17-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-09-2025

ਸਾਰੀ ਪ੍ਰਕਿਰਿਆ ਨੂੰ ਹਾਈਜੈੱਕ ਕਰ ਵੋਟ ਕੀਤੇ ਜਾ ਰਹੇ ਡਿਲੀਟ- ਰਾਹੁਲ ਗਾਂਧੀ

ਨਵੀਂ ਦਿੱਲੀ, 18 ਸਤੰਬਰ- ਲੋਕ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਤੇ ਕਾਂਗਰਸ ਤੇ ਸੰਸਦ ਮੈਂਬਰ ਰਾਹੁਲ ਗਾਂਧੀ ਵਲੋਂ ਵਿਸ਼ੇਸ਼ ਪ੍ਰੈਸ ਕਾਨਫ਼ਰੰਸ ਸ਼ੁਰੂ ਹੋ ਗਈ ਹੈ। ਇਸ ਮੌਕੇ ਬੋਲਦੇ ਹੋਏ ਰਾਹੁਲ ਗਾਂਧੀ...

Ad Position 21
No active advertisement
ਅਜੀਤ ਡੈਸਕ 18-09-2025

ਨਵੀਂ ਦਿੱਲੀ, 18 ਸਤੰਬਰ- ਲੋਕ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਤੇ ਕਾਂਗਰਸ ਤੇ ਸੰਸਦ ਮੈਂਬਰ ਰਾਹੁਲ ਗਾਂਧੀ ਵਲੋਂ ਵਿਸ਼ੇਸ਼ ਪ੍ਰੈਸ ਕਾਨਫ਼ਰੰਸ ਸ਼ੁਰੂ ਹੋ ਗਈ ਹੈ। ਇਸ ਮੌਕੇ ਬੋਲਦੇ ਹੋਏ ਰਾਹੁਲ ਗਾਂਧੀ ਨੇ ਕਿਹਾ ਕਿ ਮੈਂ ਸਬੂਤਾਂ ਸਮੇਤ ਆਪਣੀ ਗੱਲ ਰਖਾਂਗਾ ਤੇ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਬਾਰੇ ਵੱਡੇ ਖ਼ੁਲਾਸੇ ਕਰਾਂਗਾ। ਉਨ੍ਹਾਂ ਕਿਹਾ ਕਿ ਮੇਰੇ ਸਾਰੇ ਦਾਅਵੇ ਤੱਥਾਂ ਸਮੇਤ ਹਨ। ਉਨ੍ਹਾਂ ਕਿਹਾ ਕਿ 6018 ਲੋਕਾਂ ਦੇ ਵੋਟ ਖ਼ਤਮ ਕਰ ਦਿੱਤੇ ਗਏ ਅਤੇ ਜਿਨ੍ਹਾਂ ਦੇ ਵੋਟ ਕੱਟੇ ਗਏ ਉਨ੍ਹਾਂ ਨੂੰ ਵੀ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ। ਉਨ੍ਹਾਂ ਕਿਹਾ ਕਿ ਵਿਰੋਧੀਆਂ ਦੇ ਵੋਟਰਾਂ ਦੇ ਨਾਂਅ ਕੱਟੇ ਜਾ ਰਹੇ ਹਨ ਤੇ ਹਰੇਕ ਚੋਣ ਵਿਚ ਲੱਖਾਂ ਵੋਟਰਾਂ ਨੂੰ ਟਾਰਗੇਟ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਭਾਰਤ ਦੇ ਮੁੱਖ ਚੋਣ ਕਮਿਸ਼ਨਰ ਉਨ੍ਹਾਂ ਲੋਕਾਂ ਦੀ ਰੱਖਿਆ ਕਰ ਰਹੇ ਹਨ, ਜਿਨ੍ਹਾਂ ਨੇ ਭਾਰਤੀ ਲੋਕਤੰਤਰ ਨੂੰ ਤਬਾਹ ਕਰ ਦਿੱਤਾ ਹੈ।


