12-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-09-2025

ਬਠਿੰਡਾ ਸੈਸ਼ਨ ਅਦਾਲਤ ਨੇ ਕੰਗਨਾ ਰਣੌਤ ਨੂੰ 29 ਸਤੰਬਰ ਨੂੰ ਕੀਤਾ ਤਲਬ

ਬਠਿੰਡਾ, 16 ਸਤੰਬਰ- ਹਿਮਾਚਲ ਦੇ ਮੰਡੀ ਤੋਂ ਭਾਜਪਾ ਸੰਸਦ ਮੈਂਬਰ ਅਤੇ ਅਦਾਕਾਰਾ ਕੰਗਨਾ ਰਣੌਤ ਨੂੰ ਕਿਸਾਨ ਅੰਦੋਲਨ ਦੌਰਾਨ ਕੀਤੇ ਗਏ ਵਿਵਾਦਤ ਟਵੀਟ ਦੇ ਸੰਬੰਧ ਵਿਚ ਇਕ ਵਾਰ ਫਿਰ ਤਲਬ ਕੀਤਾ...

Ad Position 21
No active advertisement
ਅਜੀਤ ਡੈਸਕ 16-09-2025

ਬਠਿੰਡਾ, 16 ਸਤੰਬਰ- ਹਿਮਾਚਲ ਦੇ ਮੰਡੀ ਤੋਂ ਭਾਜਪਾ ਸੰਸਦ ਮੈਂਬਰ ਅਤੇ ਅਦਾਕਾਰਾ ਕੰਗਨਾ ਰਣੌਤ ਨੂੰ ਕਿਸਾਨ ਅੰਦੋਲਨ ਦੌਰਾਨ ਕੀਤੇ ਗਏ ਵਿਵਾਦਤ ਟਵੀਟ ਦੇ ਸੰਬੰਧ ਵਿਚ ਇਕ ਵਾਰ ਫਿਰ ਤਲਬ ਕੀਤਾ ਗਿਆ ਹੈ। ਬਠਿੰਡਾ ਸੈਸ਼ਨ ਅਦਾਲਤ ਨੇ ਅਗਲੀ ਸੁਣਵਾਈ 29 ਸਤੰਬਰ ਨੂੰ ਤੈਅ ਕੀਤੀ ਹੈ, ਜਿਸ ਵਿਚ ਕੰਗਨਾ ਦੀ ਹਾਜ਼ਰੀ ਲਾਜ਼ਮੀ ਹੋਵੇਗੀ। ਇਸ ਤੋਂ ਚਾਰ ਦਿਨ ਪਹਿਲਾਂ ਸੁਪਰੀਮ ਕੋਰਟ ਨੇ ਇਸ ਮਾਮਲੇ ਵਿਚ ਕੰਗਨਾ ਨੂੰ ਰਾਹਤ ਦੇਣ ਤੋਂ ਇਨਕਾਰ ਕਰ ਦਿੱਤਾ ਸੀ।

ਇਹ ਮਾਮਲਾ 2021 ਦਾ ਹੈ, ਜਦੋਂ ਕੰਗਨਾ ਨੇ ਕਿਸਾਨ ਅੰਦੋਲਨ ਦੌਰਾਨ ਟਵੀਟ ਕੀਤਾ ਸੀ ਅਤੇ 87 ਸਾਲਾ ਕਿਸਾਨ ਮਹਿਲਾ ਮਹਿੰਦਰ ਕੌਰ ਨੂੰ 100 ਰੁਪਏ ਲਈ ਵਿਰੋਧ ਪ੍ਰਦਰਸ਼ਨ ਵਿਚ ਸ਼ਾਮਿਲ ਹੋਣ ਵਾਲੀ ਔਰਤ ਦੱਸਿਆ ਸੀ। ਇਸ ’ਤੇ ਮਹਿੰਦਰ ਕੌਰ ਨੇ ਮਾਣਹਾਨੀ ਦਾ ਕੇਸ ਦਾਇਰ ਕੀਤਾ ਸੀ। ਕੰਗਨਾ ਦਾ ਕਹਿਣਾ ਹੈ ਕਿ ਉਸ ਨੇ ਸਿਰਫ਼ ਵਕੀਲ ਦੀ ਪੋਸਟ ਦੁਬਾਰਾ ਪੋਸਟ ਕੀਤੀ ਸੀ।

ਦੂਜੇ ਪਾਸੇ ਮਹਿੰਦਰ ਕੌਰ ਨੇ ਕਿਹਾ ਕਿ ਜੇਕਰ ਕੰਗਨਾ ਉਸ ਤੋਂ ਮੁਆਫ਼ੀ ਮੰਗਦੀ ਹੈ, ਤਾਂ ਉਹ ਉਸਨੂੰ ਵੀ ਮੁਆਫ਼ ਕਰ ਦੇਵੇਗੀ, ਕਿਉਂਕਿ ਉਸ ਦੀ ਉਸ ਨਾਲ ਕੋਈ ਦੁਸ਼ਮਣੀ ਨਹੀਂ ਹੈ। ਪਰ ਉਸਨੇ ਸਪੱਸ਼ਟ ਕੀਤਾ ਕਿ ਕੰਗਨਾ ਅਜੇ ਵੀ ਆਪਣੀ ਗੱਲ ਨੂੰ ਜਾਇਜ਼ ਠਹਿਰਾ ਰਹੀ ਹੈ, ਇਸ ਲਈ ਉਹ ਅਦਾਲਤ ਤੋਂ ਸਿਰਫ਼ ਇਨਸਾਫ਼ ਦੀ ਉਮੀਦ ਕਰਦੀ ਹੈ। ਮਹਿੰਦਰ ਕੌਰ ਨੇ ਕਿਹਾ ਕਿ ਉਹ ਲਾਲਚ ਵਿਚ ਨਹੀਂ ਸਗੋਂ ਆਪਣੀਆਂ ਜ਼ਮੀਨਾਂ ਦੀ ਖ਼ਾਤਰ ਵਿਰੋਧ ਪ੍ਰਦਰਸ਼ਨ ਵਿਚ ਸ਼ਾਮਿਲ ਹੋਏ ਸਨ।

Ad Position 22
No active advertisement
ਪਿਛਲੀ ਖ਼ਬਰ ਹਾਂਸੀ ਬਟਾਣਾ ਦਾ ਮੁੱਦਾ ਸਾਂਝੇ ਯਤਨਾਂ ਨਾਲ ਹੱਲ ਕਰਵਾਇਆ ਜਾਵੇਗਾ - ਕੇਂਦਰੀ ਮੰਤਰੀ ਰਕਸ਼ਾ ਨਿਖਿਲ ਅਗਲੀ ਖ਼ਬਰ ਮਾਰੀਸ਼ਸ ਦੇ ਪ੍ਰਧਾਨ ਮੰਤਰੀ ਨੇ ਰਾਸ਼ਟਰਪਤੀ ਦਰੋਪਦੀ ਮੁਰਮੂ ਨਾਲ ਕੀਤੀ ਮੁਲਾਕਾਤ
Ad Position 24