11-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-09-2025

ਮੈਂ ਪਰਮਾਤਮਾ ਦੇ ਆਸ਼ੀਰਵਾਦ ਨਾਲ ਠੀਕ ਹਾਂ- ਪਰਮੀਸ਼ ਵਰਮਾ

ਚੰਡੀਗੜ੍ਹ, 16 ਸਤੰਬਰ- ਪੰਜਾਬੀ ਗਾਇਕ ਅਤੇ ਅਦਾਕਾਰ ਪਰਮੀਸ਼ ਵਰਮਾ ਅੰਬਾਲਾ ਵਿਚ ਪੰਜਾਬੀ ਫ਼ਿਲਮ ਸ਼ੇਰਾ ਦੀ ਸ਼ੂਟਿੰਗ ਦੌਰਾਨ ਜ਼ਖਮੀ ਹੋ ਗਏ। ਸ਼ੀਸ਼ੇ ਦਾ ਇਕ ਟੁਕੜਾ ਉਨ੍ਹਾਂ ਦੇ ਚਿਹਰੇ ’ਤੇ...

Ad Position 21
No active advertisement
ਅਜੀਤ ਡੈਸਕ 16-09-2025

ਚੰਡੀਗੜ੍ਹ, 16 ਸਤੰਬਰ- ਪੰਜਾਬੀ ਗਾਇਕ ਅਤੇ ਅਦਾਕਾਰ ਪਰਮੀਸ਼ ਵਰਮਾ ਅੰਬਾਲਾ ਵਿਚ ਪੰਜਾਬੀ ਫ਼ਿਲਮ ਸ਼ੇਰਾ ਦੀ ਸ਼ੂਟਿੰਗ ਦੌਰਾਨ ਜ਼ਖਮੀ ਹੋ ਗਏ। ਸ਼ੀਸ਼ੇ ਦਾ ਇਕ ਟੁਕੜਾ ਉਨ੍ਹਾਂ ਦੇ ਚਿਹਰੇ ’ਤੇ ਲੱਗਿਆ ਹੈ। ਉਨ੍ਹਾਂ ਨੂੰ ਤੁਰੰਤ ਇਕ ਨਿੱਜੀ ਹਸਪਤਾਲ ਲਿਜਾਇਆ ਗਿਆ, ਜਿਥੇ ਉਨ੍ਹਾਂ ਦਾ ਇਲਾਜ ਕੀਤਾ ਗਿਆ ਅਤੇ ਉਹ ਚੰਡੀਗੜ੍ਹ ਵਾਪਸ ਆ ਗਏ। ਫਿਲਹਾਲ ਫ਼ਿਲਮ ਦੀ ਸ਼ੂਟਿੰਗ ਰੋਕ ਦਿੱਤੀ ਗਈ ਹੈ।

ਸੂਤਰਾਂ ਅਨੁਸਾਰ ਪਰਮੀਸ਼ ਸ਼ੂਟਿੰਗ ਦੌਰਾਨ ਆਪਣੀ ਕਾਰ ਵਿਚ ਬੈਠੇ ਸਨ ਤੇ ਸ਼ੂਟਿੰਗ ਵਿਚ ਵਰਤੀ ਗਈ ਨਕਲੀ ਗੋਲੀ ਉਨ੍ਹਾਂ ਦੀ ਕਾਰ ਦੇ ਸ਼ੀਸ਼ੇ ’ਤੇ ਲੱਗੀ, ਜਿਸ ਕਾਰਨ ਸ਼ੀਸ਼ਾ ਟੁੱਟ ਗਿਆ ਅਤੇ ਪਰਮੀਸ਼ ਦੇ ਚਿਹਰੇ ’ਤੇ ਲੱਗ ਗਿਆ।

ਅਜੇ ਤੱਕ ਕਿਸੇ ਨੇ ਵੀ ਇਸ ਮਾਮਲੇ ਦੀ ਅਧਿਕਾਰਤ ਤੌਰ ’ਤੇ ਪੁਸ਼ਟੀ ਨਹੀਂ ਕੀਤੀ ਹੈ, ਪਰ ਪਰਮੀਸ਼ ਵਰਮਾ ਨੇ ਆਪਣੇ ਇੰਸਟਾਗ੍ਰਾਮ ’ਤੇ ਇਕ ਪੋਸਟ ਜ਼ਰੂਰ ਸਾਂਝੀ ਕੀਤੀ ਹੈ। ਉਨ੍ਹਾਂ ਲਿਖਿਆ ਕਿ ਇਹ ਘਟਨਾ ਸ਼ੇਰਾ ਫਿਲਮ ਦੇ ਸੈੱਟ ’ਤੇ ਵਾਪਰੀ। ਮੈਂ ਪਰਮਾਤਮਾ ਦੇ ਆਸ਼ੀਰਵਾਦ ਨਾਲ ਠੀਕ ਹਾਂ।

Ad Position 22
No active advertisement
ਪਿਛਲੀ ਖ਼ਬਰ ਸੜਕ ਹਾਦਸੇ ’ਚ ਮੌਤ ਦਾ ਸ਼ਿਕਾਰ ਹੋਏ ਦੋ ਨੌਜਵਾਨਾਂ ਦੇ ਮਾਮਲੇ 'ਚ ਪਰਚਾ ਦਰਜ ਕਰਾਉਣ ਦੀ ਮੰਗ ਨੂੰ ਲੈ ਕੇ ਚੱਕਾ ਜਾਮ ਅਗਲੀ ਖ਼ਬਰ ਰਿਚੀ ਕੇ.ਪੀ. ਦਾ ਅੰਤਿਮ ਸੰਸਕਾਰ ਅੱਜ, ਮਿ੍ਤਕ ਦੇਹ ਲੈ ਸ਼ਮਸ਼ਾਨਘਾਟ ਲਈ ਰਵਾਨਾ ਹੋਏ ਪਰਿਵਾਰਕ ਮੈਂਬਰ
Ad Position 24