ਪਟਨਾ (ਬਿਹਾਰ), 24 ਸਤੰਬਰ-ਲੋਕ ਸਭਾ ਦੇ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਨੇ ਕਿਹਾ ਕਿ ਅੱਜ ਵੀ ਇਸ ਦੇਸ਼ ਵਿਚ ਬਹੁਤ ਪੱਛੜੇ ਵਰਗ ਅਤੇ ਘੱਟ ਗਿਣਤੀਆਂ ਹਨ ਜਿਨ੍ਹਾਂ ਸਾਰਿਆਂ ਨੂੰ ਉਹ ਭਾਗੀਦਾਰੀ ਨਹੀਂ ਮਿਲਦੀ, ਜਿਸ ਦੇ ਉਹ ਹੱਕਦਾਰ ਹਨ। ਪੂਰਾ ਦੇਸ਼ ਇਸ ਸੱਚਾਈ ਨੂੰ ਮੰਨਦਾ ਹੈ। ਅਸੀਂ ਜਾਤੀ ਜਨਗਣਨਾ ਕਰਵਾਉਣਾ ਚਾਹੁੰਦੇ ਹਾਂ ਅਤੇ ਇਸ ਦੇਸ਼ ਵਿਚ ਦਲਿਤਾਂ, ਅਤਿ ਪੱਛੜੇ ਵਰਗਾਂ ਅਤੇ ਪੱਛੜੇ ਵਰਗਾਂ ਦੀ ਅਸਲ ਆਬਾਦੀ ਦਿਖਾਉਣਾ ਚਾਹੁੰਦੇ ਹਾਂ। ਪੂਰੇ ਦੇਸ਼ ਨੂੰ ਘੱਟ ਗਿਣਤੀਆਂ, ਆਦਿਵਾਸੀਆਂ ਅਤੇ ਗਰੀਬ ਆਮ ਜਾਤੀਆਂ ਦੀ ਆਬਾਦੀ ਦਾ ਪਤਾ ਹੋਣਾ ਚਾਹੀਦਾ ਹੈ। ਇਹ ਸਾਡੀ ਵਿਚਾਰਧਾਰਾ ਹੈ।
ਤਾਜ਼ਾ ਖ਼ਬਰਾਂ
Free
ਅਸੀਂ ਜਾਤੀ ਜਨਗਣਨਾ ਕਰਵਾ ਕੇ ਪੱਛੜੇ ਵਰਗਾਂ ਨੂੰ ਹੱਕ ਦਿਵਾਉਣਾ ਚਾਹੁੰਦੇ ਹਾਂ - ਰਾਹੁਲ ਗਾਂਧੀ
ਪਟਨਾ (ਬਿਹਾਰ), 24 ਸਤੰਬਰ-ਲੋਕ ਸਭਾ ਦੇ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਨੇ ਕਿਹਾ ਕਿ ਅੱਜ ਵੀ ਇਸ ਦੇਸ਼...
ਅਜੀਤ ਡੈਸਕ
24-09-2025