ਨਵੀਂ ਦਿੱਲੀ, 22 ਸਤੰਬਰ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨਵਰਾਤਰਿਆਂ ਦੇ ਪਹਿਲੇ ਦਿਨ ਇਕ ਅਧਿਆਤਮਕ ਸ਼ਰਧਾਂਜਲੀ ਭੇਟ ਕੀਤੀ ਹੈ। ਪ੍ਰਧਾਨ ਮੰਤਰੀ ਮੋਦੀ ਨੇ ਰਾਸ਼ਟਰ ਨੂੰ ਆਪਣੀਆਂ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਕਿਹਾ ਕਿ ਤੁਹਾਨੂੰ ਸਾਰਿਆਂ ਨੂੰ ਨਵਰਾਤਰਿਆਂ ਦੀਆਂ ਸ਼ੁਭਕਾਮਨਾਵਾਂ। ਭਗਤੀ, ਹਿੰਮਤ, ਸੰਜਮ ਅਤੇ ਦ੍ਰਿੜਤਾ ਨਾਲ ਭਰਪੂਰ ਇਹ ਪਵਿੱਤਰ ਤਿਉਹਾਰ ਹਰ ਕਿਸੇ ਦੇ ਜੀਵਨ ਵਿਚ ਨਵੀਂ ਤਾਕਤ ਅਤੇ ਨਵਾਂ ਵਿਸ਼ਵਾਸ ਲਿਆਵੇ। ਜੈ ਮਾਤਾ ਦੀ!
ਉਨ੍ਹਾਂ ਇਕ ਹੋਰ ਪੋਸਟ ਵਿਚ ਕਿਹਾ ਕਿ ਨਵਰਾਤਰੀ ਸ਼ੁੱਧ ਭਗਤੀ ਦਾ ਪ੍ਰਤੀਕ ਹੈ ਤੇ ਬਹੁਤ ਸਾਰੇ ਲੋਕਾਂ ਨੇ ਇਸ ਭਗਤੀ ਨੂੰ ਸੰਗੀਤ ਰਾਹੀਂ ਪੇਸ਼ ਕੀਤਾ ਹੈ। ਪ੍ਰਧਾਨ ਮੰਤਰੀ ਨੇ ‘ਯਾ ਦੇਵੀ ਸਰਵ ਭੂਤੇਸ਼ੂ’ ਭਜਨ ਆਪਣੇ ਅਕਾਊਂਟ ’ਤੇ ਸਾਂਝਾ ਕੀਤਾ ਹੈ, ਜਿਸ ਬਾਰੇ ਉਨ੍ਹਾਂ ਲਿਖਿਆ ਕਿ ਪੰਡਿਤ ਜਸਰਾਜ ਜੀ ਵਲੋਂ ਗਾਇਆ ਇਕ ਗੀਤ ਪੇਸ਼ ਕਰ ਰਿਹਾ ਹਾਂ।
ਪ੍ਰਧਾਨ ਮੰਤਰੀ ਨੇ ਲੋਕਾਂ ਨੂੰ ਆਪਣੇ ਪੰਸਦੀਦਾ ਭਜਨ ਰਚਨਾਵਾਂ ਨੂੰ ਸਾਂਝਾ ਕਰਨ ਦੀ ਵੀ ਅਪੀਲ ਕੀਤੀ ਹੈ ਤੇ ਕਿਹਾ ਕਿ ਉਹ ਇਨ੍ਹਾਂ ਨੂੰ ਤਿਉਹਾਰਾਂ ਦੇ ਦਿਨਾਂ ਵਿਚ ਸਾਂਝਾ ਕਰਨਗੇ।