ਸ੍ਰੀ ਮੁਕਤਸਰ ਸਾਹਿਬ, 21 ਸਤੰਬਰ (ਰਣਜੀਤ ਸਿੰਘ ਢਿੱਲੋਂ) - ਸ੍ਰੀ ਮੁਕਤਸਰ ਸਾਹਿਬ ਦੇ ਰੇਲਵੇ ਸਟੇਸ਼ਨ 'ਤੇ ਰੇਲ ਗੱਡੀ ਰਾਹੀਂ ਪਹੁੰਚੇ ਕੇਂਦਰ ਸਰਕਾਰ ਦੇ ਰੇਲਵੇ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਸ੍ਰੀ ਮੁਕਤਸਰ ਸਾਹਿਬ ਵਿਖੇ ਅਗਰਵਾਲ ਸਭਾ ਵਲੋਂ ਕਰਵਾਏ ਮਹਾਰਾਜਾ ਅਗਰਸੈਨ ਜਯੰਤੀ ਦੇ ਸਮਾਗਮ ਵਿਚ ਸ਼ਾਮਿਲ ਹੋਏ। ਇਸ ਸਮਾਗਮ ਨੂੰ ਸੰਬੋਧਨ ਕਰਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰਵਨੀਤ ਸਿੰਘ ਬਿੱਟੂ ਨੇ ਮੁੱਖ ਮੰਤਰੀ ਭਗਵੰਤ ਮਾਨ 'ਤੇ ਕਈ ਸਵਾਲ ਉਠਾਏ। ਉਨ੍ਹਾਂ ਪੰਜਾਬ ਸਰਕਾਰ ਨੂੰ ਹੜ੍ਹਾਂ ਲਈ ਜ਼ਿੰਮੇਵਾਰ ਦੱਸਿਆ ਤੇ ਕਿਹਾ ਕਿ ਪੰਜਾਬ ਸਰਕਾਰ ਦੀ ਗਲਤੀ ਨਾਲ ਪੰਜਾਬ ਦੇ 10-12 ਜ਼ਿਲ੍ਹੇ ਬੁਰੀ ਤਰ੍ਹਾਂ ਨੁਕਸਾਨੇ ਗਏ। ਉਨ੍ਹਾਂ ਕਿਹਾ ਕਿ ਜਦੋਂ ਪੰਜਾਬ ਵਿਚ ਹੜ੍ਹ ਪੀੜ੍ਹਤਾਂ ਲਈ ਮੁੱਖ ਮੰਤਰੀ ਰਿਲੀਫ਼ ਫ਼ੰਡ ਸ਼ੁਰੂ ਕੀਤਾ ਤਾਂ ਹੁਣ ਮੁੱਖ ਮੰਤਰੀ ਭਗਵੰਤ ਮਾਨ ਨੇ ਮਿਸ਼ਨ ਚੜ੍ਹਦੀ ਕਲਾ ਸ਼ੁਰੂ ਕਰਕੇ ਇਸ ਵਿਚ ਹੜ੍ਹ ਪੀੜ੍ਹਤਾਂ ਲਈ ਪੈਸੇ ਜਮਾ ਕਰਵਾਉਣ ਨੂੰ ਕਿਹਾ ਹੈ। ਇਥੋਂ ਤੱਕ ਕਿ ਮੰਤਰੀਆਂ ਨੂੰ 10 ਤੋਂ 12 ਕਰੋੜ ਅਤੇ ਉਦਯੋਗਪਤੀਆਂ ਤੇ ਹੋਰ ਕਾਰੋਬਾਰੀਆਂ ਨੂੰ ਵੀ ਪੈਸੇ ਜਮ੍ਹਾਂ ਕਰਵਾਉਣ ਲਈ ਕਿਹਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਖਾਤੇ ਵਿਚ ਇਨ੍ਹਾਂ ਨੂੰ ਆਰ.ਟੀ.ਆਈ. ਦਾ ਡਰ ਨਹੀਂ। ਉਨ੍ਹਾਂ ਮਿਸ਼ਨ ਚੜ੍ਹਦੀ ਕਲਾ ਨੂੰ ਲੁੱਟ ਦਾ ਮਿਸ਼ਨ ਦੱਸਦਿਆਂ ਕਿਹਾ ਕਿ ਇਸ ਖਾਤੇ ਵਿਚ ਇਕੱਠਾ ਕੀਤਾ ਪੈਸਾ ਸਿਸੋਦੀਆ ਅਤੇ ਕੇਜਰੀਵਾਲ ਦੇ ਘਰਾਂ ਵਿਚ ਜਾਵੇਗਾ। ਇਸ ਤੋਂ ਇਲਾਵਾ ਆਸਟ੍ਰੇਲੀਆ ਚ ਜ਼ਮੀਨ ਖ਼ਰੀਦਣ ਲਈ ਵਰਤਿਆ ਜਾਵੇਗਾ। ਉਨ੍ਹਾਂ ਕਿਹਾ ਕਿ ਕਿਸੇ ਨੂੰ ਵੀ ਇਸ ਚੜ੍ਹਦੀ ਕਲਾ ਮਿਸ਼ਨ ਵਿਚ ਪੈਸਾ ਜਮ੍ਹਾਂ ਕਰਵਾਉਣਾ ਨਹੀਂ ਚਾਹੀਦਾ ਬਲਕਿ ਸਰਕਾਰੀ ਤੌਰ 'ਤੇ ਡਿਪਟੀ ਕਮਿਸ਼ਨਰ ਦਫ਼ਤਰਾਂ ਜਾਂ ਰਿਲੀਫ਼ ਫ਼ੰਡ ਵਿਚ ਹੀ ਕਰਵਾਉਣਾ ਚਾਹੀਦਾ ਹੈ।