13-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-09-2025

ਦੁਕਾਨ 'ਚ ਅੱਗ ਲੱਗਣ ਦੌਰਾਨ ਇਕ ਵਿਅਕਤੀ ਜ਼ਖਮੀ

ਫਤਿਹਗੜ੍ਹ ਸਾਹਿਬ, 17 ਸਤੰਬਰ (ਬਲਜਿੰਦਰ ਸਿੰਘ)-ਰੇਲਵੇ ਸਟੇਸ਼ਨ ਸਰਹਿੰਦ ਨਜ਼ਦੀਕ ਮਾਰਕੀਟ ਵਿਚ ਇਕ...

Ad Position 21
No active advertisement
ਅਜੀਤ ਡੈਸਕ 17-09-2025

ਫਤਿਹਗੜ੍ਹ ਸਾਹਿਬ, 17 ਸਤੰਬਰ (ਬਲਜਿੰਦਰ ਸਿੰਘ)-ਰੇਲਵੇ ਸਟੇਸ਼ਨ ਸਰਹਿੰਦ ਨਜ਼ਦੀਕ ਮਾਰਕੀਟ ਵਿਚ ਇਕ ਵੀਡੀਓ ਗੇਮਜ਼ ਦੀ ਦੁਕਾਨ ਨੂੰ ਭਿਆਨਕ ਅੱਗ ਲੱਗ ਗਈ। ਲਗਾਤਾਰ ਕਈ ਘੰਟੇ ਫਾਇਰ ਬ੍ਰਿਗੇਡ ਦੀਆਂ ਕਰੀਬ 5 ਤੋਂ 6 ਗੱਡੀਆਂ ਵਲੋਂ ਅੱਗ ਨੂੰ ਬੁਝਾਉਣ ਦੀ ਕੋਸ਼ਿਸ਼ ਕੀਤੀ ਗਈ ਤੇ ਜਦੋਂ ਫਿਰ ਵੀ ਅੱਗ ਨਾ ਬੁੱਝੀ ਤਾਂ ਦੁਕਾਨ ਦੇ ਪਿਛਲੇ ਪਾਸੇ ਕੰਧ ਨੂੰ ਸੰਨ੍ਹ ਲਗਾ ਕੇ ਨੌਜਵਾਨਾਂ ਵਲੋਂ ਅੱਗ ਬੁਝਾਉਣ ਦੀ ਅਣਥੱਕ ਕੋਸ਼ਿਸ਼ ਕੀਤੀ ਗਈ। ਜਦੋਂ ਫਿਰ ਵੀ ਅੱਗ ਨਾ ਬੁੱਝੀ ਤਾਂ ਨੌਜਵਾਨਾਂ ਵਲੋਂ ਜੇ.ਸੀ.ਬੀ. ਦੀ ਮਦਦ ਨਾਲ ਦੁਕਾਨ ਦੀ ਉੱਪਰਲੀ ਮੰਜ਼ਿਲ ਜਿਥੇ ਕਿ ਅੱਗ ਦੀਆਂ ਲਪਟਾਂ ਬਹੁਤ ਭਿਆਨਕ ਸਨ, ਦੇ ਸ਼ਟਰ ਨੂੰ ਤੋੜ ਅੱਗ ਉਤੇ ਕਾਬੂ ਪਾਇਆ ਗਿਆ।

ਦੱਸਣਯੋਗ ਹੈ ਕਿ ਇਸ ਅੱਗ ਨੂੰ ਬੁਝਾਉਣ ਲਈ ਜੱਦੋ-ਜਹਿਦ ਕਰ ਰਿਹਾ ਇਕ ਨੌਜਵਾਨ ਦੁਕਾਨ ਦੀ ਦੂਸਰੀ ਮੰਜ਼ਿਲ ਤੋਂ ਡਿੱਗ ਕੇ ਗੰਭੀਰ ਜ਼ਖਮੀ ਹੋ ਗਿਆ, ਜਿਸ ਨੂੰ ਇਲਾਜ ਲਈ ਸਿਵਲ ਹਸਪਤਾਲ ਫਤਿਹਗੜ੍ਹ ਸਾਹਿਬ ਵਿਖੇ ਭਰਤੀ ਕਰਵਾਇਆ ਗਿਆ ਜਿਥੇ ਡਾਕਟਰਾਂ ਵਲੋਂ ਉਸ ਦੇ ਸਿਰ ਉਤੇ 18 ਅਤੇ ਸੱਜੇ ਹੱਥ ਵਿਚ 3 ਅਤੇ ਖੱਬੇ ਹੱਥ ਵਿਚ ਦੋ ਟਾਂਕੇ ਲਗਾਏ ਗਏ, ਜਿਸ ਦੌਰਾਨ ਦੁਕਾਨਦਾਰ ਦਾ ਲੱਖਾਂ ਰੁਪਏ ਦਾ ਨੁਕਸਾਨ ਹੋਇਆ ਹੈ, ਇਹ ਸਭ ਦੇਖ ਕੇ ਉਕਤ ਦੁਕਾਨਦਾਰ ਬੇਹੋਸ਼ ਹੋ ਕੇ ਡਿੱਗ ਪਿਆ। 

Ad Position 22
No active advertisement
ਪਿਛਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਵਲੋਂ ਮੁੱਖ ਬੁਲਾਰੇ ਤੇ ਬੁਲਾਰੇ ਨਿਯੁਕਤ ਅਗਲੀ ਖ਼ਬਰ ਪੰਜਾਬ ਸਰਕਾਰ ਵਲੋਂ ‘ਮਿਸ਼ਨ ਚੜ੍ਹਦੀ ਕਲਾ’ ਦੀ ਹੋਵੇਗੀ ਸ਼ੁਰੂਆਤ- ਮੁੱਖ ਮੰਤਰੀ
Ad Position 24