24-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-09-2025

ਜੀ.ਐਸ.ਟੀ. ਦੀਆਂ ਸੋਧੀਆਂ ਹੋਈਆਂ ਦਰਾਂ ਅੱਜ ਤੋਂ ਹੋਣਗੀਆਂ ਲਾਗੂ

ਨਵੀਂ ਦਿੱਲੀ, 22 ਸਤੰਬਰ- ਨਵਰਾਤਰੇ ਦੀ ਸ਼ੁਰੂਆਤ ਦੇ ਨਾਲ ਐਲਾਨੇ ਗਏ ਕਈ ਜ਼ਰੂਰੀ ਸਮਾਨ ’ਤੇ ਸਰਕਾਰ ਵਲੋਂ ਜੀ.ਐਸ.ਟੀ. ਦਰਾਂ ਵਿਚ ਕਟੌਤੀ ਅੱਜ ਯਾਨੀ 22 ਸਤੰਬਰ ਤੋਂ ਲਾਗੂ ਹੋ ਗਈ....

Ad Position 21
No active advertisement
ਅਜੀਤ ਡੈਸਕ 22-09-2025

ਨਵੀਂ ਦਿੱਲੀ, 22 ਸਤੰਬਰ- ਨਵਰਾਤਰੇ ਦੀ ਸ਼ੁਰੂਆਤ ਦੇ ਨਾਲ ਐਲਾਨੇ ਗਏ ਕਈ ਜ਼ਰੂਰੀ ਸਮਾਨ ’ਤੇ ਸਰਕਾਰ ਵਲੋਂ ਜੀ.ਐਸ.ਟੀ. ਦਰਾਂ ਵਿਚ ਕਟੌਤੀ ਅੱਜ ਯਾਨੀ 22 ਸਤੰਬਰ ਤੋਂ ਲਾਗੂ ਹੋ ਗਈ ਹੈ। ਰੋਜ਼ਾਨਾ ਵਰਤੋਂ ਦੀਆਂ ਵਸਤੂਆਂ ਤੋਂ ਲੈ ਕੇ ਵਾਹਨਾਂ ਅਤੇ ਹੋਰ ਵਸਤੂਆਂ ਸਸਤੀਆਂ ਹੋ ਗਈਆਂ ਹਨ। ਖਪਤਕਾਰਾਂ ਨੂੰ ਇਸ ਦਾ ਸਿੱਧਾ ਲਾਭ ਹੋਵੇਗਾ। ਜੀ.ਐਸ.ਟੀ. ਸੁਧਾਰ ਦੇ ਹਿੱਸੇ ਵਜੋਂ ਸਰਕਾਰ ਨੇ ਹੁਣ ਚਾਰ ਦੀ ਬਜਾਏ ਸਿਰਫ਼ ਦੋ ਜੀ.ਐਸ.ਟੀ. ਸਲੈਬ 5% ਅਤੇ 18% ਪੇਸ਼ ਕੀਤੇ ਹਨ। ਇਕ ਨਵਾਂ 40% ਟੈਕਸ ਬਰੈਕਟ ਵੀ ਸਥਾਪਤ ਕੀਤਾ ਗਿਆ ਹੈ, ਜੋ ਅਤਿ-ਲਗਜ਼ਰੀ ਵਸਤੂਆਂ ’ਤੇ ਲਾਗੂ ਹੁੰਦਾ ਹੈ। ਅਨਾਜ, ਦਵਾਈਆਂ ਅਤੇ ਰੋਜ਼ਾਨਾ ਵਰਤੋਂ ਦੀਆਂ ਵਸਤੂਆਂ ਵਰਗੀਆਂ ਜ਼ਰੂਰੀ ਵਸਤੂਆਂ ’ਤੇ 5% ਦੀ ਘੱਟ ਦਰ ਨਾਲ ਟੈਕਸ ਲਗਾਇਆ ਜਾਂਦਾ ਰਹੇਗਾ, ਜਿਸ ਨਾਲ ਪਰਿਵਾਰਾਂ ਲਈ ਕਿਫਾਇਤੀ ਕੀਮਤ ਯਕੀਨੀ ਬਣਾਈ ਜਾ ਸਕੇਗੀ। ਇਸ ਦੌਰਾਨ 12% ਦਰ ਨੂੰ ਹਟਾਉਣ ਨਾਲ ਬਹੁਤ ਸਾਰੇ ਮੱਧ-ਰੇਂਜ ਉਤਪਾਦ ਸਸਤੇ ਹੋ ਗਏ ਹਨ, ਜਿਸ ਨਾਲ ਮੱਧ-ਵਰਗ ਦੇ ਪਰਿਵਾਰਾਂ ਨੂੰ ਸਿੱਧੀ ਰਾਹਤ ਮਿਲੀ ਹੈ। ਅੰਦਾਜ਼ਾ ਲਗਾਇਆ ਗਿਆ ਹੈ ਕਿ ਇਸ ਨਾਲ ਦੇਸ਼ ਦੀ ਆਬਾਦੀ ਲਈ ਲਗਭਗ 2 ਲੱਖ ਕਰੋੜ ਰੁਪਏ ਦੀ ਬੱਚਤ ਹੋਵੇਗੀ।