ਮੁੱਖ ਮੰਤਰੀ ਭਗਵੰਤ ਮਾਨ ਵਲੋਂ ਇਕ ਇੰਟਰਵਿਊ ਵਿਚ ਭਾਜਪਾ ਨੂੰ ਸ਼੍ਰੋਮਣੀ ਅਕਾਲੀ ਦਲ ਨਾਲ ਸਮਝੌਤਾ ਨਾ ਕਰਨ ਦੀ ਦਿੱਤੀ ਸਲਾਹ 'ਤੇ ਬਿੱਟੂ ਨੇ ਕਿਹਾ ਕਿ ਮੁੱਖ ਮੰਤਰੀ ਸਾਹਿਬ ਹੁਣ ਭਾਜਪਾ ਨੂੰ ਸਲਾਹਾਂ ਦੇਣ ਲੱਗੇ ਹਨ, ਹੁਣ ਇਨ੍ਹਾਂ ਦਾ ਸਮਾਂ ਵੀ ਨੇੜੇ ਆ ਗਿਆ ਹੈ ਤੇ ਇਨ੍ਹਾਂ ਨੂੰ ਈ.ਡੀ. ਦਾ ਡਰ ਸਤਾ ਰਿਹਾ ਹੈ। ਉਨ੍ਹਾਂ ਕਿਹਾ ਕਿ ਹੁਣ ਮੁੱਖ ਮੰਤਰੀ ਨੂੰ ਭਾਜਪਾ ਦਾ ਡਰ ਸਿਰ ਚੜ੍ਹ ਕੇ ਬੋਲ ਰਿਹਾ ਹੈ। ਉਨ੍ਹਾਂ ਕਿਹਾ ਮੈਨੂੰ ਪੰਜਾਬ ਪੁਲਿਸ ਜਾਂ ਵਿਜੀਲੈਂਸ ਦਾ ਕੋਈ ਡਰ ਨਹੀਂ ਹੈ। ਉਨ੍ਹਾਂ ਮੁੱਖ ਮੰਤਰੀ ਨੂੰ ਚੈਲੇੰਜ ਕਰਦੇ ਹੋ ਕਿਹਾ ਕਿ ਤੁਸੀਂ ਜੋ ਮਰਜ਼ੀ ਜਾਂਚ ਕਰਵਾਓ, ਤੁਹਾਡੇ ਤੋਂ ਕਾਂਗਰਸੀ ਡਰਦੇ ਹੋਣਗੇ, ਅਸੀਂ ਡਰਨ ਵਾਲੇ ਨਹੀਂ ਅਤੇ ਜਦੋਂ ਸਾਡੇ ਅੜਿੱਕੇ ਆਏ ਤਾਂ ਫਿਰ ਪਤਾ ਲੱਗੇਗਾ। ਰਵਨੀਤ ਸਿੰਘ ਬਿੱਟੂ ਇਸ ਤੋਂ ਮਗਰੋਂ ਫਿਰ ਰੇਲਵੇ ਸਟੇਸ਼ਨ 'ਤੇ ਪਹੁੰਚੇ ਅਤੇ ਉਨ੍ਹਾਂ ਰੇਲਵੇ ਨਾਲ ਸੰਬੰਧਿਤ ਮੁਸ਼ਕਿਲਾਂ ਨੂੰ ਸੁਣਿਆ ਅਤੇ ਕਈ ਮੰਗਾਂ ਨੂੰ ਪ੍ਰਵਾਨ ਕਰਨ ਦਾ ਫ਼ੈਸਲਾ ਕੀਤਾ। ਉਹ ਖ਼ੁਦ ਬੂੜਾ ਗੁੱਜਰ ਫਾਟਕ ਤੋਂ ਅਗਲੇ ਫਾਟਕ ਤੱਕ ਪੈਦਲ ਚੱਲ ਕੇ ਗਏ ਅਤੇ ਸ਼ਹਿਰੀਆਂ ਨੂੰ ਮਿਲੇ।
ਤਾਜ਼ਾ ਖ਼ਬਰਾਂ
Free
ਮੁੱਖ ਮੰਤਰੀ ਵਲੋਂ ਸ਼ੁਰੂ ਕੀਤਾ ਮਿਸ਼ਨ ਚੜ੍ਹਦੀ ਕਲਾ ਲੁੱਟ ਦਾ ਸਾਧਨ - ਰਵਨੀਤ ਸਿੰਘ ਬਿੱਟੂ
ਸ੍ਰੀ ਮੁਕਤਸਰ ਸਾਹਿਬ, 21 ਸਤੰਬਰ (ਰਣਜੀਤ ਸਿੰਘ ਢਿੱਲੋਂ) - ਸ੍ਰੀ ਮੁਕਤਸਰ ਸਾਹਿਬ ਦੇ ਰੇਲਵੇ ਸਟੇਸ਼ਨ 'ਤੇ ਰੇਲ ਗੱਡੀ ਰਾਹੀਂ ਪਹੁੰਚੇ ਕੇਂਦਰ ਸਰਕਾਰ ਦੇ ਰੇਲਵੇ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਸ੍ਰੀ ਮੁਕਤਸਰ ਸਾਹਿਬ ਵਿਖੇ ਅਗਰਵਾਲ ਸਭਾ...
ਅਜੀਤ ਡੈਸਕ
21-09-2025