23-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-09-2025

ਲੋੜਵੰਦ ਪਰਿਵਾਰਾਂ ਲਈ 'ਕੰਟੇਨਰ ਹੋਮ' ਲੈ ਕੇ ਰਮਦਾਸ ਪੁੱਜੀ 12ਵੀਂ ਕਲਾਸ ਦੀ ਲੜਕੀ ਅਮਾਇਰਾ

ਅਜਨਾਲਾ, ਗੱਗੋਮਾਹਲ, ਰਮਦਾਸ, 21 ਸਤੰਬਰ (ਗੁਰਪ੍ਰੀਤ ਸਿੰਘ ਢਿੱਲੋਂ/ਬਲਵਿੰਦਰ ਸਿੰਘ ਸੰਧੂ/ਜਸਵੰਤ ਸਿੰਘ ਵਾਹਲਾ)-ਹੜ੍ਹ ਪ੍ਰਭਾਵਿਤ ਇਲਾਕੇ ਵਿਚ ਜਿਥੇ...

Ad Position 21
No active advertisement
ਅਜੀਤ ਡੈਸਕ 21-09-2025

ਅਜਨਾਲਾ, ਗੱਗੋਮਾਹਲ, ਰਮਦਾਸ, 21 ਸਤੰਬਰ (ਗੁਰਪ੍ਰੀਤ ਸਿੰਘ ਢਿੱਲੋਂ/ਬਲਵਿੰਦਰ ਸਿੰਘ ਸੰਧੂ/ਜਸਵੰਤ ਸਿੰਘ ਵਾਹਲਾ)-ਹੜ੍ਹ ਪ੍ਰਭਾਵਿਤ ਇਲਾਕੇ ਵਿਚ ਜਿਥੇ ਦੇਸ਼ਾਂ-ਵਿਦੇਸ਼ਾਂ ਵਿਚੋਂ ਲੋਕ ਲੋੜਵੰਦਾਂ ਦੀ ਮਦਦ ਲਈ ਰਾਸ਼ਨ, ਦਵਾਈਆਂ, ਕੱਪੜੇ, ਭਾਂਡੇ, ਬਿਸਤਰੇ, ਗਾਵਾਂ, ਮੱਝਾਂ ਅਤੇ ਲੋੜ ਦੀਆਂ ਹੋਰ ਚੀਜ਼ਾਂ ਲੈ ਕੇ ਪਹੁੰਚ ਰਹੇ ਹਨ, ਉਥੇ 12ਵੀਂ ਕਲਾਸ ਵਿਚ ਪੜ੍ਹਦੀ ਬੱਚੀ ਅਮਾਇਰਾ ਨੇ ਲੋੜਵੰਦ ਪਰਿਵਾਰ ਲਈ ਕੰਟੇਨਰ ਹੋਮ ਦੇ ਕੇ ਨਵੀਂ ਮਿਸਾਲ ਪੈਦਾ ਕੀਤੀ ਹੈ। ਇਸ ਚੜ੍ਹਦੀ ਉਮਰੇ ਜਦੋਂ ਬੱਚਿਆਂ ਨੂੰ ਆਪਣੇ ਆਪ ਤੋਂ ਵਿਹਲ ਨਹੀਂ ਹੁੰਦਾ, ਉਸ ਉਮਰ ਅਮਾਇਰਾ ਨੇ ਆਪਣੀਆਂ ਕੋਸ਼ਿਸ਼ਾਂ ਨਾਲ ਲੋੜਵੰਦ ਪਰਿਵਾਰ ਨੂੰ ਛੱਤ ਦੀ ਸਹੂਲਤ ਦਿੱਤੀ ਹੈ।

