24-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-09-2025

ਨਵਰਾਤਰੀ ਮੌਕੇ ਮੋਦੀ ਸਰਕਾਰ ਦਾ ਸਾਰੀਆਂ ਮਾਵਾਂ, ਭੈਣਾਂ ਨੂੰ ਦਿੱਤਾ ਤੋਹਫ਼ਾ ਹੈ ਜੀ.ਐਸ.ਟੀ. ਸੁਧਾਰ- ਅਮਿਤ ਸ਼ਾਹ

ਨਵੀਂ ਦਿੱਲੀ, 22 ਸਤੰਬਰ- ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਟਵੀਟ ਕਰ ਕਿਹਾ ਕਿ ਨਵਰਾਤਰੀ ਦੇ ਸ਼ੁਭ ਮੌਕੇ ’ਤੇ ਦੇਸ਼ ਦੀਆਂ ਸਾਰੀਆਂ ਮਾਵਾਂ ਅਤੇ ਭੈਣਾਂ ਨੂੰ ਮੋਦੀ ਸਰਕਾਰ ਦਾ ਅਗਲੀ ਪੀੜ੍ਹੀ ਦੇ....

Ad Position 21
No active advertisement
ਅਜੀਤ ਡੈਸਕ 22-09-2025

ਨਵੀਂ ਦਿੱਲੀ, 22 ਸਤੰਬਰ- ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਟਵੀਟ ਕਰ ਕਿਹਾ ਕਿ ਨਵਰਾਤਰੀ ਦੇ ਸ਼ੁਭ ਮੌਕੇ ’ਤੇ ਦੇਸ਼ ਦੀਆਂ ਸਾਰੀਆਂ ਮਾਵਾਂ ਅਤੇ ਭੈਣਾਂ ਨੂੰ ਮੋਦੀ ਸਰਕਾਰ ਦਾ ਅਗਲੀ ਪੀੜ੍ਹੀ ਦੇ ਜੀ.ਐਸ.ਟੀ. ਸੁਧਾਰ ਦਾ ਤੋਹਫ਼ਾ! ਜੀ.ਐਸ.ਟੀ. ਸੁਧਾਰ ਬਾਰੇ ਦੇਸ਼ ਵਾਸੀਆਂ ਨਾਲ ਮੋਦੀ ਜੀ ਦਾ ਵਾਅਦਾ ਅੱਜ ਤੋਂ ਪੂਰੇ ਦੇਸ਼ ਵਿਚ ਲਾਗੂ ਹੋ ਗਿਆ ਹੈ। ਇਸ ਵਿਚ 390 ਤੋਂ ਵੱਧ ਵਸਤੂਆਂ ’ਤੇ ਟੈਕਸਾਂ ਵਿਚ ਇਤਿਹਾਸਕ ਕਟੌਤੀ ਕੀਤੀ ਗਈ ਹੈ। ਭੋਜਨ ਅਤੇ ਘਰੇਲੂ ਵਸਤੂਆਂ, ਘਰ ਬਣਾਉਣ ਅਤੇ ਸਮੱਗਰੀ, ਆਟੋਮੋਬਾਈਲ, ਖੇਤੀਬਾੜੀ, ਸੇਵਾਵਾਂ, ਖਿਡੌਣੇ, ਖੇਡਾਂ ਅਤੇ ਦਸਤਕਾਰੀ, ਸਿੱਖਿਆ, ਡਾਕਟਰੀ ਅਤੇ ਸਿਹਤ, ਬੀਮਾ ਆਦਿ ਖੇਤਰਾਂ ਵਿਚ ਜੀ.ਐਸ.ਟੀ. ਵਿਚ ਬੇਮਿਸਾਲ ਰਾਹਤ ਦੇਸ਼ ਵਾਸੀਆਂ ਦੇ ਜੀਵਨ ਵਿਚ ਖੁਸ਼ੀ ਲਿਆਏਗੀ ਅਤੇ ਉਨ੍ਹਾਂ ਦੀ ਬੱਚਤ ਵਿਚ ਵੀ ਵਾਧਾ ਕਰੇਗੀ।

Ad Position 22
No active advertisement
ਪਿਛਲੀ ਖ਼ਬਰ ਸਿਵਲ ਹਸਪਤਾਲ ਦੇ ਬਲੱਡ ਬੈਂਕ ’ਚ ਲੱਗੀ ਅੱਗ ਅਗਲੀ ਖ਼ਬਰ ਜੀ.ਐਸ.ਟੀ. ਦੀਆਂ ਸੋਧੀਆਂ ਹੋਈਆਂ ਦਰਾਂ ਅੱਜ ਤੋਂ ਹੋਣਗੀਆਂ ਲਾਗੂ
Ad Position 24