19-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-09-2025

ਸੁਨਾਮ ਫਲਾਈ ਓਵਰ ’ਤੇ ਵਾਹਨਾਂ ਦੇ ਟਕਰਾਉਣ ਕਾਰਨ ਟਰੱਕ ਚਾਲਕ ਨੌਜਵਾਨ ਦੀ ਮੌਤ

ਸੁਨਾਮ ਊਧਮ ਸਿੰਘ ਵਾਲਾ, (ਸੰਗਰੂਰ), 19 ਸਤੰਬਰ (ਹਰਚੰਦ ਸਿੰਘ ਭੁੱਲਰ, ਸਰਬਜੀਤ ਸਿੰਘ ਧਾਲੀਵਾਲ)- ਅੱਜ ਸਵੇਰੇ ਸੁਨਾਮ ਫਲਾਈ ਓਵਰ ’ਤੇ ਟਰੱਕ, ਟਰਾਲੀ ਅਤੇ ਟਰਾਲੇ ਦੇ ਆਪਸ ਵਿਚ ਟਕਰਾਉਣ....

Ad Position 21
No active advertisement
ਅਜੀਤ ਡੈਸਕ 19-09-2025

 ਸੁਨਾਮ ਊਧਮ ਸਿੰਘ ਵਾਲਾ, (ਸੰਗਰੂਰ), 19 ਸਤੰਬਰ (ਹਰਚੰਦ ਸਿੰਘ ਭੁੱਲਰ, ਸਰਬਜੀਤ ਸਿੰਘ ਧਾਲੀਵਾਲ)- ਅੱਜ ਸਵੇਰੇ ਸੁਨਾਮ ਫਲਾਈ ਓਵਰ ’ਤੇ ਟਰੱਕ, ਟਰਾਲੀ ਅਤੇ ਟਰਾਲੇ ਦੇ ਆਪਸ ਵਿਚ ਟਕਰਾਉਣ ਕਾਰਨ ਟਰੱਕ ਚਾਲਕ ਇਕ ਨੌਜਵਾਨ ਦੀ ਦਰਦਨਾਕ ਮੌਤ ਹੋਣ ਦੀ ਦੁਖਦਾਈ ਖ਼ਬਰ ਹੈ। ਮਿਲੀ ਜਾਣਕਾਰੀ ਅਨੁਸਾਰ ਅੱਜ ਸਵੇਰੇ ਕਰੀਬ ਡੇਢ ਕੁ ਵਜੇ ਸਥਾਨਕ ਸਿਵਲ ਹਸਪਤਾਲ ਨੇੜੇ ਫਲਾਈ ਓਵਰ ਚੜ੍ਹਨ ਲੱਗਿਆ ਇਕ ਟਰੱਕ ਅੱਗੇ ਜਾ ਰਹੀ ਤੂੜੀ ਦੀ ਭੂੰਗ ਵਾਲੀ ਟਰਾਲੀ ਨੂੰ ਕਰਾਸ ਕਰਨ ਲੱਗਿਆ ਤਾਂ ਅੱਗਿਓਂ ਆ ਰਹੇ ਰੇਤ ਦੇ ਭਰੇ ਟਰਾਲੇ ਸਮੇਤ ਤਿੰਨੋਂ ਵਾਹਨ ਆਪਸ ਵਿਚ ਬੁਰੀ ਤਰ੍ਹਾਂ ਟਕਰਾ ਗਏ, ਜਿਸ ਕਾਰਨ ਭੂੰਗ ਵਾਲੀ ਟਰਾਲੀ ਪਲਟ ਗਈ ਜਦੋਂ ਕਿ ਟਰੱਕ ਬੁਰੀ ਤਰ੍ਹਾਂ ਨੁਕਸਾਨਿਆ ਗਿਆ ਅਤੇ ਚਾਲਕ ਬਲਿਹਾਰਾ ਸਿੰਘ ਉਰਫ਼ ਨਿੱਕਾ ਪਿੰਡ ਹੀਰੋਂ ਕਲ੍ਹਾਂ ਟਰੱਕ ਦੇ ਕੈਬਿਨ ’ਚ ਹੀ ਫਸ ਗਿਆ।

ਇਸ ਸਮੇਂ ਪੁਲਿਸ ਮੁਲਾਜ਼ਮ ਵੀ ਮੌਕੇ ’ਤੇ ਪਹੁੰਚ ਗਏ ਅਤੇ ਗੰਭੀਰ ਜ਼ਖ਼ਮੀ ਹਾਲਤ ਵਿਚ ਟਰੱਕ ਚਾਲਕ ਨੂੰ ਆਉਣ-ਜਾਣ ਵਾਲੇ ਲੋਕਾਂ ਵਲੋਂ ਕਈ ਘੰਟਿਆਂ ਦੀ ਮੁਸ਼ਕਤ ਤੋਂ ਬਾਅਦ ਬਾਹਰ ਕੱਢ ਕੇ ਸਥਾਨਕ ਸਿਵਲ ਹਸਪਤਾਲ ਪਹੁੰਚਾਇਆ ਗਿਆ। ਡਾਕਟਰਾਂ ਵਲੋਂ ਨੌਜਵਾਨ ਬਲਿਹਾਰਾ ਸਿੰਘ ਦੀ ਹਾਲਤ ਨਾਜ਼ੁਕ ਵੇਖਦੇ ਹੋਏ ਇਲਾਜ ਲਈ ਰਜਿੰਦਰਾ ਹਸਪਤਾਲ ਪਟਿਆਲਾ ਭੇਜ ਦਿੱਤਾ ਗਿਆ, ਜਿਥੇ ਇਲਾਜ ਦੌਰਾਨ ਬਲਿਹਾਰਾ ਸਿੰਘ ਉਰਫ ਨਿੱਕਾ (34) ਪੁੱਤਰ ਗੁਰਜੰਟ ਸਿੰਘ ਵਾਸੀ ਹੀਰੋਂ ਕਲ੍ਹਾਂ, ਜ਼ਿਲ੍ਹਾ ਮਾਨਸਾ ਦੀ ਮੌਤ ਹੋ ਗਈ। 

Ad Position 22
No active advertisement
ਪਿਛਲੀ ਖ਼ਬਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮਿਲੇ ਹਰਦੀਪ ਸਿੰਘ ਪੁਰੀ, ਦਸਮ ਪਿਤਾ ਨਾਲ ਸੰਬੰਧਿਤ ‘ਜੋੜੇ ਸਾਹਿਬ’ ਦੀ ਸੁਰੱਖਿਆ ਲਈ ਕ... ਅਗਲੀ ਖ਼ਬਰ ਹੜ੍ਹ ਪ੍ਰਭਾਵਿਤ ਲੋਕਾਂ ਦੀ ਮਦਦ ਲਈ ਅੱਗੇ ਆਏ ਰਾਜ ਸਭਾ ਮੈਂਬਰ ਤੇ ਸਾਬਕਾ ਕ੍ਰਿਕਟਰ ਹਰਭਜਨ ਸਿੰਘ
Ad Position 24