਘਰਾਚੋਂ ਅਤੇ ਸਤਵਿੰਦਰ ਸਿੰਘ ਘਰਾਚੋਂ ਨੇ ਕਿਹਾ ਕਿ ਪੀੜਤ ਪਰਿਵਾਰ ਨੂੰ ਸਰਕਾਰ ਵਲੋਂ ਮੁਆਵਜ਼ਾ ਦਿੱਤਾ ਜਾਵੇ ਅਤੇ ਉਸ ਦਾ ਸਮੁੱਚਾ ਕਰਜ਼ਾ ਮੁਆਫ਼ ਕੀਤਾ ਜਾਵੇ।

Ad Position 22
No active advertisement
ਪਿਛਲੀ ਖ਼ਬਰ ਵਕਫ਼ ਸੋਧ ਐਕਟ ਦੀ ਵੈਧਤਾ ਨੂੰ ਚੁਣੌਤੀ ਦੇਣ ਵਾਲੀਆਂ ਪਟੀਸ਼ਨਾਂ ’ਤੇ ਸੁਪਰੀਮ ਕੋਰਟ ਨੇ ਸੁਣਾਇਆ ਫ਼ੈਸਲਾ ਅਗਲੀ ਖ਼ਬਰ ਹੜ੍ਹ ਪ੍ਰਭਾਵਿਤ ਖੇਤਰ ਦਾ ਜਾਇਜ਼ਾ ਲੈਣ ਲਈ ਰਾਹੁਲ ਗਾਂਧੀ ਘੋਨੇਵਾਲਾ (ਅਜਨਾਲਾ) ਪੁੱਜੇ
Ad Position 24