30-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-09-2025

ਡਾਕਟਰ ਦੀ ਸਰਕਾਰੀ ਰਿਹਾਇਸ਼ ’ਤੇ ਹੋਈ ਵਾਰਦਾਤ ਦਾ ਪੁਲਿਸ ਵਲੋਂ ਖ਼ੁਲਾਸਾ

ਭਵਾਨੀਗੜ੍ਹ, (ਸੰਗਰੂਰ) 25 ਸਤੰਬਰ (ਰਣਧੀਰ ਸਿੰਘ ਫੱਗੂਵਾਲਾ)- ਸਥਾਨਕ ਹਸਪਤਾਲ ਦੇ ਸੀਨੀਅਰ ਡਾ. ਵਿਕਰਮਪਾਲ ਸਿੰਘ ਦੀ ਸਰਕਾਰੀ ਰਿਹਾਇਸ ’ਤੇ ਲੰਘੀ 1 ਸਤੰਬਰ ਨੂੰ ਕੀਤੀ ਲੁੱਟ ਦਾ ਪੁਲਿਸ....

Ad Position 21
No active advertisement
ਅਜੀਤ ਡੈਸਕ 25-09-2025

ਭਵਾਨੀਗੜ੍ਹ, (ਸੰਗਰੂਰ) 25 ਸਤੰਬਰ (ਰਣਧੀਰ ਸਿੰਘ ਫੱਗੂਵਾਲਾ)- ਸਥਾਨਕ ਹਸਪਤਾਲ ਦੇ ਸੀਨੀਅਰ ਡਾ. ਵਿਕਰਮਪਾਲ ਸਿੰਘ ਦੀ ਸਰਕਾਰੀ ਰਿਹਾਇਸ ’ਤੇ ਲੰਘੀ 1 ਸਤੰਬਰ ਨੂੰ ਕੀਤੀ ਲੁੱਟ ਦਾ ਪੁਲਿਸ ਵਲੋਂ ਪਰਦਾਫ਼ਾਸ਼ ਕਰਦਿਆਂ ਇਸ ਲੁੱਟ ਦੇ 3 ਜ਼ਿੰਮੇਵਾਰਾਂ ਨੂੰ 1 ਲੱਖ 69 ਹਜ਼ਾਰ 500 ਰੁਪਏ, 2 ਮੋਟਰ ਸਾਈਕਲ, ਆਈ ਫੋਨ ਅਤੇ ਲੁੱਟ ਦੇ ਪੈਸਿਆਂ ਨਾਲ ਖ਼ਰੀਦੀ ਹੈਰੋਇਨ ਸਮੇਤ ਕਾਬੂ ਕਰਨ ਦਾ ਦਾਅਵਾ ਕੀਤਾ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਪੁਲਿਸ ਮੁਖੀ ਸਰਤਾਜ ਸਿੰਘ ਚਾਹਲ ਨੇ ਦੱਸਿਆ ਕਿ ਇਸ ਲੁੱਟ ਨੂੰ ਲੈ ਕੇ ਪੁਲਿਸ ਵਲੋਂ ਦੋਸ਼ੀਆਂ ਨੂੰ ਫੜਨ ਲਈ ਵੱਖ-ਵੱਖ ਪੁਲਿਸ ਟੀਮਾਂ ਦਵਿੰਦਰ ਅੱਤਰੀ, ਕਪਤਾਨ ਪੁਲਿਸ (ਇੰਨਵੈਸਟੀਗੇਸ਼ਨ) ਸੰਗਰੂਰ ਦੀ ਅਗਵਾਈ ਹੇਠ ਦਲਜੀਤ ਸਿੰਘ ਵਿਰਕ, ਉਪ ਕਪਤਾਨ ਪੁਲਿਸ (ਡਿਟੈਕਟਿਵ) ਸੰਗਰੂਰ, ਸ੍ਰੀ ਰਾਹੁਲ ਕੌਸ਼ਲ, ਉਪ ਕਪਤਾਨ ਪੁਲਿਸ ਸਬ ਡਵੀਜਨ ਭਵਾਨੀਗੜ, ਇੰਸਪੈਕਟਰ ਸੰਦੀਪ ਸਿੰਘ, ਇੰਚਾਰਜ ਸੀ.ਆਈ.ਏ ਅਤੇ ਥਾਣੇਦਾਰ ਅਵਤਾਰ ਸਿੰਘ ਆਦਿ ਹਾਜ਼ਰ ਸਨ, ਬਣਾ ਕੇ ਟੈਕਨੀਕਲ ਢੰਗ ਨਾਲ ਕਾਰਵਾਈ ਕਰਦਿਆਂ ਇਸ ਲੁੱਟ ਦੇ ਜ਼ਿੰਮੇਵਾਰਾਂ ਧਰਮਪ੍ਰੀਤ ਸਿੰਘ ਪੁੱਤਰ ਰਜਿੰਦਰ ਸਿੰਘ ਵਾਸੀ ਕਾਕੂਵਾਲਾ ਅਤੇ ਕੁਲਵਿੰਦਰ ਸਿੰਘ ਪੁੱਤਰ ਦਰਸ਼ਨ ਸਿੰਘ ਵਾਸੀ ਦੀਵਾਨਗੜ ਕੈਂਪਰ (ਥਾਣਾ ਦਿੜਬਾ) ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਪਾਸੋਂ 1,69,500 ਰੁਪਏ ਨਕਦ, ਲੁੱਟ ਕੀਤੀ ਰਕਮ ਵਿਚੋਂ ਖਰੀਦਿਆ ਹੋਇਆ ਆਈ ਫੋਨ ਪਰੋ, ਵਾਰਦਾਤ ਸਮੇਂ ਵਰਤੇ ਹਥਿਆਰ ਅਤੇ 2 ਮੋਟਰਸਾਇਕਲ ਅਤੇ 36.25 ਗ੍ਰਾਮ ਹੈਰੋਇਨ ਬਰਾਮਦ ਕਰਵਾਈ ਗਈ।

