13-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-09-2025

ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਵਲੋਂ ਮੁੱਖ ਬੁਲਾਰੇ ਤੇ ਬੁਲਾਰੇ ਨਿਯੁਕਤ

ਚੰਡੀਗੜ੍ਹ, 17 ਸਤੰਬਰ (ਅਜੀਤ ਬਿਊਰੋ)-ਅੱਜ ਇਥੇ ਮੁੱਖ ਦਫ਼ਤਰ ਤੋਂ ਜਾਰੀ ਬਿਆਨ ਵਿਚ ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਸ਼੍ਰੋਮਣੀ...

Ad Position 21
No active advertisement
ਅਜੀਤ ਡੈਸਕ 17-09-2025

ਚੰਡੀਗੜ੍ਹ, 17 ਸਤੰਬਰ (ਅਜੀਤ ਬਿਊਰੋ)-ਅੱਜ ਇਥੇ ਮੁੱਖ ਦਫ਼ਤਰ ਤੋਂ ਜਾਰੀ ਬਿਆਨ ਵਿਚ ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਵਲੋਂ ਦੱਸਿਆ ਗਿਆ ਕਿ ਸ਼੍ਰੋਮਣੀ ਅਕਾਲੀ ਦਲ ਦੀ ਸੋਚ ਨੂੰ ਅਤੇ ਪਾਰਟੀ ਦੇ ਪੱਖ ਨੂੰ ਚੰਗੇ ਢੰਗ ਨਾਲ ਮੀਡੀਆ ਰਾਹੀਂ ਲੋਕਾਂ ਤੱਕ ਪਹੁੰਚਾਉਣ ਲਈ ਵੱਖ-ਵੱਖ ਖੇਤਰਾਂ ਲਈ ਬੁਲਾਰੇ ਨਿਯੁਕਤ ਗਏ ਹਨ, ਜਿਸ ਵਿਚ ਮੁੱਖ ਬੁਲਾਰੇ ਸਿਆਸੀ ਖੇਤਰ ਲਈ ਅਤੇ ਮੁੱਖ ਬੁਲਾਰੇ ਧਾਰਮਿਕ ਖੇਤਰ ਲਈ ਨਿਯੁਕਤ ਕੀਤੇ ਗਏ ਹਨ ਜਿਨ੍ਹਾਂ ਦੇ ਨਾਮ ਤੇ ਦਫ਼ਤਰ ਤੋਂ ਅਧਿਕਾਰਤ ਤੌਰ ਉਤੇ ਬਿਆਨ ਜਾਰੀ ਹੋਣਗੇ ਤੇ ਇਸੇ ਤਰ੍ਹਾਂ ਟੀ.ਵੀ. ਲਈ ਵੀ ਬਾਈਟਾਂ ਜਾਰੀ ਹੋਣਗੀਆਂ। ਦੂਸਰਾ ਜੋ ਵੱਡਾ ਖੇਤਰ ਹੈ ਕਿ ਬਹੁਤ ਸਾਰੇ ਟੀ.ਵੀ. ਚੈਨਲਾਂ ਤੇ ਵੈੱਬ ਚੈਨਲਾਂ ਉਤੇ ਡਿਬੇਟਾਂ ਹੁੰਦੀਆਂ ਹਨ ਜਿਨ੍ਹਾਂ ਉਤੇ ਬਹੁਤ ਸਾਰੇ ਬੁਲਾਰਿਆਂ ਦੀ ਜ਼ਰੂਰਤ ਹੈ ਸੋ ਟੀ.ਵੀ. ਡਿਬੇਟਾਂ ਲਈ ਵੀ ਬੁਲਾਰੇ ਨਿਯੁਕਤ ਕੀਤੇ ਗਏ ਹਨ ਜੋ ਕਿ ਪਾਰਟੀ ਦਾ ਬਾਖੂਬੀ ਪੱਖ ਰੱਖਣਗੇ।
ਇਨ੍ਹਾਂ ਨਵ-ਨਿਯੁਕਤ ਬੁਲਾਰਿਆਂ ਦੀ ਜਲਦੀ ਬਕਾਇਦਾ 2 ਦਿਨਾ ਵਰਕਸ਼ਾਪ ਵੀ ਲਗਾਈ ਜਾਵੇਗੀ।

