13-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-09-2025

ਅੰਮ੍ਰਿਤਸਰ ਦੇ ਰਾਜਾਸਾਂਸੀ ਹਵਾਈ ਅੱਡੇ 'ਤੇ ਮਨਾਇਆ ਗਿਆ ਯਾਤਰੀ ਸੇਵਾ ਦਿਵਸ

ਰਾਜਾਸਾਂਸੀ, 17 ਸਤੰਬਰ (ਹਰਦੀਪ)-ਏਅਰਪੋਰਟ ਅਥਾਰਟੀ ਆਫ਼ ਇੰਡੀਆ ਵਲੋਂ ਅੱਜ ਦੇਸ਼ ਭਰ ਦੇ ਸਾਰੇ...

Ad Position 21
No active advertisement
ਅਜੀਤ ਡੈਸਕ 17-09-2025

ਰਾਜਾਸਾਂਸੀ, 17 ਸਤੰਬਰ (ਹਰਦੀਪ)-ਏਅਰਪੋਰਟ ਅਥਾਰਟੀ ਆਫ਼ ਇੰਡੀਆ ਵਲੋਂ ਅੱਜ ਦੇਸ਼ ਭਰ ਦੇ ਸਾਰੇ ਹਵਾਈ ਅੱਡਿਆਂ ਅਤੇ ਸਥਾਪਨਾਵਾਂ ਦਿਵਸ ਮੌਕੇ ਯਾਤਰੀ ਦਿਵਸ ਮਨਾਉਣ ਦੇ ਆਦੇਸ਼ ਜਾਰੀ ਕੀਤੇ ਗਏ ਸਨ, ਜਿਸ ਤਹਿਤ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡਾ ਰਾਜਾਸਾਂਸੀ ਵਿਖੇ ਹਵਾਈ ਅੱਡੇ ਦੇ ਡਾਇਰੈਕਟਰ ਸੁਦਰਸ਼ਨ ਕੁਮਾਰ ਕਪਾਹੀ ਦੀ ਅਗਵਾਈ ਹੇਠ ਸਮੂਹ ਅਧਿਕਾਰੀਆਂ ਵਲੋਂ ਯਾਤਰੀ ਸੇਵਾ ਦਿਵਸ ਮਨਾਇਆ ਗਿਆ।

ਯਾਤਰੀ ਸੇਵਾ ਦਿਵਸ ਦੌਰਾਨ ਵਿਦੇਸ਼ ਤੋਂ ਵਾਪਸ ਪਰਤਣ ਅਤੇ ਵਿਦੇਸ਼ਾਂ ਨੂੰ ਰਵਾਨਾ ਹੋਣ ਵਾਲੇ ਯਾਤਰੀਆਂ ਦਾ ਮਹਿਲਾ ਕਰਮਚਾਰੀਆਂ ਵਲੋਂ ਟਿੱਕਾ ਲਾ ਕੇ ਭਰਵਾਂ ਸਵਾਗਤ ਕੀਤਾ ਗਿਆ। ਹਵਾਈ ਅੱਡੇ ਅੰਦਰ ਹੋਏ ਇਸ ਅਚਾਨਕ ਸਵਾਗਤ ਉਤੇ ਯਾਤਰੀ ਬਾਗੋਬਾਗ ਹੋਏ। ਭੰਗੜਾ ਟੀਮ ਵਲੋਂ ਯਾਤਰੀਆਂ ਦੇ ਸਵਾਗਤ ਲਈ ਪੰਜਾਬ ਦਾ ਲੋਕ ਨਾਚ ਭੰਗੜਾ ਪਾਇਆ ਗਿਆ। ਇਸ ਤੋਂ ਇਲਾਵਾ ਟਰਮੀਨਲ ਹਾਲ ਦੇ ਅੰਦਰ ਖੂਨਦਾਨ ਕੈਂਪ ਯਾਤਰੀਆਂ ਦੇ ਸਿਹਤ ਚੈੱਕਅਪ ਸਬੰਧੀ ਵਿਸ਼ੇਸ਼ ਮੈਡੀਕਲ ਕੈਂਪ ਲਗਾਏ ਗਏ, ਜਿਸ ਵਿਚ ਮੁਫ਼ਤ ਦਵਾਈਆਂ ਦਿੱਤੀਆਂ ਗਈਆਂ। ਟਰਮੀਨਲ ਹਾਲ ਦੇ ਬਾਹਰ ਟੈਕਸੀ ਡਰਾਈਵਰਾਂ ਅਤੇ ਆਟੋ ਰਿਕਸ਼ਾ ਡਰਾਈਵਰਾਂ ਲਈ ਅੱਖਾਂ ਦੀ ਜਾਂਚ ਦੇ ਸਬੰਧੀ ਕੈਂਪ ਲਗਾਇਆ ਅਤੇ ਮਰੀਜ਼ਾਂ ਨੂੰ ਦਵਾਈਆਂ ਅਤੇ ਅੱਖਾਂ ਦੇ ਦਾਰੂ ਵੰਡੇ। ਇਕ ਰੁੱਖ ਮਾਂ ਦੇ ਨਾਂਅ ਤਹਿਤ ਡਾਇਰੈਕਟਰ ਸਮੇਤ ਹਵਾਈ ਅੱਡੇ ਦੇ ਸਟਾਫ ਅਤੇ ਸਕੂਲ ਦੇ ਵਿਦਿਆਰਥੀਆਂ ਵਲੋਂ ਪੌਦੇ ਦੇ ਬੂਟੇ ਲਗਾਏ ਗਏ। ਬੱਚਿਆਂ ਦੇ ਕੁਇੱਜ਼ ਤੇ ਪੇਂਟਿੰਗ ਮੁਕਾਬਲੇ ਕਰਵਾ ਕੇ ਉਨ੍ਹਾਂ ਦੀ ਹੌਸਲਾ ਅਫ਼ਜ਼ਾਈ ਲਈ ਇਨਾਮ ਵੀ ਵੰਡੇ ਗਏ।

Ad Position 22
No active advertisement
ਪਿਛਲੀ ਖ਼ਬਰ ਅਜਨਾਲਾ ਹੜ੍ਹ ਪ੍ਰਭਾਵਿਤ 19 ਪਿੰਡਾਂ ਦੇ ਖੇਤਾਂ 'ਚੋਂ ਰੇਤ, ਗਾਰ ਤੇ ਦਰਿਆਈ ਪਦਾਰਥ ਕੱਢਣ ਦੀ ਪ੍ਰਵਾਨਗੀ ਜਾਰੀ - ਡੀ.ਸੀ. ਅਗਲੀ ਖ਼ਬਰ ਸੜਕ ਹਾਦਸੇ 'ਚ ਗੰਭੀਰ ਜ਼ਖਮੀ ਮੋਟਰਸਾਈਕਲ ਸਵਾਰ ਨੌਜਵਾਨ ਦੀ ਮੌਤ
Ad Position 24