13-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-10-2025

ਜੈਸ਼ੰਕਰ ਨੇ ਮੰਗੋਲੀਆ ਦੇ ਰਾਸ਼ਟਰਪਤੀ ਖੁਰੇਲਸੁਖ ਉਖਨਾ ਨਾਲ ਕੀਤੀ ਮੁਲਾਕਾਤ

ਨਵੀਂ ਦਿੱਲੀ , 13 ਅਕਤੂਬਰ (ਏਐਨਆਈ): ਵਿਦੇਸ਼ ਮੰਤਰੀ ਐਸ. ਜੈਸ਼ੰਕਰ ਨੇ ਮੰਗੋਲੀਆ ਦੇ ਰਾਸ਼ਟਰਪਤੀ ਖੁਰੇਲਸੁਖ ਉਖਨਾ ਨਾਲ ਮੁਲਾਕਾਤ ਕੀਤੀ ਅਤੇ ਦੇਸ਼ਾਂ ਵਿਚਕਾਰ ਰਣਨੀਤਕ ਭਾਈਵਾਲੀ ਨੂੰ ਅੱਗੇ ਵਧਾਉਣ 'ਤੇ ...

Ad Position 21
No active advertisement
ਅਜੀਤ ਡੈਸਕ 13-10-2025

ਨਵੀਂ ਦਿੱਲੀ , 13 ਅਕਤੂਬਰ (ਏਐਨਆਈ): ਵਿਦੇਸ਼ ਮੰਤਰੀ ਐਸ. ਜੈਸ਼ੰਕਰ ਨੇ ਮੰਗੋਲੀਆ ਦੇ ਰਾਸ਼ਟਰਪਤੀ ਖੁਰੇਲਸੁਖ ਉਖਨਾ ਨਾਲ ਮੁਲਾਕਾਤ ਕੀਤੀ ਅਤੇ ਦੇਸ਼ਾਂ ਵਿਚਕਾਰ ਰਣਨੀਤਕ ਭਾਈਵਾਲੀ ਨੂੰ ਅੱਗੇ ਵਧਾਉਣ 'ਤੇ ਉਨ੍ਹਾਂ ਦੀਆਂ "ਨਿੱਘੀਆਂ ਭਾਵਨਾਵਾਂ" ਦੀ ਸ਼ਲਾਘਾ ਕੀਤੀ। ਜੈਸ਼ੰਕਰ ਨੇ ਵਿਸ਼ਵਾਸ ਪ੍ਰਗਟ ਕੀਤਾ ਕਿ ਉਖਨਾ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿਚਕਾਰ ਮੰਗਲਵਾਰ ਨੂੰ ਹੋਈ ਗੱਲਬਾਤ ਦੁਵੱਲੀ ਦੋਸਤੀ ਦੇ ਅਗਲੇ ਦਹਾਕੇ ਲਈ ਇਕ ਅਗਾਂਹਵਧੂ ਰਾਹ ਤਿਆਰ ਕਰੇਗੀ।

ਭਾਰਤ ਦੀ ਆਪਣੀ ਸਰਕਾਰੀ ਫੇਰੀ ਸ਼ੁਰੂ ਕਰਦੇ ਹੋਏ ਮੰਗੋਲੀਆ ਦੇ ਰਾਸ਼ਟਰਪਤੀ ਖੁਰੇਲਸੁਖ ਉਖਨਾ ਨਾਲ ਮੁਲਾਕਾਤ ਕਰਨਾ ਸਨਮਾਨ ਦੀ ਗੱਲ ਹੈ। ਵਿਸ਼ਵਾਸ ਹੈ ਕਿ ਕੱਲ੍ਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਉਨ੍ਹਾਂ ਦੀਆਂ ਗੱਲਬਾਤ ਸਾਡੀ ਦੋਸਤੀ ਦੇ ਅਗਲੇ ਦਹਾਕੇ ਲਈ ਇਕ ਅਗਾਂਹਵਧੂ ਰਾਹ ਤਿਆਰ ਕਰੇਗੀ । ਉਖਨਾ 4 ਦਿਨਾਂ ਦੇ ਰਾਜ ਦੌਰੇ 'ਤੇ ਦਿੱਲੀ ਪਹੁੰਚੇ ਹਨ । ਉਨ੍ਹਾਂ ਦਾ ਹਵਾਈ ਅੱਡੇ 'ਤੇ ਸਿਵਲ ਏਵੀਏਸ਼ਨ ਰਾਜ ਮੰਤਰੀ ਮੁਰਲੀਧਰ ਮੋਹੋਲ ਨੇ ਸਵਾਗਤ ਕੀਤਾ ਗਿਆ ।

Ad Position 22
No active advertisement
ਪਿਛਲੀ ਖ਼ਬਰ 2 ਅਮਰੀਕੀ ਤੇ 1 ਬ੍ਰਿਟਿਸ਼ ਪ੍ਰੋਫੈਸਰ ਨੂੰ ਮਿਲੇ ਇਕਨਾਮਿਕਸ ਦੇ ਨੋਬਲ ਪੁਰਸਕਾਰ ਅਗਲੀ ਖ਼ਬਰ ਅਣਪਛਾਤੇ ਵਾਹਨ ਵਲੋਂ ਟੱਕਰ ਮਾਰੇ ਜਾਣ ਕਾਰਨ ਸੱਸ ਦੀ ਮੌਤ, ਨੂੰਹ ਜ਼ਖ਼ਮੀ
Ad Position 24