05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-09-2025

ਸੀ.ਐਮ. ਮਾਨ ਰਾਜਵੀਰ ਜਵੰਦਾ ਦਾ ਹਾਲ ਜਾਣਨ ਪੁੱਜੇ ਫੋਰਟਿਸ

ਮੁਹਾਲੀ, 28 ਸਤੰਬਰ-ਸੀ.ਐਮ. ਮਾਨ ਨੇ ਰਾਜਵੀਰ ਜਵੰਦਾ ਦਾ ਹਾਲ-ਚਾਲ ਜਾਣਨ ਲਈ ਫੋਰਟਿਸ ਹਸਪਤਾਲ ਪੁੱਜ...

Ad Position 21
No active advertisement
ਅਜੀਤ ਡੈਸਕ 28-09-2025

ਮੁਹਾਲੀ, 28 ਸਤੰਬਰ-ਸੀ.ਐਮ. ਮਾਨ ਨੇ ਰਾਜਵੀਰ ਜਵੰਦਾ ਦਾ ਹਾਲ-ਚਾਲ ਜਾਣਨ ਲਈ ਫੋਰਟਿਸ ਹਸਪਤਾਲ ਪੁੱਜ ਗਏ ਹਨ ਤੇ ਉਨ੍ਹਾਂ ਦਾ ਹਾਲ-ਚਾਲ ਜਾਣਿਆ। ਦੱਸ ਦਈਏ ਕਿ ਸੜਕ ਹਾਦਸੇ ਵਿਚ ਗੰਭੀਰ ਸੱਟਾਂ ਲੱਗਣ ਤੋਂ ਬਾਅਦ ਉਹ ਮੁਹਾਲੀ ਦੇ ਹਸਪਤਾਲ ਵਿਚ ਦਾਖਲ ਹਨ।  35 ਸਾਲਾ ਜਵੰਦਾ ਸ਼ਨੀਵਾਰ ਨੂੰ ਮੋਟਰਸਾਈਕਲ 'ਤੇ ਸ਼ਿਮਲਾ ਜਾਂਦੇ ਸਮੇਂ ਹਿਮਾਚਲ ਪ੍ਰਦੇਸ਼ ਦੇ ਸੋਲਨ ਜ਼ਿਲ੍ਹੇ ਵਿਚ ਇਕ ਹਾਦਸੇ ਵਿਚ ਗੰਭੀਰ ਜ਼ਖਮੀ ਹੋ ਗਿਆ ਸੀ। ਇਹ ਹਾਦਸਾ ਬੱਦੀ ਖੇਤਰ ਵਿਚ ਉਸ ਸਮੇਂ ਵਾਪਰਿਆ ਜਦੋਂ ਉਸ ਨੇ ਮੋਟਰਸਾਈਕਲ ਤੋਂ ਕੰਟਰੋਲ ਗੁਆ ਦਿੱਤਾ। ਉਸਨੂੰ ਗੰਭੀਰ ਹਾਲਤ ਵਿਚ ਪੰਜਾਬ ਦੇ ਮੋਹਾਲੀ ਦੇ ਫੋਰਟਿਸ ਹਸਪਤਾਲ ਲਿਆਂਦਾ ਗਿਆ। ਫੋਰਟਿਸ ਹਸਪਤਾਲ ਨੇ ਸ਼ਨੀਵਾਰ ਨੂੰ ਕਿਹਾ ਸੀ ਕਿ ਸੜਕ ਹਾਦਸੇ ਵਿਚ ਗਾਇਕ ਦੇ ਸਿਰ ਅਤੇ ਰੀੜ੍ਹ ਦੀ ਹੱਡੀ ਵਿਚ ਗੰਭੀਰ ਸੱਟਾਂ ਲੱਗੀਆਂ ਸਨ। ਜਵੰਦਾ ਦੀ ਜਲਦ ਸਿਹਤਯਾਬੀ ਲਈ ਦੁਆਵਾਂ ਦਾ ਦੌਰ ਜਾਰੀ ਹੈ। 

 

Ad Position 22
No active advertisement
ਪਿਛਲੀ ਖ਼ਬਰ ਪਿੰਡ ਬਾਹਮਣੀਵਾਲਾ ਵਿਖੇ ਗੈਂਗਸਟਰ ਦਾ ਇਨਕਾਊਂਟਰ ਅਗਲੀ ਖ਼ਬਰ ਮਿਥੁਨ ਮਨਹਾਸ ਬਣੇ ਬੀ.ਸੀ.ਸੀ.ਆਈ. ਦੇ ਨਵੇਂ ਪ੍ਰਧਾਨ
Ad Position 24