ਚੰਡੀਗੜ੍ਹ, 21 ਸਤੰਬਰ-ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਵਲੋਂ ਪ੍ਰੈਸ ਕਾਨਫਰੰਸ ਸ਼ੁਰੂ ਕੀਤੀ ਗਈ ਹੈ। ਇਸ ਦੌਰਾਨ ਸੁਨੀਲ ਜਾਖੜ ਵਲੋਂ ਸਰਕਾਰ ਉਤੇ ਮੌਜੂਦਾ ਹਾਲਾਤ ਨੂੰ ਲੈ ਕੇ ਤੰਜ ਕੱਸੇ ਗਏ। ਉਨ੍ਹਾਂ ਕਿਹਾ ਕਿ ਸੀ. ਐਮ. ਮਾਨ ਵਲੋਂ 26 ਤੋਂ 29 ਸਤੰਬਰ ਤਕ ਸੈਸ਼ਨ ਬਿਨਾਂ ਵਜ੍ਹਾ ਬੁਲਾ ਲਿਆ ਗਿਆ ਹੈ। ਸਪੈਸ਼ਲ ਸੈਸ਼ਨ ਵਿਚ ਪੰਜਾਬ ਸਰਕਾਰ ਸਾਰਾ ਰਿਕਾਰਡ ਪੇਸ਼ ਕਰੇ ਕਿ ਕਿਸ ਨੇ ਪਾਣੀ ਛੱਡਿਆ ਤੇ ਕਿੰਨਾ ਛੱਡਿਆ।