ਇਕ ਉਦਾਹਰਨ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਆਲੰਦ ਕਰਨਾਟਕ ਦਾ ਇਕ ਹਲਕਾ ਹੈ ਤੇ ਕਿਸੇ ਨੇ 6018 ਵੋਟਾਂ ਮਿਟਾਉਣ ਦੀ ਕੋਸ਼ਿਸ਼ ਕੀਤੀ। ਸਾਨੂੰ 2023 ਦੀਆਂ ਚੋਣਾਂ ਵਿਚ ਉਥੇ ਮਿਟਾਈਆਂ ਗਈਆਂ ਕੁੱਲ ਵੋਟਾਂ ਦੀ ਗਿਣਤੀ ਨਹੀਂ ਪਤਾ। ਉਹ 6,018 ਤੋਂ ਬਹੁਤ ਜ਼ਿਆਦਾ ਹਨ, ਪਰ ਕੋਈ ਉਨ੍ਹਾਂ 6018 ਵੋਟਾਂ ਨੂੰ ਮਿਟਾਉਂਦੇ ਹੋਏ ਫੜਿਆ ਗਿਆ ਅਤੇ ਇਹ ਇਤਫ਼ਾਕ ਨਾਲ ਫੜਿਆ ਗਿਆ। ਹੋਇਆ ਇਹ ਕਿ ਉੱਥੇ ਬੂਥ-ਪੱਧਰ ਦੇ ਅਧਿਕਾਰੀ ਨੇ ਨੋਟ ਕੀਤਾ ਕਿ ਉਸਦੇ ਚਾਚੇ ਦੀ ਵੋਟ ਮਿਟਾਈ ਗਈ ਹੈ, ਇਸ ਲਈ ਉਸ ਨੇ ਜਾਂਚ ਕੀਤੀ ਕਿ ਉਸਦੇ ਚਾਚੇ ਦੀ ਵੋਟ ਕਿਸਨੇ ਮਿਟਾਈ ਹੈ ਅਤੇ ਉਸਨੇ ਪਾਇਆ ਕਿ ਇਹ ਇਕ ਗੁਆਂਢੀ ਸੀ, ਜਿਸ ਨੇ ਵੋਟ ਮਿਟਾਈ ਸੀ। ਉਸ ਨੇ ਆਪਣੇ ਗੁਆਂਢੀ ਨੂੰ ਪੁੱਛਿਆ ਪਰ ਉਨ੍ਹਾਂ ਨੇ ਕਿਹਾ ਕਿ ਮੈਂ ਕੋਈ ਵੋਟ ਨਹੀਂ ਮਿਟਾਈ। ਨਾ ਤਾਂ ਵੋਟ ਮਿਟਾਉਣ ਵਾਲਾ ਵਿਅਕਤੀ ਅਤੇ ਨਾ ਹੀ ਜਿਸ ਵਿਅਕਤੀ ਦੀ ਵੋਟ ਮਿਟਾਈ ਗਈ ਸੀ, ਉਸਨੂੰ ਪਤਾ ਸੀ। ਕਿਸੇ ਹੋਰ ਤਾਕਤ ਨੇ ਪ੍ਰਕਿਰਿਆ ਨੂੰ ਹਾਈਜੈਕ ਕਰ ਲਿਆ ਅਤੇ ਵੋਟ ਮਿਟਾਈ ਤੇ 14 ਮਿੰਟਾਂ ’ਚ 12 ਵੋਟਾਂ ਡਿਲੀਟ ਕੀਤੀਆਂ ਗਈਆਂ।

 

Ad Position 22
No active advertisement
ਪਿਛਲੀ ਖ਼ਬਰ ਵਿਸ਼ਵ ਪੱਧਰ ’ਤੇ ਪ੍ਰਧਾਨ ਮੰਤਰੀ ਮੋਦੀ ਦੀ ਅਪੀਲ ਨੂੰ ਦਿੱਤਾ ਗਿਆ ਮਹੱਤਵ- ਮਨਜਿੰਦਰ ਸਿੰਘ ਸਿਰਸਾ ਅਗਲੀ ਖ਼ਬਰ ਮਾਮੂਲੀ ਤਕਰਾਰ ਤੋਂ ਬਾਅਦ ਨੌਜਵਾਨ ਦੀ ਕੀਤੀ ਬੇਤਹਾਸ਼ਾ ਕੁੱਟਮਾਰ, ਹੋਈ ਮੌਤ
Ad Position 24