26-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2025

ਸੁਨਾਮ ਮੰਡੀ 'ਚ ਝੋਨੇ ਦੀ ਸਰਕਾਰੀ ਖਰੀਦ ਸ਼ੁਰੂ

ਸੁਨਾਮ, ਊਧਮ ਸਿੰਘ ਵਾਲਾ, 23 ਸਤੰਬਰ (ਸਰਬਜੀਤ ਸਿੰਘ ਧਾਲੀਵਾਲ, ਹਰਚੰਦ ਸਿੰਘ ਭੁੱਲਰ)-ਅਨਾਜ ਮੰਡੀ ਖੰਨਾ ਤੋਂ ਬਾਅਦ...

Ad Position 21
No active advertisement
ਅਜੀਤ ਡੈਸਕ 23-09-2025

ਸੁਨਾਮ, ਊਧਮ ਸਿੰਘ ਵਾਲਾ, 23 ਸਤੰਬਰ (ਸਰਬਜੀਤ ਸਿੰਘ ਧਾਲੀਵਾਲ, ਹਰਚੰਦ ਸਿੰਘ ਭੁੱਲਰ)-ਅਨਾਜ ਮੰਡੀ ਖੰਨਾ ਤੋਂ ਬਾਅਦ ਏਸ਼ੀਆ ਦੀ ਸਭ ਤੋਂ ਵੱਡੀ ਅਨਾਜ ਮੰਡੀ ਗਿਣੀ ਜਾਂਦੀ ਸੁਨਾਮ ਊਧਮ ਸਿੰਘ ਵਾਲਾ 'ਚ ਚੇਅਰਮੈਨ ਮਾਰਕੀਟ ਕਮੇਟੀ ਸੁਨਾਮ ਮੁਕੇਸ਼ ਜੁਨੇਜਾ ਅਤੇ ਸਥਾਨਕ ਆੜ੍ਹਤੀਆ ਐਸੋਸੀਏਸ਼ਨ ਦੇ ਪ੍ਰਧਾਨ ਰਾਜਨ ਹੋਡਲਾ ਵਲੋਂ ਝੋਨੇ ਦੀ ਸਰਕਾਰੀ ਖਰੀਦ ਸ਼ੁਰੂ ਕਰਵਾਈ ਗਈ। ਇਸ ਸਮੇਂ ਖਰੀਦ ਏਜੰਸੀ ਪਨਗ੍ਰੇਨ ਵਲੋਂ ਆੜ੍ਹਤੀਆ ਮੈ: ਮੇਘ ਰਾਜ ਸ਼ਿਵਪਾਲ ਦੀ ਦੁਕਾਨ 'ਤੇ ਕਿਸਾਨ ਰਮਨਦੀਪ ਸਿੰਘ ਪੁੱਤਰ ਕੁਲਦੀਪ ਸਿੰਘ ਪਿੰਡ ਦਲੇਲ ਸਿੰਘ ਵਾਲਾ ਜ਼ਿਲ੍ਹਾ ਮਾਨਸਾ ਦਾ ਵਿਕਣ ਆਇਆ ਝੋਨਾ 2389 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਖਰੀਦ ਕੀਤਾ ਗਿਆ ਜਦੋਂਕਿ ਮੈ: ਦੀਪਕ ਜਿੰਦਲ ਟ੍ਰੇਡਿੰਗ ਕੰਪਨੀ 'ਤੇ ਕੇਵਲ ਸਿੰਘ ਪੁੱਤਰ ਗੁਰਦਿਆਲ ਸਿੰਘ ਪਿੰਡ ਹੀਰੋਂ ਕਲ੍ਹਾਂ ਜ਼ਿਲ੍ਹਾ ਮਾਨਸਾ ਅਤੇ ਮੈ: ਮਹਿੰਦਰ ਸਿੰਘ ਸੱਤਪਾਲ ਦੇ ਗੁਰਪ੍ਰੀਤ ਸਿੰਘ ਪੁੱਤਰ ਜਗਦੇਵ ਸਿੰਘ ਪਿੰਡ ਜਖੇਪਲ ਦਾ ਆਇਆ ਝੋਨਾ ਉਕਤ ਭਾਅ ਮਾਰਕਫੈੱਡ ਵਲੋਂ ਖਰੀਦਿਆ ਗਿਆ।

ਇਸ ਮੌਕੇ ਸਕੱਤਰ ਮਾਰਕੀਟ ਕਮੇਟੀ ਨਰਿੰਦਰਪਾਲ, ਰਾਜਨ ਸਿੰਗਲਾ, ਕੀਰਤੀ ਪ੍ਰਸਾਦ, ਧਰਮਪਾਲ, ਸਤਿਗੁਰ ਸਿੰਘ ਭੈਣੀ, ਲਵਪ੍ਰੀਤ ਸਿੰਘ, ਮੰਡੀ ਸੁਪਰਵਾਈਜ਼ਰ ਚਰਨਜੀਤ ਸਿੰਘ, ਰਜਿੰਦਰ ਸਿੰਘ ਭੈਣੀ, ਰਾਜਵੀਰ ਸਿੰਘ, ਸੰਦੀਪ ਸਿੰਘ, ਹਰਬਿਲਾਸ ਸਿੰਘ, ਗਗਨਦੀਪ ਸਿੰਘ, ਰਾਕੇਸ਼ ਕੁਮਾਰ, ਨਿਤਿਨ ਜਿੰਦਲ, ਅੰਕੁਸ਼ ਮੋਨੂ ਅਤੇ ਸ਼ਿਵਪਾਲ ਆਦਿ ਮੌਜੂਦ ਸਨ।  

Ad Position 22
No active advertisement
ਪਿਛਲੀ ਖ਼ਬਰ ਖੇਤੀਬਾੜੀ ਅਫਸਰ, ਐਸ.ਐਚ.ਓ. ਵਲੋਂ ਪਰਾਲੀ ਨੂੰ ਅੱਗ ਨਾ ਲਾਉਣ ਸਬੰਧੀ ਕਿਸਾਨਾਂ ਨਾਲ ਮੀਟਿੰਗਾਂ ਅਗਲੀ ਖ਼ਬਰ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਸਬੰਧੀ ਸ਼੍ਰੋਮਣੀ ਕਮੇਟੀ ਤੇ ਜ਼ਿਲ੍ਹਾ ਪ੍ਰਸ਼ਾਸਨ ਦੀ ਇਕੱਤਰਤਾ
Ad Position 24