13-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-10-2025

ਲਾਲੂ ਯਾਦਵ ਦੀ ਜੰਗਲ ਰਾਜ ਸਰਕਾਰ ਤੋਂ ਡਰਦੇ ਹਨ ਬਿਹਾਰ ਦੇ ਲੋਕ - ਤਰੁਣ ਚੁੱਘ

ਪੰਚਕੂਲਾ (ਹਰਿਆਣਾ), 12 ਅਕਤੂਬਰ - ਬਿਹਾਰ ਚੋਣਾਂ ਨੂੰ ਲੈ ਕੇ, ਭਾਜਪਾ ਨੇਤਾ ਤਰੁਣ ਚੁੱਘ ਨੇ ਕਿਹਾ, "...ਅੱਜ ਤੱਕ, ਬਿਹਾਰ ਦੇ ਲੋਕ ਲਾਲੂ ਯਾਦਵ ਦੀ ਜੰਗਲ ਰਾਜ ਸਰਕਾਰ ਤੋਂ ਡਰਦੇ ਹਨ...ਉਨ੍ਹਾਂ ਦੇ ਪਰਿਵਾਰਕ ਮੈਂਬਰ ਬਿਹਾਰ

Ad Position 21
No active advertisement
ਅਜੀਤ ਡੈਸਕ 12-10-2025

ਪੰਚਕੂਲਾ (ਹਰਿਆਣਾ), 12 ਅਕਤੂਬਰ - ਬਿਹਾਰ ਚੋਣਾਂ ਨੂੰ ਲੈ ਕੇ, ਭਾਜਪਾ ਨੇਤਾ ਤਰੁਣ ਚੁੱਘ ਨੇ ਕਿਹਾ, "...ਅੱਜ ਤੱਕ, ਬਿਹਾਰ ਦੇ ਲੋਕ ਲਾਲੂ ਯਾਦਵ ਦੀ ਜੰਗਲ ਰਾਜ ਸਰਕਾਰ ਤੋਂ ਡਰਦੇ ਹਨ...ਉਨ੍ਹਾਂ ਦੇ ਪਰਿਵਾਰਕ ਮੈਂਬਰ ਬਿਹਾਰ ਵਿਚ ਸੱਤਾ ਮੁੜ ਹਾਸਲ ਕਰਨ ਦੀ ਯੋਜਨਾ ਬਣਾ ਰਹੇ ਹਨ...ਉਨ੍ਹਾਂ ਦੀ ਸਰਕਾਰ ਦੌਰਾਨ, ਨੌਕਰੀਆਂ ਦੇ ਲਾਲਚ ਵਿਚ ਜ਼ਮੀਨਾਂ ਹੜੱਪੀਆਂ ਗਈਆਂ ਸਨ, ਅਤੇ ਭ੍ਰਿਸ਼ਟਾਚਾਰ ਆਪਣੇ ਸਿਖਰ 'ਤੇ ਸੀ...ਪ੍ਰਧਾਨ ਮੰਤਰੀ ਮੋਦੀ ਅਤੇ ਮੁੱਖ ਮੰਤਰੀ ਨਿਤਿਸ਼ ਦੇ ਯਤਨਾਂ ਨੇ ਬਿਹਾਰ ਨੂੰ ਬਿਮਾਰੂ ਰਾਜ ਤੋਂ ਬਾਹਰ ਕੱਢਿਆ..."।
ਜੰਮੂ-ਕਸ਼ਮੀਰ ਵਿਚ ਭਾਜਪਾ ਦੇ ਉਮੀਦਵਾਰਾਂ ਦੇ ਐਲਾਨ 'ਤੇ, ਉਹ ਕਹਿੰਦੇ ਹਨ, "...ਜੰਮੂ-ਕਸ਼ਮੀਰ ਵਿਚ ਰਾਜ ਸਭਾ ਸੀਟਾਂ ਲਈ ਤਿੰਨ ਵੱਖ-ਵੱਖ ਜ਼ੋਨਾਂ ਤੋਂ ਐਲਾਨੇ ਗਏ ਉਮੀਦਵਾਰ ਸੀਟਾਂ ਜਿੱਤਣਗੇ..."। ਦੁਰਗਾਪੁਰ ਵਿਚ ਕਥਿਤ ਸਮੂਹਿਕ ਜਬਰ ਜਨਾਹ 'ਤੇ, ਉਨ੍ਹਾਂ ਕਿਹਾ, "...ਇਹ ਇਕ ਬਹੁਤ ਹੀ ਮੰਦਭਾਗੀ ਘਟਨਾ ਹੈ, ਬੰਗਾਲ ਮਾਂ ਦੁਰਗਾ ਦੀ ਧਰਤੀ ਹੈ ਅਤੇ ਮਮਤਾ ਸਰਕਾਰ ਦੀ ਜੇਹਾਦੀ ਸਰਕਾਰ ਔਰਤਾਂ 'ਤੇ ਤਸ਼ੱਦਦ ਕਰ ਰਹੀ ਹੈ ਅਤੇ ਅਪਰਾਧੀਆਂ ਨੂੰ ਬਚਾ ਰਹੀ ਹੈ..."।

Ad Position 22
No active advertisement
ਪਿਛਲੀ ਖ਼ਬਰ ਪੱਛਮੀ ਬੰਗਾਲ : ਸਮੂਹਿਕ ਜਬਰ ਜਨਾਹ ਮਾਮਲੇ ਦੇ ਤਿੰਨੋਂ ਮੁਲਜ਼ਮਾਂ ਨੂੰ ਅਦਾਲਤ ਨੇ ਭੇਜਿਆ 10 ਦਿਨਾਂ ਦੀ ਪੁਲਿਸ ਹਿਰਾਸਤ... ਅਗਲੀ ਖ਼ਬਰ ਅੰਮ੍ਰਿਤਧਾਰੀ ਗੁਰਸਿੱਖ ਦੀ ਕੁੱਟਮਾਰ ਕਰਨ ਵਾਲਿਆਂ ਖ਼ਿਲਾਫ਼ ਕਾਰਵਾਈ ਨਾ ਕਰਨ 'ਤੇ ਕਿਸਾਨ ਜਥੇਬੰਦੀਆਂ ਵਲੋਂ ਥਾਣਾ ਲੋਪੋਕੇ ਦ...
Ad Position 24