13-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-10-2025

ਮਿੰਨੀ ਬੱਸ ਵਲੋਂ ਦਰੜੇ ਜਾਣ 'ਤੇ ਮੋਟਰ ਸਾਈਕਲ ਸਵਾਰ 2 ਨੌਜਵਾਨਾਂ ਦੀ ਮੌਤ

ਮਜੀਠਾ (ਅੰਮ੍ਰਿਤਸਰ), 12 ਅਕਤੂਬਰ (ਮਨਿੰਦਰ ਸਿੰਘ ਸੋਖੀ/ਜਗਤਾਰ ਸਿੰਘ ਸਹਿਮੀ - ਅੱਜ ਦੁਪਹਿਰ ਕਰੀਬ 12 ਵਜੇ ਮਜੀਠਾ ਅੰਮ੍ਰਿਤਸਰ ਮੁੱਖ ਸੜਕ 'ਤੇ ਪਿੰਡ ਨਾਗ ਨਵੇਜ਼ ਦੇ ਬੱਸ ਅੱਡੇ ਲਾਗੇ...

Ad Position 21
No active advertisement
ਅਜੀਤ ਡੈਸਕ 12-10-2025

ਮਜੀਠਾ (ਅੰਮ੍ਰਿਤਸਰ), 12 ਅਕਤੂਬਰ (ਮਨਿੰਦਰ ਸਿੰਘ ਸੋਖੀ/ਜਗਤਾਰ ਸਿੰਘ ਸਹਿਮੀ - ਅੱਜ ਦੁਪਹਿਰ ਕਰੀਬ 12 ਵਜੇ ਮਜੀਠਾ ਅੰਮ੍ਰਿਤਸਰ ਮੁੱਖ ਸੜਕ 'ਤੇ ਪਿੰਡ ਨਾਗ ਨਵੇਜ਼ ਦੇ ਬੱਸ ਅੱਡੇ ਲਾਗੇ ਇਕ ਤੇਜ਼ ਰਫਤਾਰ ਮਿੰਨੀ ਬੱਸ ਨੇ ਮੋਟਰ ਸਾਈਕਲ ਸਵਾਰ ਦੋ ਨੌਜਵਾਨਾਂ ਨੂੰ ਦਰੜ ਦਿੱਤਾ, ਜਿਸ ਨਾਲ ਦੋਵਾਂ ਦੀ ਮੌਕੇ 'ਤੇ ਮੌਤ ਹੋ ਗਈ।
ਮੌਕੇ ਤੋਂ ਮਿਲੀ ਜਾਣਕਾਰੀ ਅਨੁਸਾਰ ਦੋ ਨੌਜਵਾਨ ਪ੍ਰਦੀਪ ਕੁਮਾਰ ਉਮਰ ਕਰੀਬ 23 ਸਾਲ ਪੁੱਤਰ ਲਲਨ ਰਾਮ ਅਤੇ ਉਸ ਦੇ ਨਾਲ ਅਭੀ ਕੁਮਾਰ ਉਮਰ ਕਰੀਬ 24 ਸਾਲ ਪੁੱਤਰ ਮੀਤਾ ਵਾਸੀਆਨ ਇੰਦਰਾ ਕਲੋਨੀ ਵੇਰਕਾ ਸਪਲੈਂਡਰ ਮੋਟਰ ਸਾਈਕਲ 'ਤੇ ਸਵਾਰ ਹੋ ਕੇ ਅੰਮ੍ਰਿਤਸਰ ਵਲੋਂ ਮਜੀਠਾ ਵੱਲ ਨੂੰ ਆ ਰਹੇ ਸਨ ਕਿ ਪਿੰਡ ਨਾਗ ਨਵੇਜ਼ ਦੇ ਬੱਸ ਅੱਡੇ ਲਾਗੇ ਪਿਛਿਓਂ ਆ ਰਹੀ ਤੇਜ਼ ਰਫਤਾਰ ਮਿੰਨੀ ਬੱਸ ਵਲੋ ਸਾਈਡ ਮਾਰੇ ਜਾਣ ਕਾਰਣ ਦੋਵੇਂ ਨੌਜਵਾਨ ਸੜਕ 'ਤੇ ਡਿੱਗ ਪਏ, ਜਿਨ੍ਹਾਂ ਦੀ ਮੋਕੇ 'ਤੇ ਹੀ ਮੌਤ ਹੋ ਗਈ।  ਮਜੀਠਾ ਥਾਣੇ ਦੀ ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਮ੍ਰਿਤਕਾਂ ਦੀਆਂ ਲਾਸ਼ਾਂ ਅਤੇ ਨੁਕਸਾਨੇ ਹੋਏ ਮੋਟਰਸਾਈਕਲ ਨੂੰ ਕਬਜ਼ੇ ਵਿਚ ਲੈ ਲਿਆ। ਪੁਲਿਸ ਨੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਅਤੇ ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।

Ad Position 22
No active advertisement
ਪਿਛਲੀ ਖ਼ਬਰ ਟਰੰਪ-ਸੀਸੀ ਦੇ ਮੱਧ ਪੂਰਬ ਸ਼ਾਂਤੀ ਸੰਮੇਲਨ ਵਿਚ ਭਾਰਤ ਦੀ ਨੁਮਾਇੰਦਗੀ ਕਰਨਗੇ ਵਿਦੇਸ਼ ਰਾਜ ਮੰਤਰੀ ਕੀਰਤੀ ਵਰਧਨ ਸਿੰਘ ਅਗਲੀ ਖ਼ਬਰ ਭਾਰਤ ਦਾ ਵਪਾਰਕ ਘਾਟਾ ਸਤੰਬਰ ਚ 28 ਬਿਲੀਅਨ ਡਾਲਰ ਤੱਕ ਵਧਣ ਦੀ ਸੰਭਾਵਨਾ - ਯੂਬੀਆਈ ਰਿਪੋਰਟ
Ad Position 24