13-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-09-2025

ਅਜਨਾਲਾ ਹੜ੍ਹ ਪ੍ਰਭਾਵਿਤ 19 ਪਿੰਡਾਂ ਦੇ ਖੇਤਾਂ 'ਚੋਂ ਰੇਤ, ਗਾਰ ਤੇ ਦਰਿਆਈ ਪਦਾਰਥ ਕੱਢਣ ਦੀ ਪ੍ਰਵਾਨਗੀ ਜਾਰੀ - ਡੀ.ਸੀ.

ਅਜਨਾਲਾ, 17 ਸਤੰਬਰ (ਗੁਰਪ੍ਰੀਤ ਸਿੰਘ ਢਿੱਲੋਂ)-ਪੰਜਾਬ ਸਰਕਾਰ ਡਿਪਾਰਟਮੈਂਟ ਅਤੇ ਜਿਓਲੋਜੀ ਵਲੋਂ ਗਠਿਤ...

Ad Position 21
No active advertisement
ਅਜੀਤ ਡੈਸਕ 17-09-2025

ਅਜਨਾਲਾ, 17 ਸਤੰਬਰ (ਗੁਰਪ੍ਰੀਤ ਸਿੰਘ ਢਿੱਲੋਂ)-ਪੰਜਾਬ ਸਰਕਾਰ ਡਿਪਾਰਟਮੈਂਟ ਅਤੇ ਜਿਓਲੋਜੀ ਵਲੋਂ ਗਠਿਤ ਕੀਤੀ ਗਈ ਕਮੇਟੀ ਵਲੋਂ ਹੁਣ ਤੱਕ ਕੀਤੀਆਂ ਗਈਆਂ ਸਰਵੇ ਰਿਪੋਰਟਾਂ ਅਨੁਸਾਰ ਅਜਨਾਲਾ ਹਲਕੇ ਦੇ ਹੜ੍ਹ ਪ੍ਰਭਾਵਿਤ 19 ਪਿੰਡਾਂ ਦੀ ਸ਼ਨਾਖਤ ਕੀਤੀ ਗਈ ਹੈ ਜਿਨ੍ਹਾਂ ਵਿਚ ਰੇਤ ਪਾਈ ਗਈ ਹੈ। ਕਮੇਟੀ ਵਲੋਂ ਪਾਣੀ ਉਤਰ ਜਾਣ ਤੋਂ ਬਾਅਦ ਹੋਰ ਪਿੰਡਾਂ ਦੀ ਸੂਚੀ ਵੀ ਜਾਰੀ ਕੀਤੀ ਜਾਵੇਗੀ ਅਤੇ ਉਸ ਬਾਰੇ ਪ੍ਰਕਾਸ਼ਨਾ ਬਾਅਦ ਵਿਚ ਕਾਨੂੰਨ ਅਨੁਸਾਰ ਕੀਤੀ ਜਾਵੇਗੀ।

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡਿਪਟੀ ਕਮਿਸ਼ਨਰ ਸ਼੍ਰੀਮਤੀ ਸਾਕਸ਼ੀ ਸਾਹਨੀ ਨੇ ਦੱਸਿਆ ਕਿ 19 ਪਿੰਡਾਂ ਦੇ ਪ੍ਰਭਾਵਿਤ ਖੇਤਾਂ ਵਿਚੋਂ ਗਾਰ, ਰੇਤ ਅਤੇ ਹੋਰ ਦਰਿਆਈ ਪਦਾਰਥ ਨੂੰ ਲਿਫਟ ਕਰਨ ਅਤੇ ਹਟਾਉਣ ਦੀ ਪ੍ਰਵਾਨਗੀ ਪ੍ਰਭਾਵਿਤ ਕਿਸਾਨਾਂ/ਕਿਸਾਨ ਸਮੂਹ ਨੂੰ ਦਿੱਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਕਾਰਜਕਾਰੀ ਇੰਜੀਨੀਅਰ/ਅੰਮ੍ਰਿਤਸਰ ਜਲ ਨਿਕਾਸ ਮਾਈਨਿੰਗ ਅਤੇ ਜਿਓਲੋਜੀ ਮੰਡਲ ਅਤੇ ਸਬੰਧਿਤ ਉਪ ਮੰਡਲ ਮੈਜਿਸਟਰੇਟ ਯਕੀਨੀ ਬਣਾਉਣਗੇ ਕਿ ਗਾਰ, ਰੇਤ ਅਤੇ ਹੋਰ ਦਰਿਆਈ ਪਦਾਰਥ ਵਾਹੀਯੋਗ ਖੇਤਾਂ ਵਿਚ ਹਟਾਉਣ ਸਮੇਂ ਖੇਤ ਦੀ ਜ਼ਮੀਨ ਦੀ ਸਤਹ ਨੂੰ ਨਿਯਮਾਂ ਅਨੁਸਾਰ ਕੋਈ ਨੁਕਸਾਨ ਨਾ ਹੋਵੇ। ਉਨ੍ਹਾਂ ਦੱਸਿਆ ਕਿ ਉਕਤ ਵਿਭਾਗ ਇਹ ਯਕੀਨੀ ਬਣਾਉਣਗੇ ਕਿ ਜਦੋਂ ਵਾਹੀਯੋਗ ਖੇਤਾਂ ਵਿਚੋਂ ਗਾਰ, ਰੇਤ ਅਤੇ ਹੋਰ ਦਰਿਆਈ ਪਦਾਰਥ ਨੂੰ ਹਟਾਇਆ ਜਾਂਦਾ ਹੈ ਤਾਂ ਉਸ ਦੀ ਆੜ ਵਿਚ ਮਨਜੂਰਸ਼ੁਦਾ ਰਿਵਰ ਬੈੱਡ ਮਾਈਨ, ਕਮਰਸ਼ੀਅਲ ਮਾਈਨਿੰਗ ਸਾਈਟ ਜਾਂ ਪਬਲਿਕ ਮਾਈਨਿੰਗ ਸਾਈਟ ਵਿਚੋਂ ਕੋਈ ਉਕਤ ਪਦਾਰਥ ਨਾ ਹਟਾਇਆ ਜਾਵੇ।

