13-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-10-2025

ਸ਼ੰਭੂ ਬਾਰਡਰ ਤੋਂ 186 ਕਿੱਲੋ ਗਾਂਜਾ ਜ਼ਬਤ, 50 ਲੱਖ ਤੋਂ ਵੱਧ ਕੀਮਤ; 5 ਤਸਕਰ ਗ੍ਰਿਫ਼ਤਾਰ

ਰਾਜਪੁਰਾ, 12 ਅਕਤੂਬਰ 2025 (ਅਮਰਜੀਤ ਸਿੰਘ ਪੰਨੂ) - ਡਾਇਰੈਕਟੋਰੇਟ ਆਫ਼ ਰੈਵੇਨਿਊ ਇੰਟੈਲੀਜੈਂਸ (ਡੀ.ਆਰ.ਆਈ.) ਨੇ ਨਸ਼ਾ ਤਸਕਰੀ ਵਿਰੁੱਧ ਵੱਡੀ ਕਾਰਵਾਈ ਕਰਦਿਆਂ ਰਾਜਪੁਰਾ ਦੇ ਸ਼ੰਭੂ ਬਾਰਡਰ ਤੋਂ ਲਗਭਗ 186 ਕਿੱਲੋਗ੍ਰਾਮ ਗਾਂਜਾ ਜ਼ਬਤ ...

Ad Position 21
No active advertisement
ਅਜੀਤ ਡੈਸਕ 12-10-2025

ਰਾਜਪੁਰਾ, 12 ਅਕਤੂਬਰ 2025 (ਅਮਰਜੀਤ ਸਿੰਘ ਪੰਨੂ) - ਡਾਇਰੈਕਟੋਰੇਟ ਆਫ਼ ਰੈਵੇਨਿਊ ਇੰਟੈਲੀਜੈਂਸ (ਡੀ.ਆਰ.ਆਈ.) ਨੇ ਨਸ਼ਾ ਤਸਕਰੀ ਵਿਰੁੱਧ ਵੱਡੀ ਕਾਰਵਾਈ ਕਰਦਿਆਂ ਰਾਜਪੁਰਾ ਦੇ ਸ਼ੰਭੂ ਬਾਰਡਰ ਤੋਂ ਲਗਭਗ 186 ਕਿੱਲੋਗ੍ਰਾਮ ਗਾਂਜਾ ਜ਼ਬਤ ਕੀਤਾ ਹੈ। ਅੰਤਰਰਾਸ਼ਟਰੀ ਬਾਜ਼ਾਰ ਵਿਚ ਇਸ ਦੀ ਕੀਮਤ 50 ਲੱਖ ਰੁਪਏ ਤੋਂ ਵੱਧ ਦੱਸੀ ਗਈ ਹੈ। ਡੀ.ਆਰ.ਆਈ. ਦੀ ਟੀਮ ਨੇ ਇਸ ਵੱਡੀ ਖੇਪ ਸਮੇਤ 5 ਲੋਕਾਂ ਨੂੰ ਗ੍ਰਿਫ਼ਤਾਰ ਵੀ ਕੀਤਾ ਹੈ, ਜਿਨ੍ਹਾਂ ਨੂੰ ਅੱਜ ਰਾਜਪੁਰਾ ਦੀ ਅਦਾਲਤ ਵਿਚ ਪੇਸ਼ ਕੀਤਾ ਗਿਆ, ਜਿੱਥੇ ਮਾਨਯੋਗ ਜੱਜ ਨੇ ਸਾਰੇ ਪੰਜਾਂ ਮੁਲਜ਼ਮਾਂ ਨੂੰ ਨਿਆਂਇਕ ਹਿਰਾਸਤ (ਜੇਲ੍ਹ) ਵਿਚ ਭੇਜਣ ਦੇ ਆਦੇਸ਼ ਦਿੱਤੇ।

ਡੀ.ਆਰ.ਆਈ. ਦੇ ਅਧਿਕਾਰੀਆਂ ਅਨੁਸਾਰ, ਉਨ੍ਹਾਂ ਨੂੰ ਖੁਫੀਆ ਸੂਤਰਾਂ ਤੋਂ ਗਾਂਜੇ ਦੀ ਵੱਡੀ ਖੇਪ ਦੀ ਤਸਕਰੀ ਕੀਤੇ ਜਾਣ ਦੀ ਪੱਕੀ ਜਾਣਕਾਰੀ ਮਿਲੀ ਸੀ। ਇਸੇ ਸੂਚਨਾ ਦੇ ਆਧਾਰ 'ਤੇ ਡੀ.ਆਰ.ਆਈ. ਦੀ ਟੀਮ ਨੇ ਸ਼ੰਭੂ ਹਾਈਵੇਅ 'ਤੇ ਨਾਕਾਬੰਦੀ ਕਰਕੇ 2 ਸ਼ੱਕੀ ਗੱਡੀਆਂ ਨੂੰ ਰੋਕਿਆ ਅਤੇ ਉਨ੍ਹਾਂ ਦੀ ਤਲਾਸ਼ੀ ਲਈ। ਤਸਕਰਾਂ ਨੇ ਗਾਂਜੇ ਨੂੰ ਲੁਕਾਉਣ ਲਈ ਗੱਡੀਆਂ ਦੇ ਅੰਦਰ ਇਕ ਗੁਪਤ ਕੈਬਿਨ ਵਰਗਾ ਢਾਂਚਾ ਬਣਾਇਆ ਹੋਇਆ ਸੀ, ਜਿਸ ਨੂੰ ਬਹੁਤ ਤਕਨੀਕੀ ਤਰੀਕੇ ਨਾਲ ਲੁਕਾਇਆ ਗਿਆ ਸੀ ਤਾਂ ਜੋ ਜਾਂਚ ਦੌਰਾਨ ਫੜਿਆ ਨਾ ਜਾ ਸਕੇ।ਕਾਫ਼ੀ ਡੂੰਘੀ ਜਾਂਚ ਤੋਂ ਬਾਅਦ, ਡੀ.ਆਰ.ਆਈ.ਦੀ ਟੀਮ ਨੇ ਦੋਵਾਂ ਗੱਡੀਆਂ ਵਿਚੋਂ ਕੁੱਲ 186 ਕਿਲੋਗ੍ਰਾਮ ਗਾਂਜਾ ਬਰਾਮਦ ਕੀਤਾ। ਇਹ ਗਾਂਜਾ ਤਸਕਰੀ ਲਈ ਲੁਧਿਆਣਾ ਲਿਜਾਇਆ ਜਾ ਰਿਹਾ ਸੀ।

Ad Position 22
No active advertisement
ਪਿਛਲੀ ਖ਼ਬਰ ਜਥੇਦਾਰ ਗੜਗੱਜ ਨੇ ਆਈ.ਪੀ.ਐੱਸ. ਵਾਈ. ਪੂਰਨ ਕੁਮਾਰ ਵਿਰੁੱਧ ਜਾਤੀਵਾਦੀ ਵਿਤਕਰੇ ਦੀ ਕੀਤੀ ਸਖ਼ਤ ਨਿੰਦਾ ਅਗਲੀ ਖ਼ਬਰ ਪੰਜਾਬ ਦੀ ਹੜ੍ਹਾਂ ਦੀ ਬਰਬਾਦੀ ਦਾ ਕਾਰਨ ਗ਼ੈਰ ਕਾਨੂੰਨੀ ਮਾਈਨਿੰਗ : ਭਾਜਪਾ
Ad Position 24