ਜਗਰਾਉਂ, (ਲੁਧਿਆਣਾ) 23 ਸਤੰਬਰ (ਕੁਲਦੀਪ ਸਿੰਘ ਲੋਹਟ)-ਜਗਰਾਉਂ ਦੇ ਮੁਹੱਲਾ ਸੂਦਾਂ ਦੀ 26 ਸਾਲਾ ਨਵ-ਵਿਆਹੁਤਾ ਈਸ਼ਾ ਵਲੋਂ ਭੇਤਭਰੇ ਹਾਲਾਤ 'ਚ ਫਾਹਾ ਲੈ ਕੇ ਆਤਮ-ਹੱਤਿਆ ਕਰ ਲੈਣ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕਾ ਦੇ ਪਿਤਾ ਪੂਰਨ ਕੁਮਾਰ ਨੇ ਦੱਸਿਆ ਕਿ ਉਸਦੀ ਬੇਟੀ ਦਾ ਵਿਆਹ ਕੁਝ ਮਹੀਨੇ ਪਹਿਲਾਂ ਸ਼ਾਸਤਰੀ ਨਗਰ ਦੇ ਮੋਹਿਤ ਨਾਲ ਹੋਇਆ ਸੀ ਤੇ ਵਿਆਹ ਤੋਂ ਬਾਅਦ ਪਤੀ-ਪਤਨੀ ਵਿਚ ਅਕਸਰ ਤਕਰਾਰ ਬਣਿਆ ਰਹਿੰਦਾ ਸੀ। ਉਨ੍ਹਾਂ ਦੱਸਿਆ ਕਿ ਮਾਮਲੇ ਨੂੰ ਸੁਲਝਾਉਣ ਲਈ ਕਈ ਵਾਰ ਰਿਸ਼ਤੇਦਾਰਾਂ ਰਾਹੀਂ ਗੱਲਬਾਤ ਵੀ ਕੀਤੀ ਪਰ ਮਾਮਲਾ ਸੁਲਝਾਇਆ ਨਹੀਂ ਜਾ ਸਕਿਆ। ਪੂਰਨ ਕੁਮਾਰ ਅਨੁਸਾਰ ਈਸ਼ਕਾ ਆਪਣੇ ਵਿਆਹੁਤਾ ਜੀਵਨ ਤੋਂ ਖੁਸ਼ ਨਾ ਹੋਣ ਕਾਰਨ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਰਹਿੰਦੀ ਸੀ। ਮ੍ਰਿਤਕਾ ਦੇ ਪਿਤਾ ਨੇ ਦੱਸਿਆ ਕਿ ਇਸ ਮੰਦਭਾਗੀ ਘਟਨਾ ਵੇਲੇ ਉਹ ਘਰ ਵਿਚ ਨਹੀਂ ਸਨ। ਈਸ਼ਾ ਨੇ ਉਨ੍ਹਾਂ ਦੀ ਗੈਰ-ਮੌਜੂਦਗੀ 'ਚ ਘਰ ਦੀਆਂ ਪੌੜੀਆਂ ਨਾਲ ਲੱਗੀ ਰੇਲਿੰਗ ਨਾਲ ਫਾਹਾ ਲੈ ਕੇ ਜੀਵਨ ਲੀਲਾ ਸਮਾਪਤ ਕਰ ਲਈ। ਘਟਨਾ ਦੀ ਸੂਚਨਾ ਮਿਲਦਿਆਂ ਹੀ ਥਾਣਾ ਸਿਟੀ ਦੇ ਇੰਚਾਰਜ ਪਰਮਿੰਦਰ ਸਿੰਘ ਮੌਕੇ 'ਤੇ ਪਹੁੰਚ ਗਏ ਤੇ ਉਨ੍ਹਾਂ ਲਾਸ਼ ਆਪਣੇ ਕਬਜ਼ੇ ਵਿਚ ਲੈ ਲਈ। ਇਸ ਮੌਕੇ ਥਾਣਾ ਮੁਖੀ ਨੇ ਆਖਿਆ ਕਿ ਉਹ ਇਸ ਮਾਮਲੇ ਦੀ ਜਾਂਚ ਕਰ ਰਹੇ ਹਨ ਤੇ ਪੀੜਤ ਪਰਿਵਾਰ ਦੇ ਬਿਆਨਾਂ ਉਤੇ ਜੋ ਵੀ ਬਣਦੀ ਕਾਰਵਾਈ ਹੋਵੇਗੀ, ਅਮਲ 'ਚ ਲਿਆਂਦੀ ਜਾਵੇਗੀ। ਮੁਹੱਲਾ ਵਾਸੀਆਂ ਅਨੁਸਾਰ ਈਸ਼ਾ ਬਹੁਤ ਹੀ ਸਿਆਣੀ ਕੁੜੀ ਸੀ ਤੇ ਉਹ ਸ਼ਹਿਰ ਦੇ ਇਕ ਨਿੱਜੀ ਹਸਪਤਾਲ ਵਿਚ ਸੇਵਾਵਾਂ ਨਿਭਾਉਂਦੀ ਰਹੀ ਹੈ। ਇਸ ਦੁਖਦਾਈ ਘਟਨਾ ਨੂੰ ਲੈ ਕੇ ਸ਼ਹਿਰ ਵਿਚ ਸੋਗ ਦੀ ਲਹਿਰ ਹੈ।
ਤਾਜ਼ਾ ਖ਼ਬਰਾਂ
Free
26 ਸਾਲਾ ਨਵ-ਵਿਆਹੁਤਾ ਨੇ ਭੇਤਭਰੇ ਹਾਲਤ 'ਚ ਲਿਆ ਫਾਹਾ
ਜਗਰਾਉਂ, (ਲੁਧਿਆਣਾ) 23 ਸਤੰਬਰ (ਕੁਲਦੀਪ ਸਿੰਘ ਲੋਹਟ)-ਜਗਰਾਉਂ ਦੇ ਮੁਹੱਲਾ ਸੂਦਾਂ ਦੀ 26 ਸਾਲਾ ਨਵ-ਵਿਆਹੁਤਾ ਈਸ਼ਾ ਵਲੋਂ ਭੇਤਭਰੇ...
ਅਜੀਤ ਡੈਸਕ
23-09-2025