05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-09-2025

ਲੱਦਾਖ ਨੂੰ ਆਵਾਜ਼ ਦਿਓ - ਰਾਹੁਲ ਗਾਂਧੀ

ਨਵੀਂ ਦਿੱਲੀ ,28 ਸਤੰਬਰ (ਏਐਨਆਈ): ਕਾਂਗਰਸ ਦੇ ਸੰਸਦ ਮੈਂਬਰ ਅਤੇ ਲੋਕ ਸਭਾ ਦੇ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਕਿਹਾ ਹੈ ਕਿ ਲੱਦਾਖ ਦੇ ਸ਼ਾਨਦਾਰ ਲੋਕ, ਸੱਭਿਆਚਾਰ ਅਤੇ ਪਰੰਪਰਾਵਾਂ 'ਤੇ ਭਾਜਪਾ ...

Ad Position 21
No active advertisement
ਅਜੀਤ ਡੈਸਕ 28-09-2025

ਨਵੀਂ ਦਿੱਲੀ ,28 ਸਤੰਬਰ (ਏਐਨਆਈ): ਕਾਂਗਰਸ ਦੇ ਸੰਸਦ ਮੈਂਬਰ ਅਤੇ ਲੋਕ ਸਭਾ ਦੇ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਕਿਹਾ ਹੈ ਕਿ ਲੱਦਾਖ ਦੇ ਸ਼ਾਨਦਾਰ ਲੋਕ, ਸੱਭਿਆਚਾਰ ਅਤੇ ਪਰੰਪਰਾਵਾਂ 'ਤੇ ਭਾਜਪਾ ਅਤੇ ਆਰ.ਐਸ.ਐਸ. ਦੁਆਰਾ ਹਮਲਾ ਕੀਤਾ ਜਾ ਰਿਹਾ ਹੈ।  ਲੇਹ ਵਿਚ 24 ਸਤੰਬਰ ਨੂੰ ਹੋਈ ਹਿੰਸਾ ਦੇ ਸੰਬੰਧ ਵਿਚ ਕਾਰਕੁਨ ਸੋਨਮ ਵਾਂਗਚੁਕ ਸਮੇਤ ਕੁੱਲ 44 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਜਿਸ ਵਿਚ 4 ਲੋਕ ਮਾਰੇ ਗਏ ਸਨ। ਲੱਦਾਖ ਲਈ ਛੇਵੀਂ ਸ਼ਡਿਊਲ ਦੀ ਮੰਗ ਪਿੱਛੇ ਮੁੱਖ ਆਵਾਜ਼, ਵਾਂਗਚੁਕ, ਭੁੱਖ ਹੜਤਾਲ 'ਤੇ ਸੀ, ਜਿਸ ਨੂੰ ਉਨ੍ਹਾਂ ਨੇ ਹਿੰਸਾ ਫੈਲਣ ਤੋਂ ਤੁਰੰਤ ਬਾਅਦ ਖ਼ਤਮ ਕਰ ਦਿੱਤਾ।  ਐਕਸ 'ਤੇ ਇਕ ਪੋਸਟ ਵਿਚ ਰਾਹੁਲ ਗਾਂਧੀ ਨੇ ਕਿਹਾ ਸੋਨਮ ਵਾਂਗਚੁਕ ਨੂੰ ਜੇਲ੍ਹ ਭੇਜ ਕੇ ਜਵਾਬ ਦਿੱਤਾ।

ਹਿੰਸਾ ਬੰਦ ਕਰੋ, ਡਰਾਉਣਾ ਬੰਦ ਕਰੋ। ਲੱਦਾਖ ਨੂੰ ਆਵਾਜ਼ ਦਿਓ। ਕੇਂਦਰ ਸ਼ਾਸਤ ਪ੍ਰਦੇਸ਼ ਵਿਚ ਹਿੰਸਕ ਵਿਰੋਧ ਪ੍ਰਦਰਸ਼ਨਾਂ ਦੌਰਾਨ ਪੁਲਿਸ ਵਲੋਂ ਕੀਤੀ ਗਈ ਗੋਲੀਬਾਰੀ ਦੌਰਾਨ 4 ਲੋਕਾਂ ਦੀ ਮੌਤ ਤੋਂ 2 ਦਿਨ ਬਾਅਦ, ਵਾਂਗਚੁਕ ਨੂੰ ਰਾਸ਼ਟਰੀ ਸੁਰੱਖਿਆ ਐਕਟ ਦੀਆਂ ਧਾਰਾਵਾਂ ਤਹਿਤ ਹਿਰਾਸਤ ਵਿਚ ਲਿਆ ਗਿਆ ਸੀ ਅਤੇ ਰਾਜਸਥਾਨ ਦੀ ਜੋਧਪੁਰ ਜੇਲ੍ਹ ਵਿਚ ਬੰਦ ਕਰ ਦਿੱਤਾ ਗਿਆ ਸੀ। ਜਲਵਾਯੂ ਕਾਰਕੁਨ 'ਤੇ "ਹਿੰਸਾ ਭੜਕਾਉਣ" ਦਾ ਦੋਸ਼ ਲਗਾਇਆ ਗਿਆ ਹੈ।

Ad Position 22
No active advertisement
ਪਿਛਲੀ ਖ਼ਬਰ ਏਸ਼ੀਆ ਕੱਪ ਫਾਈਨਲ : 5 ਓਵਰਾਂ ਤੋਂ ਬਾਅਦ ਪਾਕਿਸਤਾਨ 37/0 ਅਗਲੀ ਖ਼ਬਰ ਏਸ਼ੀਆ ਕੱਪ ਫਾਈਨਲ : ਪਾਕਿਸਤਾਨ ਵਲੋਂ ਸਾਹਿਬਜ਼ਾਦਾ ਫਰਹਾਨ ਅਤੇ ਫਖਰ ਜ਼ਮਾਨ ਉਤਰੇ ਬੱਲੇਬਾਜ਼ੀ ਕਰਨ
Ad Position 24