12-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-10-2025

ਐਨਆਈਏ ਵਲੋਂ ਬਿਹਾਰ ਵਿਚ ਤਲਾਸ਼ੀ ਦੌਰਾਨ ਹਥਿਆਰਾਂ ਅਤੇ ਗੋਲਾ ਬਾਰੂਦ ਦਾ ਜ਼ਖੀਰਾ ਜ਼ਬਤ

ਨਵੀਂ ਦਿੱਲੀ, 9 ਅਕਤੂਬਰ - ਰਾਸ਼ਟਰੀ ਜਾਂਚ ਏਜੰਸੀ (ਐਨਆਈਏ) ਨੇ ਕਿਹਾ ਕਿ ਬਿਹਾਰ ਵਿਚ 2024 ਦੇ ਹਥਿਆਰ ਤਸਕਰੀ ਮਾਮਲੇ ਦੇ ਇਕ ਦੋਸ਼ੀ ਦੇ ਘਰ ਛਾਪੇਮਾਰੀ ਦੌਰਾਨ ਹਥਿਆਰਾਂ, ਗੋਲਾ ਬਾਰੂਦ ਅਤੇ ਅਪਰਾਧਕ ਸਮੱਗਰੀ ਦਾ ਇਕ...

Ad Position 21
No active advertisement
ਅਜੀਤ ਡੈਸਕ 09-10-2025

ਨਵੀਂ ਦਿੱਲੀ, 9 ਅਕਤੂਬਰ - ਰਾਸ਼ਟਰੀ ਜਾਂਚ ਏਜੰਸੀ (ਐਨਆਈਏ) ਨੇ ਕਿਹਾ ਕਿ ਬਿਹਾਰ ਵਿਚ 2024 ਦੇ ਹਥਿਆਰ ਤਸਕਰੀ ਮਾਮਲੇ ਦੇ ਇਕ ਦੋਸ਼ੀ ਦੇ ਘਰ ਛਾਪੇਮਾਰੀ ਦੌਰਾਨ ਹਥਿਆਰਾਂ, ਗੋਲਾ ਬਾਰੂਦ ਅਤੇ ਅਪਰਾਧਕ ਸਮੱਗਰੀ ਦਾ ਇਕ ਨਵਾਂ ਜ਼ਖੀਰਾ ਬਰਾਮਦ ਕੀਤਾ ਗਿਆ ਹੈ।
ਬਿਹਾਰ ਦੇ ਵੈਸ਼ਾਲੀ ਜ਼ਿਲ੍ਹੇ ਵਿਚ ਸੰਦੀਪ ਕੁਮਾਰ ਸਿਨਹਾ ਉਰਫ ਛੋਟੂ ਲਾਲਾ ਦੇ ਘਰ ਬੁੱਧਵਾਰ ਨੂੰ ਤਲਾਸ਼ੀ ਲਈ ਗਈ। ਐਨਆਈਏ ਨੇ ਕਿਹਾ ਕਿ ਏਜੰਸੀ ਨੇ ਇਕ 9 ਐਮਐਮ ਪਿਸਤੌਲ, 9 ਐਮਐਮ ਦੇ 18 ਜ਼ਿੰਦਾ ਕਾਰਤੂਸ, ਦੋ ਪਿਸਤੌਲ ਮੈਗਜ਼ੀਨ, ਇਕ ਡਬਲ-ਬੈਰਲ 12-ਬੋਰ ਬੰਦੂਕ, 35 ਜ਼ਿੰਦਾ 12-ਬੋਰ ਕਾਰਤੂਸ ਅਤੇ 4.21 ਲੱਖ ਰੁਪਏ ਨਕਦ ਜ਼ਬਤ ਕੀਤੇ ਹਨ।ਅਧਿਕਾਰੀਆਂ ਨੇ ਕਿਹਾ ਕਿ ਸਿਨਹਾ ਮੁੱਖ ਦੋਸ਼ੀ ਵਿਕਾਸ ਕੁਮਾਰ ਦਾ ਕਰੀਬੀ ਸਾਥੀ ਹੈ ਅਤੇ ਇਸ ਮਾਮਲੇ ਨਾਲ ਜੁੜੇ ਹਥਿਆਰ ਤਸਕਰੀ ਨੈੱਟਵਰਕ ਦਾ ਇੱਕ ਸਰਗਰਮ ਮੈਂਬਰ ਹੈ।
ਬਿਹਾਰ ਪੁਲਿਸ ਨੇ ਸ਼ੁਰੂ ਵਿਚ ਇਕ ਏਕੇ-47 ਰਾਈਫਲ ਅਤੇ ਜ਼ਿੰਦਾ ਕਾਰਤੂਸ ਦੀ ਬਰਾਮਦਗੀ ਤੋਂ ਬਾਅਦ ਕੇਸ ਦਰਜ ਕੀਤਾ ਸੀ।ਅਗਸਤ 2024 ਵਿਚ, ਐਨਆਈਏ ਨੇ ਜਾਂਚ ਆਪਣੇ ਹੱਥਾਂ ਵਿਚ ਲੈ ਲਈ, ਜੋ ਕਿ ਨਾਗਾਲੈਂਡ ਤੋਂ ਬਿਹਾਰ ਤੱਕ ਹਥਿਆਰਾਂ ਅਤੇ ਗੋਲਾ ਬਾਰੂਦ ਦੀ ਗੈਰ-ਕਾਨੂੰਨੀ ਤਸਕਰੀ ਨਾਲ ਸੰਬੰਧਿਤ ਹੈ।

Ad Position 22
No active advertisement
ਪਿਛਲੀ ਖ਼ਬਰ ਭਾਰਤ ਅਤੇ ਬਰਤਾਨੀਆ ਕੁਦਰਤੀ ਭਾਈਵਾਲ ਹਨ - ਪ੍ਰਧਾਨ ਮੰਤਰੀ ਮੋਦੀ ਅਗਲੀ ਖ਼ਬਰ ਯੂ.ਪੀ. : ਮਾਇਆਵਤੀ ਨੇ ਭਾਜਪਾ ਸਰਕਾਰ ਦਾ ਕੀਤਾ ਧੰਨਵਾਦ
Ad Position 24