ਉਨ੍ਹਾਂ ਦੱਸਿਆ ਕਿ ਇਸ ਲੁੱਟ ਨੂੰ ਲੈ ਕੇ ਪੁਲਿਸ ਨੇ ਪਹਿਲਾਂ ਉਕਤ ਵਿਅਕਤੀਆਂ ਖਿਲਾਫ਼ ਮੁਕੱਦਮਾ ਨੰਬਰ 214 ਦਰਜ ਕਰਕੇ ਲੁੱਟ ਦੀ ਵਾਰਦਾਤ ਅਧੀਨ ਧਾਰਾਵਾਂ ਲਗਾਈਆਂ ਸਨ, ਪਰ ਕਾਬੂ ਕੀਤੇ ਵਿਅਕਤੀਆਂ ਤੋਂ ਹੈਰੋਇਨ ਮਿਲਣ ’ਤੇ ਇਨ੍ਹਾਂ ਖਿਲਾਫ਼ ਜ਼ੁਰਮ ਵਿਚ ਵਾਧਾ ਕਰਦਿਆਂ ਤੀਜੇ ਵਿਅਕਤੀ ਜਗਜੀਤ ਸਿੰਘ ਜੱਗੀ ਪੁੱਤਰ ਜਗਤਾਰ ਸਿੰਘ ਵਾਸੀ ਕਾਕੂਵਾਲਾ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਇਸ ਸੰਬੰਧੀ ਤਫ਼ਤੀਸ਼ ਚੱਲ ਰਹੀ ਹੈ ਤੇ ਇਨ੍ਹਾਂ ਤੋਂ ਹੋਰ ਵੀ ਅਹਿਮ ਖੁਲਾਸੇ ਹੋਣ ਦੀ ਉਮੀਦ ਹੈ।

Ad Position 22
No active advertisement
ਪਿਛਲੀ ਖ਼ਬਰ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਵਲੋਂ ਮੁੱਖ ਮੰਤਰੀ ਮਾਨ ਨਾਲ ਮੁਲਾਕਾਤ ਅਗਲੀ ਖ਼ਬਰ ਏਸ਼ੀਆ ਕੱਪ ਸੁਪਰ-4 : ਅੱਜ ਪਾਕਿਸਤਾਨ ਤੇ ਬੰਗਲਾਦੇਸ਼ ਵਿਚਾਲੇ ਹੋਵੇਗਾ ਮੈਚ
Ad Position 24