12-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-10-2025

ਹਾਈ ਕੋਰਟ ਨੇ ਪੱਤਰਕਾਰ ਸੁਧੀਰ ਚੌਧਰੀ ਨਾਲ ਸੰਬੰਧਿਤ ਏ. ਆਈ. ਤਿਆਰ ਕੀਤੀ ਸਮੱਗਰੀ ਤੇ ਡੀਪਫੇਕ ਨੂੰ ਹਟਾਉਣ ਦਾ ਦਿੱਤਾ ਹੁਕਮ

ਨਵੀਂ ਦਿੱਲੀ ,10 ਅਕਤੂਬਰ - ਦਿੱਲੀ ਹਾਈ ਕੋਰਟ ਨੇ ਪੱਤਰਕਾਰ ਸੁਧੀਰ ਚੌਧਰੀ ਨਾਲ ਸੰਬੰਧਿਤ ਏ. ਆਈ. ਤਿਆਰ ਕੀਤੀ ਸਮੱਗਰੀ ਅਤੇ ਡੀਪਫੇਕ ਨੂੰ ਹਟਾਉਣ ਦਾ ਹੁਕਮ ਦਿੱਤਾ। ਇਹ ਅੰਤਰਿਮ ਹੁਕਮ ਚੌਧਰੀ ਦੁਆਰਾ ਆਪਣੇ ...

Ad Position 21
No active advertisement
ਅਜੀਤ ਡੈਸਕ 10-10-2025

ਨਵੀਂ ਦਿੱਲੀ ,10 ਅਕਤੂਬਰ - ਦਿੱਲੀ ਹਾਈ ਕੋਰਟ ਨੇ ਪੱਤਰਕਾਰ ਸੁਧੀਰ ਚੌਧਰੀ ਨਾਲ ਸੰਬੰਧਿਤ ਏ. ਆਈ. ਤਿਆਰ ਕੀਤੀ ਸਮੱਗਰੀ ਅਤੇ ਡੀਪਫੇਕ ਨੂੰ ਹਟਾਉਣ ਦਾ ਹੁਕਮ ਦਿੱਤਾ।  ਇਹ ਅੰਤਰਿਮ ਹੁਕਮ ਚੌਧਰੀ ਦੁਆਰਾ ਆਪਣੇ ਨਾਂਅ , ਚਿੱਤਰ, ਆਵਾਜ਼ ਆਦਿ ਨਾਲ ਸਬੰਧਤ ਆਪਣੇ ਸ਼ਖਸੀਅਤ ਅਧਿਕਾਰਾਂ ਦੀ ਸੁਰੱਖਿਆ ਦੀ ਮੰਗ ਕਰਨ ਵਾਲੀ ਪਟੀਸ਼ਨ 'ਤੇ ਪਾਸ ਕੀਤਾ ਗਿਆ ਹੈ। ਜਸਟਿਸ ਮਨਮੀਤ ਪ੍ਰੀਤਮ ਸਿੰਘ ਅਰੋੜਾ ਨੇ ਸੁਧੀਰ ਚੌਧਰੀ ਦੇ ਹੱਕ ਵਿਚ ਹੁਕਮ ਜਾਰੀ ਕੀਤਾ ਅਤੇ ਉਪਭੋਗਤਾਵਾਂ ਨੂੰ ਡੀਪਫੇਕ ਅਤੇ ਏ. ਆਈ. ਤਿਆਰ ਕੀਤੀ ਸਮੱਗਰੀ ਨੂੰ ਹਟਾਉਣ ਦਾ ਨਿਰਦੇਸ਼ ਦਿੱਤਾ। ਹਾਈ ਕੋਰਟ ਨੇ ਨਿਰਦੇਸ਼ ਦਿੱਤਾ ਕਿ ਜਿੱਥੇ ਸੁਧੀਰ ਚੌਧਰੀ ਦੀ ਤਸਵੀਰ, ਆਵਾਜ਼, ਸਮਾਨਤਾ ਅਤੇ ਨਾਂਅ ਉਨ੍ਹਾਂ ਦੀ ਇਜਾਜ਼ਤ ਤੋਂ ਬਿਨਾਂ ਵਰਤਿਆ ਜਾ ਰਿਹਾ ਹੈ, ਉੱਥੇ ਏ. ਆਈ. -ਤਿਆਰ ਕੀਤੀ ਸਮੱਗਰੀ ਨੂੰ ਹਟਾ ਦਿੱਤਾ ਜਾਵੇ।


ਸੁਧੀਰ ਚੌਧਰੀ ਵਲੋਂ ਸੀਨੀਅਰ ਵਕੀਲ ਰਾਜ ਸ਼ੇਖਰ ਰਾਓ ਪੇਸ਼ ਹੋਏ । ਦੂਜੇ ਪਾਸੇ, ਮੈਟਾ ਅਤੇ ਗੂਗਲ ਦੇ ਵਕੀਲਾਂ ਨੇ ਕਿਹਾ ਕਿ ਕੁਝ ਬਚਾਓ ਪੱਖਾਂ (ਅਪਲੋਡਰਾਂ) ਦੀ ਸੰਚਾਰ ਜਾਣਕਾਰੀ ਉਨ੍ਹਾਂ ਦੇ ਪੰਨਿਆਂ 'ਤੇ ਦਰਜ ਹੈ ਅਤੇ ਉਨ੍ਹਾਂ ਨਾਲ ਮੁਦਈ ਸਿੱਧਾ ਸੰਪਰਕ ਕਰ ਸਕਦਾ ਹੈ।

Ad Position 22
No active advertisement
ਪਿਛਲੀ ਖ਼ਬਰ ਨਸ਼ਾ ਤਸਕਰਾਂ ਦੀ 1 ਕਰੋੜ 13 ਲੱਖ ਦੀ ਜਾਇਦਾਦ ਫਰੀਜ਼ ਅਗਲੀ ਖ਼ਬਰ ਈ.ਡੀ. ਵਲੋਂ 100 ਕਰੋੜ ਦੇ ਸਾਈਬਰ ਕ੍ਰਾਈਮ ਮਾਮਲਿਆਂ 'ਚ ਚਾਰ ਮੁਲਜ਼ਮ ਗ੍ਰਿਫ਼ਤਾਰ
Ad Position 24