ਹੁਣ ਦੁੱਧ ਤੋਂ ਬਣੇ ਪੀਣ ਵਾਲੇ ਪਦਾਰਥ, ਬਿਸਕੁਟ, ਮੱਖਣ, ਅਨਾਜ, ਸੁੱਕੇ ਮੇਵੇ, ਫਲਾਂ ਦੇ ਜੂਸ, ਘਿਓ, ਆਈਸ ਕਰੀਮ, ਜੈਮ, ਕੈਚੱਪ, ਸਨੈਕਸ, ਪਨੀਰ, ਪੇਸਟਰੀ, ਸੌਸੇਜ ਅਤੇ ਨਾਰੀਅਲ ਪਾਣੀ ਵਰਗੀਆਂ ਰੋਜ਼ਾਨਾ ਦੀਆਂ ਖਾਣ-ਪੀਣ ਦੀਆਂ ਚੀਜ਼ਾਂ ’ਤੇ ਪਹਿਲਾਂ ਨਾਲੋਂ ਘੱਟ ਜੀ.ਐਸ.ਟੀ. ਲਗਾਇਆ ਜਾਵੇਗਾ। ਇਸ ਨਾਲ ਆਮ ਆਦਮੀ ਦੇ ਰਸੋਈ ਖਰਚੇ ਘੱਟ ਹੋਣਗੇ।

ਨਿੱਜੀ ਦੇਖਭਾਲ ਉਤਪਾਦਾਂ ’ਤੇ ਰਾਹਤ ਦਿੱਤੀ ਗਈ ਹੈ। ਇਸ ਦੌਰਾਨ ਸ਼ੈਂਪੂ, ਸਾਬਣ, ਵਾਲਾਂ ਦਾ ਤੇਲ, ਸ਼ੇਵਿੰਗ ਕਰੀਮ, ਟੈਲਕਮ ਪਾਊਡਰ ਅਤੇ ਫੇਸ ਕਰੀਮ ਵਰਗੀਆਂ ਰੋਜ਼ਾਨਾ ਦੀਆਂ ਚੀਜ਼ਾਂ ਹੁਣ ਸਸਤੀਆਂ ਹੋਣਗੀਆਂ ਕਿਉਂਕਿ ਇਨ੍ਹਾਂ ’ਤੇ ਟੈਕਸ ਘਟਾ ਦਿੱਤਾ ਗਿਆ ਹੈ।

ਇਲੈਕਟ੍ਰਾਨਿਕ ਉਪਕਰਣਾਂ ਦੀਆਂ ਕੀਮਤਾਂ ਵਿਚ ਵੀ ਕਮੀ ਆਈ ਹੈ। ਏ.ਸੀ. ਵਾਸ਼ਿੰਗ ਮਸ਼ੀਨਾਂ, ਟੀ.ਵੀ. ਅਤੇ ਡਿਸ਼ਵਾਸ਼ਰ ਵਰਗੀਆਂ ਇਲੈਕਟ੍ਰਾਨਿਕ ਚੀਜ਼ਾਂ ਵੀ ਕਿਫਾਇਤੀ ਕੀਮਤਾਂ ’ਤੇ ਉਪਲਬਧ ਹੋਣਗੀਆਂ।

ਸਰਕਾਰ ਨੇ ਕਈ ਜ਼ਰੂਰੀ ਦਵਾਈਆਂ ਅਤੇ ਮੈਡੀਕਲ ਉਪਕਰਣਾਂ ’ਤੇ ਜੀ.ਐਸ.ਟੀ. ਦਰ ਘਟਾ ਕੇ ਸਿਰਫ਼ 5% ਕਰ ਦਿੱਤੀ ਹੈ। ਫਾਰਮਾਸਿਊਟੀਕਲ ਕੰਪਨੀਆਂ ਨੂੰ ਆਪਣੇ ਵੱਧ ਤੋਂ ਵੱਧ ਪ੍ਰਚੂਨ ਕੀਮਤਾਂ ਨੂੰ ਸੋਧਣ ਅਤੇ ਖਪਤਕਾਰਾਂ ਨੂੰ ਪੂਰਾ ਲਾਭ ਦੇਣ ਦੇ ਨਿਰਦੇਸ਼ ਦਿੱਤੇ ਗਏ ਹਨ।

 

Ad Position 22
No active advertisement
ਪਿਛਲੀ ਖ਼ਬਰ ਨਵਰਾਤਰੀ ਮੌਕੇ ਮੋਦੀ ਸਰਕਾਰ ਦਾ ਸਾਰੀਆਂ ਮਾਵਾਂ, ਭੈਣਾਂ ਨੂੰ ਦਿੱਤਾ ਤੋਹਫ਼ਾ ਹੈ ਜੀ.ਐਸ.ਟੀ. ਸੁਧਾਰ- ਅਮਿਤ ਸ਼ਾਹ ਅਗਲੀ ਖ਼ਬਰ ਪ੍ਰਧਾਨ ਮੰਤਰੀ ਮੋਦੀ ਅੱਜ ਕਰਨਗੇ ਅਰੁਣਾਚਲ ਪ੍ਰਦੇਸ਼ ਤੇ ਤ੍ਰਿਪੁਰਾ ਦਾ ਦੌਰਾ
Ad Position 24