ਸਿਆਸੀ ਖੇਤਰ ਲਈ ਜਿਨ੍ਹਾਂ ਵਿਚ ਚਰਨਜੀਤ ਸਿੰਘ ਬਰਾੜ, ਬਰਜਿੰਦਰ ਸਿੰਘ ਬਰਾੜ, ਹਰਿੰਦਰਪਾਲ ਸਿੰਘ ਚੰਦੂਮਾਜਰਾ, ਬੀਬੀ ਪਰਮਜੀਤ ਕੌਰ ਲਾਂਡਰਾਂ, ਜਥੇ. ਕਰਨੈਲ ਸਿੰਘ ਪੀਰ ਮੁਹੰਮਦ, ਗੁਰਜੀਤ ਸਿੰਘ ਤਲਵੰਡੀ ਹੋਣਗੇ। ਅ. ਮੁੱਖ ਬੁਲਾਰੇ ਧਾਰਮਿਕ ਖੇਤਰ ਲਈ ਜਿਨ੍ਹਾਂ ਵਿਚ ਬੀਬੀ ਕਿਰਨਜੋਤ ਕੌਰ, ਭਾਈ ਮਨਜੀਤ ਸਿੰਘ ਭੂਰਾਕੋਹਨਾਂ, ਜਥੇ. ਜਸਵੰਤ ਸਿੰਘ ਪੂੜੈਣ, ਜਥੇ. ਜਸਬੀਰ ਸਿੰਘ ਘੁੰਮਣ, ਜਥੇ. ਸਤਵਿੰਦਰ ਸਿੰਘ ਟੌਹੜਾ, ਮਾਸਟਰ ਮਿੱਠੂ ਸਿੰਘ ਕਾਹਨੇਕੇ ਹੋਣਗੇ ਜੋ ਕਿ ਧਾਰਮਿਕ ਖੇਤਰ ਲਈ ਪਾਰਟੀ ਦਾ ਪੱਖ ਮਰਿਆਦਾ ਅਨੁਸਾਰ ਪੇਸ਼ ਕਰਨਗੇ।

ਬੁਲਾਰੇ ਟੀ.ਵੀ. ਡਿਬੇਟਾਂ ਲਈ ਜਿਨ੍ਹਾਂ ਵਿਚ ਸੁਖਵਿੰਦਰ ਸਿੰਘ ਔਲਖ, ਜਥੇ. ਭੁਪਿੰਦਰ ਸਿੰਘ ਸ਼ੇਖੂਪੁੱਰ, ਜਥੇ. ਤੇਜਾ ਸਿੰਘ ਕਮਾਲਪੁੱਰ, ਜਥੇ. ਸਤਵਿੰਦਰ ਸਿੰਘ ਰਮਦਾਸਪੁਰ, ਸਤਪਾਲ ਸਿੰਘ ਸਿੱਧੂ, ਭੋਲਾ ਸਿੰਘ ਗਿੱਲਪੱਤੀ, ਜਥੇ. ਹਰਿੰਦਰਪਾਲ ਸਿੰਘ ਟੌਹੜਾ, ਇਕਬਾਲ ਸਿੰਘ ਮੋਹਾਲੀ, ਜਥੇ. ਅਮਰਿੰਦਰ ਸਿੰਘ, ਜਗਜੀਤ ਸਿੰਘ ਕੋਹਲੀ, ਜਥੇ. ਅਵਤਾਰ ਸਿੰਘ ਧਮੋਟ, ਸੁਖਦੇਵ ਸਿੰਘ ਫਗਵਾੜਾ, ਰਣਧੀਰ ਸਿੰਘ ਦਿੜਬਾ, ਅਮਨਇੰਦਰ ਸਿੰਘ ਬਨੀ ਬਰਾੜ, ਹਰਦੀਪ ਸਿੰਘ ਡੋਡ, ਵਰੁਣ ਕਾਂਸਲ ਸ਼ੁਤਰਾਣਾ, ਐਡ. ਰਾਵਿੰਦਰ ਸਿੰਘ ਸ਼ਾਹਪੁਰ ਹੋਣਗੇ। 

Ad Position 22
No active advertisement
ਪਿਛਲੀ ਖ਼ਬਰ ਪੁਲਿਸ ਮੁਕਾਬਲੇ ਵਿਚ 2 ਮਹਿਲਾ ਨਕਸਲੀ ਢੇਰ, ਗੋਲਾ ਬਾਰੂਦ ਵੀ ਬਰਾਮਦ ਅਗਲੀ ਖ਼ਬਰ ਦੁਕਾਨ 'ਚ ਅੱਗ ਲੱਗਣ ਦੌਰਾਨ ਇਕ ਵਿਅਕਤੀ ਜ਼ਖਮੀ
Ad Position 24