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ 19 ਪਿੰਡਾਂ ਵਿਚ ਮਲਕਪੁਰ, ਦਰਿਆ ਮੂਸਾ, ਘੋਨੇਵਾਲਾ, ਸਹਾਰਨ, ਕੱਸੇਵਾਹਲਾ, ਆਰਜੀ ਸਹਾਰਨ, ਮਹਿਮਦ ਮੰਦਰਾਂ ਵਾਲਾ, ਚਾਹੜਪੁਰ, ਕੋਟ ਰਜਾਦਾ, ਆਰਾਜੀ ਕੋਟ ਰਜਾਦਾ, ਪੰਜ ਗਰਾਈਂਵਾਲਾ, ਘੁਮਰਾਏ, ਮਾਛੀਵਾਲਾ, ਮੰਗੂਨਾੜ, ਸ਼ਹਿਜ਼ਾਦਾ, ਕਮਾਲਪੁਰ ਖੁਰਦ, ਨੰਗਲ ਸੋਹਨ, ਰੂੜੇਵਾਲ ਅਤੇ ਬੁੱਢਾ ਵਰਸਾਲ ਸ਼ਾਮਿਲ ਹਨ। ਡਿਪਟੀ ਕਮਿਸ਼ਨ ਨੇ ਦੱਸਿਆ ਕਿ ਜਿਹੜੇ ਕਿਸਾਨ ਘੱਟ ਰਕਬੇ ਦੀ ਮਾਲਕ ਜਾਂ ਕਾਸ਼ਤਕਾਰ ਹਨ ਅਤੇ ਉਨ੍ਹਾਂ ਕੋਲ ਆਪਣੀ ਕੋਈ ਮਸ਼ੀਨਰੀ ਨਹੀਂ ਹੈ ਤਾਂ ਉਹ ਪਾਲਿਸੀ ਅਨੁਸਾਰ ਜ਼ਿਲ੍ਹਾ ਪ੍ਰਸ਼ਾਸਨ ਦੇ ਹੈਲਪਲਾਈਨ ਨੰਬਰ 01858-221102 ਜਾਂ 01858-221037 ਉਤੇ ਰਾਬਤਾ ਕਾਇਮ ਕਰ ਸਕਦੇ ਹਨ ਤਾਂ ਜੋ ਲੋੜੀਂਦੀ ਮਸ਼ੀਨੀ ਉਨ੍ਹਾਂ ਨੂੰ ਮੁਹੱਈਆ ਕਰਵਾਈ ਜਾ ਸਕੇ। ਉਨ੍ਹਾਂ ਦੱਸਿਆ ਕਿ ਪ੍ਰਭਾਵਿਤ ਕਿਸਾਨ/ਸਮੂਹ ਉਪ ਮੰਡਲ ਮੈਜਿਸਟਰੇਟ, ਮਾਈਨਿੰਗ ਵਿਭਾਗ ਅਤੇ ਖੇਤੀਬਾੜੀ ਵਿਭਾਗ ਦਾ ਲੋੜੀਂਦਾ ਸਹਿਯੋਗ ਲੈ ਸਕਦੇ ਹਨ। ਉਨ੍ਹਾਂ ਦੱਸਿਆ ਕਿ ਵਾਹੀਯੋਗ ਖੇਤਾਂ ਵਿਚੋਂ ਗਾਰ, ਰੇਤ ਅਤੇ ਹੋਰ ਦਰਿਆਈ ਪਦਾਰਥ ਅਗਲੀ ਬੀਜਾਈ ਤੋਂ ਪਹਿਲਾਂ ਮੁਕੰਮਲ ਹੋਣਗੇ। 

Ad Position 22
No active advertisement
ਪਿਛਲੀ ਖ਼ਬਰ ਗੁ: ਸਾਹਿਬ ਰਮਦਾਸ ਵਿਖੇ ਰਾਹੁਲ ਗਾਂਧੀ ਦੇ ਆਉਣ ਮੌਕੇ ਮਰਿਯਾਦਾ ਦੀ ਉਲੰਘਣਾ ਦਾ ਮਾਮਲਾ: ਸ਼੍ਰੋਮਣੀ ਕਮੇਟੀ ਵਲੋਂ ਦੋਸ਼ੀ ਮੁਲ... ਅਗਲੀ ਖ਼ਬਰ ਅੰਮ੍ਰਿਤਸਰ ਦੇ ਰਾਜਾਸਾਂਸੀ ਹਵਾਈ ਅੱਡੇ 'ਤੇ ਮਨਾਇਆ ਗਿਆ ਯਾਤਰੀ ਸੇਵਾ ਦਿਵਸ
Ad Position 24