21-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-09-2025

ਵੈਨ ਨਾਲ ਮੋਟਰਸਾਈਕਲ ਟੱਕਰ ’ਚ ਨੌਜਵਾਨ ਦੀ ਮੌਤ

ਸਮਰਾਲਾ, (ਲੁਧਿਆਣਾ), 20 ਸਤੰਬਰ (ਗੋਪਾਲ ਸੋਫਤ)- ਸਮਰਾਲਾ-ਚਾਵਾ ਰੋਡ ’ਤੇ ਪਿੰਡ ਸ਼ਮਸਪੁਰ ਦੇ ਨਜਦੀਕ ਅੱਜ ਸਵੇਰੇ ਇਕ ਮੋਟਰਸਾਈਕਲ ਤੇ ਵੈਨ ਵਿਚਕਾਰ ਹੋਈ ਭਿਆਨਕ ਟੱਕਰ ’ਚ ਇਕ....

Ad Position 21
No active advertisement
ਅਜੀਤ ਡੈਸਕ 20-09-2025

ਸਮਰਾਲਾ, (ਲੁਧਿਆਣਾ), 20 ਸਤੰਬਰ (ਗੋਪਾਲ ਸੋਫਤ)- ਸਮਰਾਲਾ-ਚਾਵਾ ਰੋਡ ’ਤੇ ਪਿੰਡ ਸ਼ਮਸਪੁਰ ਦੇ ਨਜਦੀਕ ਅੱਜ ਸਵੇਰੇ ਇਕ ਮੋਟਰਸਾਈਕਲ ਤੇ ਵੈਨ ਵਿਚਕਾਰ ਹੋਈ ਭਿਆਨਕ ਟੱਕਰ ’ਚ ਇਕ ਨੌਜਵਾਨ ਦੀ ਮੌਕੇ ’ਤੇ ਹੀ ਮੌਤ ਹੋ ਗਈ ਹੈ। 26 ਸਾਲਾ ਮ੍ਰਿਤਕ ਪਾਇਲ ਠਾਣੇ ਦੇ ਰਾਏਪੁਰ ਰਾਜਪੂਤਾਂ ਪਿੰਡ ਦਾ ਵਸਨੀਕ ਜਸਕਰਨ ਸਿੰਘ ਮੋਹਾਲੀ ਵਿਖੇ ਕਿਸੇ ਫਰਮ ’ਚ ਕੰਮ ਕਰਦਾ ਸੀ ਅਤੇ ਉਹ ਆਪਣੀ ਡਿਊਟੀ ਤੋਂ ਆਪਣੇ ਘਰ ਵਾਪਸ ਪਰਤ ਰਿਹਾ ਸੀ। ਟੱਕਰ ਇੰਨੀ ਜ਼ਬਰਦਸਤ ਸੀ ਕਿ ਟੱਕਰ ਹੁੰਦਿਆਂ ਹੀ ਮੋਟਰਸਾਈਕਲ ਨੂੰ ਅੱਗ ਲੱਗ ਗਈ ਤੇ ਮੋਟਰਸਾਈਕਲ ਨੌਜਵਾਨ ਦੀ ਮੌਕੇ ’ਤੇ ਹੀ ਮੌਤ ਹੋ ਗਈ।

ਮਿਲੀ ਜਾਣਕਾਰੀ ਅਨੁਸਾਰ ਮ੍ਰਿਤਕ ਦੇ ਪਿਤਾ ਦੀ ਚਾਰ ਕੁ ਸਾਲ ਪਹਿਲਾਂ ਮੌਤ ਹੋ ਚੁੱਕੀ ਹੈ ਅਤੇ ਉਹ ਦੋ ਭੈਣਾਂ ਦਾ ਇਕਲੌਤਾ ਭਰਾ ਸੀ, ਜੋ ਘਰ ਵਿਚ ਇਕਲੌਤਾ ਹੀ ਕਮਾਉਣ ਵਾਲਾ ਸੀ।

Ad Position 22
No active advertisement
ਪਿਛਲੀ ਖ਼ਬਰ ਗਾਇਕ ਜ਼ੁਬੀਨ ਗਰਗ ਦਾ ਅੱਜ ਹੋਵੇਗਾ ਪੋਸਟਮਾਰਟਮ ਅਗਲੀ ਖ਼ਬਰ ਅੰਮ੍ਰਿਤਸਰ ਦਿਹਾਤੀ ਪੁਲਿਸ ਵਲੋਂ ਹੈਰੋਇਨ, ਲੱਖਾਂ ਰੁਪਏ ਦੀ ਡਰੱਗ ਮਨੀ ਸਮੇਤ 2 ਤਸਕਰ ਕਾਬੂ
Ad Position 24