ਅੱਜ ਸਭ ਤੋਂ ਵੱਧ ਹੜ੍ਹ ਪ੍ਰਭਾਵਿਤ ਇਲਾਕਾ ਰਮਦਾਸ ਵਿਖੇ ਕੰਟੇਨਰ ਹੋਮ ਲੈ ਕੇ ਪੁੱਜੀ ਬੱਚੀ ਅਮਾਇਰਾ ਅਤੇ ਉਸਦੇ ਪਿਤਾ ਰਾਘਵ ਮਹਿਰਾ ਨੂੰ ਹਲਕਾ ਵਿਧਾਇਕ ਸ. ਕੁਲਦੀਪ ਸਿੰਘ ਧਾਲੀਵਾਲ ਅਤੇ ਐਸ.ਡੀ.ਐਮ. ਅਜਨਾਲਾ ਰਵਿੰਦਰ ਸਿੰਘ ਨੇ ਜੀ ਆਇਆਂ ਕਹਿੰਦਿਆਂ ਸ਼ਾਬਾਸ਼ ਦਿੱਤੀ। ਕੰਟੇਨਰ ਹੋਮ, ਜੋ ਕਿ ਇਸ ਇਲਾਕੇ ਲਈ ਨਵਾਂ ਸ਼ਬਦ ਹੈ, ਨੂੰ ਜਦੋਂ ਅੰਦਰੋਂ ਵੇਖਿਆ ਗਿਆ ਤਾਂ ਇਸ ਵਿਚ ਸੌਣ ਲਈ ਬੈੱਡ ਲਗਾਏ ਹੋਏ ਹਨ। ਗਰਮੀ ਦੇ ਮੌਸਮ ਨੂੰ ਵੇਖਦਿਆਂ ਪੱਖੇ, ਮੋਬਾਇਲ ਚਾਰਜਰ ਅਤੇ ਹੋਰ ਲੋੜੀਂਦੀਆਂ ਸਹੂਲਤਾਂ ਇਸ ਕੰਟੇਨਰ ਹੋਮ ਵਿਚ ਦਿੱਤੀਆਂ ਗਈਆਂ ਹਨ।

