11-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-09-2025

ਸੜਕ ਹਾਦਸੇ ’ਚ ਮੌਤ ਦਾ ਸ਼ਿਕਾਰ ਹੋਏ ਦੋ ਨੌਜਵਾਨਾਂ ਦੇ ਮਾਮਲੇ 'ਚ ਪਰਚਾ ਦਰਜ ਕਰਾਉਣ ਦੀ ਮੰਗ ਨੂੰ ਲੈ ਕੇ ਚੱਕਾ ਜਾਮ

ਮਹਿਲ ਕਲਾਂ, (ਬਰਨਾਲਾ), 16 ਸਤੰਬਰ (ਅਵਤਾਰ ਸਿੰਘ ਅਣਖੀ)- ਬੀਤੇ ਸ਼ਨੀਵਾਰ ਨੂੰ ਕਾਰ ਦੇ ਇੱਟਾਂ ਵਾਲੀ ਟਰੈਕਟਰ-ਟਰਾਲੀ ਮਗਰ ਟਕਰਾਉਣ ਨਾਲ ਵਾਪਰੇ ਦੁਖਦਾਈ ਸੜਕ ਹਾਦਸੇ 'ਚ ਮੌਤ ਦਾ....

Ad Position 21
No active advertisement
ਅਜੀਤ ਡੈਸਕ 16-09-2025

ਮਹਿਲ ਕਲਾਂ, (ਬਰਨਾਲਾ), 16 ਸਤੰਬਰ (ਅਵਤਾਰ ਸਿੰਘ ਅਣਖੀ)- ਬੀਤੇ ਸ਼ਨੀਵਾਰ ਨੂੰ ਕਾਰ ਦੇ ਇੱਟਾਂ ਵਾਲੀ ਟਰੈਕਟਰ-ਟਰਾਲੀ ਮਗਰ ਟਕਰਾਉਣ ਨਾਲ ਵਾਪਰੇ ਦੁਖਦਾਈ ਸੜਕ ਹਾਦਸੇ 'ਚ ਮੌਤ ਦਾ ਸ਼ਿਕਾਰ ਹੋਏ ਦੋ ਨੌਜਵਾਨਾਂ ਦੇ ਮਾਮਲੇ ਵਿਚ ਦੋਸ਼ੀਆਂ ਵਿਰੁੱਧ ਕਾਰਵਾਈ ਕਰਾਉਣ ਨੂੰ ਲੈ ਕੇ ਅੱਜ ਵੱਖ-ਵੱਖ ਜਥੇਬੰਦੀਆਂ ਨੇ ਮਹਿਲ ਕਲਾਂ ਵਿਖੇ ਲੁਧਿਆਣਾ ਬਠਿੰਡਾ ਮੁੱਖ ਮਾਰਗ ਜਾਮ ਕਰਕੇ ਰੋਸ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ਹੈ।


ਧਰਨਾਕਾਰੀਆਂ ਦੀ ਮੰਗ ਹੈ ਕਿ ਸਥਾਨਕ ਪੁਲਿਸ ਭੱਠਾ ਮਾਲਕਾਂ ਵਿਰੁੱਧ ਸਖ਼ਤ ਕਾਰਵਾਈ ਕਰੇ। ਧਰਨਾਕਾਰੀਆਂ ਦਾ ਕਹਿਣਾ ਹੈ ਕਿ ਭੱਠਾ ਮਾਲਕਾਂ ਵਲੋਂ ਖਸਤਾ ਹਾਲਤ ਟਰੈਕਟਰ-ਟਰਾਲੀ ਨੂੰ ਢੋਆ ਢੁਆਈ ਲਈ ਗੈਰ-ਕਾਨੂੰਨੀ ਤਰੀਕੇ ਨਾਲ ਨਿਯਮਾਂ ਦੀ ਉਲੰਘਣਾ ਕਰਕੇ ਵਰਤਿਆ ਜਾ ਰਿਹਾ ਸੀ, ਜੇਕਰ ਟਰਾਲੀ ਮਗਰ ਢੁਕਵੀਆਂ ਲਾਈਟਾਂ ਜਾਂ ਰਿਫਲੈਕਟਰ ਲੱਗੇ ਹੁੰਦੇ ਤਾਂ ਇਹ ਹਾਦਸਾ ਨਾ ਵਾਪਰਦਾ।

Ad Position 22
No active advertisement
ਪਿਛਲੀ ਖ਼ਬਰ ਸਾਬਕਾ ਕ੍ਰਿਕਟਰ ਰੌਬਿਨ ਉਥੱਪਾ ਨੂੰ ਈ.ਡੀ.ਵਲੋਂ ਸੰਮਨ ਅਗਲੀ ਖ਼ਬਰ ਮੈਂ ਪਰਮਾਤਮਾ ਦੇ ਆਸ਼ੀਰਵਾਦ ਨਾਲ ਠੀਕ ਹਾਂ- ਪਰਮੀਸ਼ ਵਰਮਾ
Ad Position 24