17-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-09-2025

ਮਾਮੂਲੀ ਤਕਰਾਰ ਤੋਂ ਬਾਅਦ ਨੌਜਵਾਨ ਦੀ ਕੀਤੀ ਬੇਤਹਾਸ਼ਾ ਕੁੱਟਮਾਰ, ਹੋਈ ਮੌਤ

ਅਜਨਾਲਾ, (ਅੰਮ੍ਰਿਤਸਰ), 18 ਸਤੰਬਰ (ਗੁਰਪ੍ਰੀਤ ਸਿੰਘ ਢਿੱਲੋਂ)-ਬੀਤੇ ਕੱਲ੍ਹ ਦੋ ਧਿਰਾਂ ਵਿਚਾਲੇ ਹੋਏ ਮਾਮੂਲੀ ਤਕਰਾਰ ਤੋਂ ਬਾਅਦ ਦੇਰ ਸ਼ਾਮ ਇਕ ਧਿਰ ਵਲੋਂ ਦੂਸਰੀ ਧਿਰ ਦੇ ਨੌਜਵਾਨ ਦੀ ਬੇਤਹਾਸ਼ਾ....

Ad Position 21
No active advertisement
ਅਜੀਤ ਡੈਸਕ 18-09-2025

ਅਜਨਾਲਾ, (ਅੰਮ੍ਰਿਤਸਰ), 18 ਸਤੰਬਰ (ਗੁਰਪ੍ਰੀਤ ਸਿੰਘ ਢਿੱਲੋਂ)-ਬੀਤੇ ਕੱਲ੍ਹ ਦੋ ਧਿਰਾਂ ਵਿਚਾਲੇ ਹੋਏ ਮਾਮੂਲੀ ਤਕਰਾਰ ਤੋਂ ਬਾਅਦ ਦੇਰ ਸ਼ਾਮ ਇਕ ਧਿਰ ਵਲੋਂ ਦੂਸਰੀ ਧਿਰ ਦੇ ਨੌਜਵਾਨ ਦੀ ਬੇਤਹਾਸ਼ਾ ਕੁੱਟਮਾਰ ਕੀਤੀ ਗਈ, ਜਿਸ ਨੂੰ ਤੁਰੰਤ ਇਲਾਜ ਲਈ ਅੰਮ੍ਰਿਤਸਰ ਦੇ ਇਕ ਨਿੱਜੀ ਹਸਪਤਾਲ ਵਿਖੇ ਲਿਜਾਇਆ ਗਿਆ, ਜਿਸ ਦੀ ਅੱਜ ਸਵੇਰੇ ਮੌਤ ਹੋ ਗਈ। ਇਸ ਸੰਬੰਧੀ ਜਾਣਕਾਰੀ ਸਾਂਝੀ ਕਰਦਿਆਂ ਥਾਣਾ ਅਜਨਾਲਾ ਦੇ ਐਸ.ਐਚ.ਓ. ਸਬ ਇੰਸਪੈਕਟਰ ਹਰਚੰਦ ਸਿੰਘ ਸੰਧੂ ਨੇ ਦੱਸਿਆ ਕਿ ਨੌਜਵਾਨ ਹਰਪ੍ਰੀਤ ਸਿੰਘ, ਜੋ ਕਿ ਪਿੰਡ ਕੋਟਲੀ ਦਸੰਦੀ ਦਾ ਰਹਿਣ ਵਾਲਾ ਹੈ, ਦੀ ਅੱਜ ਸਵੇਰੇ ਮੌਤ ਹੋ ਗਈ ਹੈ, ਜਿਸ ਸੰਬੰਧੀ ਥਾਣਾ ਅਜਨਾਲਾ ਵਿਖੇ ਮੁਕਦਮਾ ਦਰਜ ਕਰਨ ਉਪਰੰਤ ਲੋੜੀਂਦੀ ਕਾਰਵਾਈ ਅਮਲ ਵਿਚ ਲਿਆਂਦੀ ਜਾ ਰਹੀ ਹੈ।

Ad Position 22
No active advertisement
ਪਿਛਲੀ ਖ਼ਬਰ ਸਾਰੀ ਪ੍ਰਕਿਰਿਆ ਨੂੰ ਹਾਈਜੈੱਕ ਕਰ ਵੋਟ ਕੀਤੇ ਜਾ ਰਹੇ ਡਿਲੀਟ- ਰਾਹੁਲ ਗਾਂਧੀ ਅਗਲੀ ਖ਼ਬਰ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਵਕੀਲਾਂ ਵਲੋਂ ਅੱਜ ਮੁਕੰਮਲ ਹੜਤਾਲ ਦਾ ਐਲਾਨ
Ad Position 24