14-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-10-2025

2 ਕਾਰਾਂ ਦੀ ਭਿਆਨਕ ਟੱਕਰ ਦੇ ਵਿਚ 3 ਦੀ ਮੌਤ, 4 ਜ਼ਖ਼ਮੀ

ਬਰਨਾਲਾ , 14 ਅਕਤੂਬਰ ( ਨਰਿੰਦਰ ਅਰੋੜਾ)-ਧਨੌਲਾ-ਬਰਨਾਲਾ ਟਾਂਡੀਆਂ ਵਾਲੇ ਢਾਬੇ ਨਜ਼ਦੀਕ 2 ਕਾਰਾਂ ਦੀ ਭਿਆਨਕ ਟੱਕਰ ਵਿਚ 3 ਦੀ ਮੌਤ ਹੋ ਗਈ ਅਤੇ 4 ਗੰਭੀਰ ਜ਼ਖ਼ਮੀ ਹੋ ਗਏ ।ਦੁਰਘਟਨਾ ਵਾਲੀ ਜਗ੍ਹਾ 'ਤੇ ...

Ad Position 21
No active advertisement
ਅਜੀਤ ਡੈਸਕ 14-10-2025

ਬਰਨਾਲਾ , 14 ਅਕਤੂਬਰ ( ਨਰਿੰਦਰ ਅਰੋੜਾ)-ਧਨੌਲਾ-ਬਰਨਾਲਾ ਟਾਂਡੀਆਂ ਵਾਲੇ ਢਾਬੇ ਨਜ਼ਦੀਕ 2 ਕਾਰਾਂ ਦੀ ਭਿਆਨਕ ਟੱਕਰ ਵਿਚ 3 ਦੀ ਮੌਤ ਹੋ ਗਈ ਅਤੇ 4 ਗੰਭੀਰ ਜ਼ਖ਼ਮੀ ਹੋ ਗਏ ।ਦੁਰਘਟਨਾ ਵਾਲੀ ਜਗ੍ਹਾ 'ਤੇ ਪਹੁੰਚੇ ਐਸ.ਐਚ.ਓ. ਸਦਰ ਜਗਜੀਤ ਸਿੰਘ ਅਤੇ ਥਾਣਾ ਸਿਟੀ 2 ਐਸ.ਐਚ.ਓ. ਚਰਨਜੀਤ ਸਿੰਘ ਨੇ ਦੱਸਿਆ ਕਿ ਆਲਟੋ ਕਾਰ ਜਿਸ ਦਾ ਸੰਤੁਲਨ ਵਿਗੜ ਗਿਆ ਅਤੇ ਉਹ ਡਿਵਾਈਡਰ ਪਾਰ ਕਰਕੇ ਦੂਜੇ ਪਾਸਿਓਂ ਆ ਰਹੀ ਕਾਰ ਦੇ ਵਿਚ ਟਕਰਾ ਗਈ। ਪੁਲਿਸ ਪਾਰਟੀ ਵਲੋਂ ਭਾਰੀ ਮਿਹਨਤ ਦੇ ਨਾਲ 5 ਜ਼ਖ਼ਮੀਆਂ ਨੂੰ ਬੀ.ਐਮ.ਸੀ. ਹਸਪਤਾਲ ਬਰਨਾਲਾ ਵਿਖੇ ਅਤੇ 2 ਜ਼ਖ਼ਮੀਆਂ ਨੂੰ ਧਨੌਲਾ ਸਿਵਲ ਹਸਪਤਾਲ ਵਿਖੇ ਪਹੁੰਚਾਇਆ ਗਿਆ।

ਬੀ.ਐਮ.ਸੀ. ਹਸਪਤਾਲ ਦੇ ਐਮ.ਡੀ. ਡਾਕਟਰ ਇਸ਼ਾਨ ਬੰਸਲ ਨੇ ਦੱਸਿਆ ਕਿ ਸਾਡੇ ਕੋਲ 5 ਜ਼ਖ਼ਮੀ ਆਏ ਸਨ ਜਿਨ੍ਹਾਂ ਵਿਚੋਂ 2 ਨੋਨੀ ਅਤੇ ਰੋਹਿਤ ਮ੍ਰਿਤਕ ਸਨ। ਇਕ ਤੇਜਿੰਦਰ ਜਿਸ ਦੀ ਹਸਪਤਾਲ ਵਿਖੇ ਮੌਤ ਹੋ ਗਈ ਅਤੇ ਹਰਸ਼ ਗੰਭੀਰ ਜ਼ਖਮੀ ਹੈ। ਸਿਵਲ ਹਸਪਤਾਲ ਧਨੌਲਾ ਦੀ ਐਮਰਜੰਸੀ ਡਾਕਟਰ ਜਸਵਿੰਦਰ ਜੀਤ ਕੌਰ ਨੇ ਦੱਸਿਆ ਕਿ ਸਾਡੇ ਕੋਲ 2 ਜ਼ਖ਼ਮੀ ਜੋ ਕਿ ਪਤੀ ਪਤਨੀ ਹਨ ਭਾਵਨਾ ਅਤੇ ਸੰਜੇ ਕੌਸ਼ਲ ਆਏ ਹਨ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ ਉਹ ਠੀਕ ਹਨ।

Ad Position 22
No active advertisement
ਪਿਛਲੀ ਖ਼ਬਰ ਰੋਹਤਕ - ਸਾਈਬਰ ਸੈੱਲ ਦੇ ਏ.ਐਸ.ਆਈ. ਨੇ ਖ਼ੁਦਕੁਸ਼ੀ ਕੀਤੀ, ਖ਼ੁਦਕੁਸ਼ੀ ਨੋਟ 'ਚ ਲਗਾਏ ਗੰਭੀਰ ਦੋਸ਼ ਅਗਲੀ ਖ਼ਬਰ ਸਿੱਖ ਜਥੇਬੰਦੀਆਂ ਨੇ ਮਨਾਇਆ ਲਾਹਨਤ ਦਿਹਾੜਾ
Ad Position 24