12-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-09-2025

ਹਾਂਸੀ ਬਟਾਣਾ ਦਾ ਮੁੱਦਾ ਸਾਂਝੇ ਯਤਨਾਂ ਨਾਲ ਹੱਲ ਕਰਵਾਇਆ ਜਾਵੇਗਾ - ਕੇਂਦਰੀ ਮੰਤਰੀ ਰਕਸ਼ਾ ਨਿਖਿਲ

ਪਟਿਆਲਾ, 16 ਸਤੰਬਰ (ਗੁਰਪ੍ਰੀਤ ਸਿੰਘ ਚੱਠਾ)-ਹਰਿਆਣਾ ਵਲੋਂ ਘੱਗਰ ਦਰਿਆ ਅੱਗੇ ਕੱਢੀ ਹਾਂਸੀ ਬਟਾਣਾ...

Ad Position 21
No active advertisement
ਅਜੀਤ ਡੈਸਕ 16-09-2025

ਪਟਿਆਲਾ, 16 ਸਤੰਬਰ (ਗੁਰਪ੍ਰੀਤ ਸਿੰਘ ਚੱਠਾ)-ਹਰਿਆਣਾ ਵਲੋਂ ਘੱਗਰ ਦਰਿਆ ਅੱਗੇ ਕੱਢੀ ਹਾਂਸੀ ਬਟਾਣਾ ਨਹਿਰ ਦੀ ਡਾਫ ਕਾਰਨ ਹੜ੍ਹ ਪੀੜਤ ਪੰਜਾਬ ਦੇ ਪਿੰਡਾਂ ਵਲੋਂ ਲਗਾਏ ਧਰਮਹੇੜੀ ਵਿਖੇ ਧਰਨੇ ਵਿਚ ਅੱਜ ਕੇਂਦਰੀ ਮੰਤਰੀ ਰਕਸ਼ਾ ਨਿਖਿਲ ਨੇ ਪਹੁੰਚ ਕੇ ਪੰਜਾਬ ਦੇ ਕਿਸਾਨਾਂ ਨੂੰ ਇਹ ਭਰੋਸਾ ਦਿਵਾਇਆ ਕਿ ਉਹ ਇਸ ਮਸਲੇ ਦੇ ਹੱਲ ਲਈ ਕੇਂਦਰ ਨਾਲ ਗੱਲ ਕਰਨਗੇ। ਉਨ੍ਹਾਂ ਕਿਹਾ ਕਿ ਇਹ ਮਸਲਾ ਹਰਿਆਣਾ ਪੰਜਾਬ ਵਿਚਕਾਰ ਅੰਤਰਰਾਜੀ ਮਸਲਾ ਹੈ। ਇਸ ਕਰਕੇ ਹਰਿਆਣਾ ਅਤੇ ਪੰਜਾਬ ਦੇ ਅਧਿਕਾਰੀਆਂ ਅਤੇ ਸਿਆਸੀ ਆਗੂਆਂ ਨੂੰ ਲੈ ਕੇ ਇਕੱਠੇ ਤੌਰ ਉਤੇ ਇਸ ਦਾ ਹੱਲ ਕੱਢਿਆ ਜਾਵੇਗਾ। ਇਸ ਮੌਕੇ ਉਨ੍ਹਾਂ ਨਾਲ ਸਾਬਕਾ ਮੈਂਬਰ ਪਾਰਲੀਮੈਂਟ ਪਰਨੀਤ ਕੌਰ ਵਿਸ਼ੇਸ਼ ਤੌਰ ਉਤੇ ਪੁੱਜੇ। ਉਨ੍ਹਾਂ ਕਿਹਾ ਕਿ ਕੇਂਦਰੀ ਮੰਤਰੀ ਉਨ੍ਹਾਂ ਦਾ ਮੁੱਦਾ ਪ੍ਰਧਾਨ ਮੰਤਰੀ ਮੋਦੀ ਤੱਕ ਪਹੁੰਚਾਉਣਗੇ ਅਤੇ ਉਨ੍ਹਾਂ ਨੂੰ ਪੂਰਾ ਵਿਸ਼ਵਾਸ ਹੈ ਕਿ ਉਹ ਇਸ ਨੂੰ ਹੱਲ ਵੀ ਕਰਵਾਉਣਗੇ। ਇਸ ਦੌਰਾਨ ਸਾਬਕਾ ਕੈਬਨਿਟ ਮੰਤਰੀ ਸੁਰਜੀਤ ਸਿੰਘ ਰੱਖੜਾ, ਸੁਰਿੰਦਰ ਸਿੰਘ ਖੇੜਕੀ,  ਰਮੇਸ਼ ਗੋਇਲ, ਹਰਚਰਨ ਸਿੰਘ, ਮਲਕੀਤ ਸਿੰਘ ਚੀਮਾ, ਬਿੱਟੂ ਧਨੌਰੀ,  ਗੁਰਵਿੰਦਰ ਸਿੰਘ ਢੀਂਡਸਾ, ਅਮਨ ਗਿੱਲ ਅਤੇ ਹੋਰ ਹਾਜ਼ਰ ਸਨ। 

Ad Position 22
No active advertisement
ਪਿਛਲੀ ਖ਼ਬਰ ਸਪਰੇਅ ਚੜ੍ਹਨ ਨਾਲ ਵਿਅਕਤੀ ਦੀ ਮੌਤ ਅਗਲੀ ਖ਼ਬਰ ਬਠਿੰਡਾ ਸੈਸ਼ਨ ਅਦਾਲਤ ਨੇ ਕੰਗਨਾ ਰਣੌਤ ਨੂੰ 29 ਸਤੰਬਰ ਨੂੰ ਕੀਤਾ ਤਲਬ
Ad Position 24