ਗੱਲਬਾਤ ਕਰਦਿਆਂ ਅਮਾਇਰਾ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਮੈਂ ਆਪਣੇ ਸਕੂਲ ਵਲੋਂ ਇਥੇ ਹੜ੍ਹ ਪ੍ਰਭਾਵਿਤ ਲੋਕਾਂ ਦੀ ਮਦਦ ਲਈ ਆਈ ਸੀ ਤਾਂ ਵੇਖਿਆ ਕਿ ਲੋਕਾਂ ਨੂੰ ਖਾਣ ਅਤੇ ਰਾਸ਼ਨ ਦੀ ਸਹੂਲਤ ਤਾਂ ਬਹੁਤ ਸੀ ਪਰ ਜਿਨ੍ਹਾਂ ਲੋਕਾਂ ਦੇ ਘਰ ਪਾਣੀ ਨੇ ਢਾਹ ਦਿੱਤੇ ਸਨ, ਉਹ ਬਹੁਤ ਮਾਯੂਸ ਸਨ। ਉਸ ਨੇ ਦੱਸਿਆ ਕਿ ਮੈਂ ਉਸ ਦਿਨ ਇਹ ਇਰਾਦਾ ਕੀਤਾ ਕਿ ਮੈਂ ਆਪਣੀ ਸਮਰੱਥਾ ਅਨੁਸਾਰ ਲੋੜਵੰਦਾਂ ਨੂੰ ਘਰ ਬਣਾ ਕੇ ਦੇਵਾਂਗੀ। ਅਮਾਇਰਾ ਨੇ ਦੱਸਿਆ ਕਿ ਮੈਂ ਸਭ ਤੋਂ ਪਹਿਲਾਂ ਆਪਣੇ ਪਿਤਾ ਰਾਘਵ ਨਾਲ ਇਹ ਵਿਚਾਰ ਸਾਂਝਾ ਕੀਤਾ ਤਾਂ ਉਨ੍ਹਾਂ ਨੇ ਮੈਨੂੰ ਹੱਲਾਸ਼ੇਰੀ ਦਿੱਤੀ ਤੇ ਅਗਲੇ ਹੀ ਦਿਨ ਅਸੀਂ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਸ਼੍ਰੀਮਤੀ ਸਾਕਸ਼ੀ ਸਾਹਨੀ ਕੋਲ ਪਹੁੰਚ ਕੀਤੀ ਜਿਨ੍ਹਾਂ ਨੇ ਆਪਣੇ ਵਲੋਂ ਵੀ ਹਰ ਤਰ੍ਹਾਂ ਦਾ ਸਹਿਯੋਗ ਦੇਣ ਦਾ ਭਰੋਸਾ ਦੇ ਕੇ ਮੇਰੇ ਸੁਪਨੇ ਨੂੰ ਪਰ ਲਗਾ ਦਿੱਤੇ। ਉਸ ਨੇ ਦੱਸਿਆ ਕਿ ਇਹ ਘਰ ਲੁਧਿਆਣੇ ਤੋਂ ਕਰੀਬ 5:50 ਲੱਖ ਰੁਪਏ ਦੀ ਕੀਮਤ ਨਾਲ ਤਿਆਰ ਹੋਇਆ ਹੈ ਅਤੇ ਇਸ ਵਿਚ ਘਰ ਵਰਗੀ ਹਰ ਸਹੂਲਤ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ। ਉਸ ਨੇ ਦੱਸਿਆ ਕਿ ਮੇਰਾ ਇਹ ਉਪਰਾਲਾ ਨਿਰੰਤਰ ਜਾਰੀ ਰਹੇਗਾ ਅਤੇ ਮੈਂ ਹੋਰ ਵੀ ਲੋਕਾਂ ਲਈ ਕੰਟੇਨਰ ਹੋਮ ਦਾ ਪ੍ਰਬੰਧ ਕਰਾਂਗੀ। ਇਸ ਮੌਕੇ ਵਿਧਾਇਕ ਸ. ਕੁਲਦੀਪ ਸਿੰਘ ਧਾਲੀਵਾਲ ਨੇ ਅਮਾਇਰਾ ਦੀ ਸੋਚ ਨੂੰ ਸਲਾਮ ਕਰਦਿਆਂ ਕਿਹਾ ਕਿ ਇਹ ਬੱਚੀ ਵਧਾਈ ਦੀ ਪਾਤਰ ਹੈ, ਜਿਸ ਨੇ ਪਹਿਲੀ ਨਜ਼ਰ ਵਿਚ ਹੀ ਲੋੜਵੰਦ ਲੋਕਾਂ ਦੀ ਨਬਜ਼ ਪਛਾਣਦੇ ਹੋਏ ਉਨ੍ਹਾਂ ਨੂੰ ਛੱਤ ਦੇਣ ਦਾ ਬੀੜਾ ਚੁੱਕਿਆ ਅਤੇ ਅੱਜ ਇਹ ਪੂਰਾ ਕਰਕੇ ਵੀ ਵਿਖਾਇਆ ਹੈ। 

Ad Position 22
No active advertisement
ਪਿਛਲੀ ਖ਼ਬਰ ਭਾਰਤ ਤੋਂ ਪਾਕਿਸਤਾਨ ਜਾਂਦੇ ਸਮੇਂ ਇਕ ਬੰਗਲਾਦੇਸ਼ ਦਾ ਨਾਗਰਿਕ ਕਾਬੂ , 4 ਬੰਗਲਾਦੇਸ਼ੀ ਭੱਜੇ ਅਗਲੀ ਖ਼ਬਰ ਸ੍ਰੀ ਸੁਖਮਨੀ ਸਾਹਿਬ ਗੁਰਮਤਿ ਪ੍ਰਚਾਰ ਸੇਵਾ ਸੁਸਾਇਟੀ ਦੀਆਂ ਬੀਬੀਆਂ ਨੇ ਹੜ੍ਹ ਪੀੜਤਾਂ ਨੂੰ ਵੰਡਿਆ ਸਾਮਾਨ
Ad Position 24