14-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-10-2025

ਬਿਹਾਰ ਚੋਣਾਂ: ਜੇ.ਡੀ.ਯੂ. ਨੇ ਐਲਾਨੀ ਉਮੀਦਵਾਰਾਂ ਦੀ ਦੂਜੀ ਸੂਚੀ

ਪਟਨਾ, 16 ਅਕਤੂਬਰ- ਮੁੱਖ ਮੰਤਰੀ ਨਿਤੀਸ਼ ਕੁਮਾਰ ਦੀ ਪਾਰਟੀ ਨੇ ਬਿਹਾਰ ਵਿਧਾਨ ਸਭਾ ਚੋਣਾਂ ਲਈ ਉਮੀਦਵਾਰਾਂ ਦੀ ਆਪਣੀ ਦੂਜੀ ਸੂਚੀ ਜਾਰੀ ਕਰ ਦਿੱਤੀ ਹੈ। ਇਸ ਸੂਚੀ ਵਿਚ 44 ਉਮੀਦਵਾਰਾਂ ਨੂੰ...

Ad Position 21
No active advertisement
ਅਜੀਤ ਡੈਸਕ 16-10-2025

ਪਟਨਾ, 16 ਅਕਤੂਬਰ- ਮੁੱਖ ਮੰਤਰੀ ਨਿਤੀਸ਼ ਕੁਮਾਰ ਦੀ ਪਾਰਟੀ ਨੇ ਬਿਹਾਰ ਵਿਧਾਨ ਸਭਾ ਚੋਣਾਂ ਲਈ ਉਮੀਦਵਾਰਾਂ ਦੀ ਆਪਣੀ ਦੂਜੀ ਸੂਚੀ ਜਾਰੀ ਕਰ ਦਿੱਤੀ ਹੈ। ਇਸ ਸੂਚੀ ਵਿਚ 44 ਉਮੀਦਵਾਰਾਂ ਨੂੰ ਥਾਂ ਮਿਲੀ ਹੈ। ਗੋਪਾਲਪੁਰ ਦੇ ਮੌਜੂਦਾ ਵਿਧਾਇਕ ਅਤੇ ਜੇ.ਡੀ.ਯੂ. ਨੇਤਾ ਗੋਪਾਲ ਮੰਡਲ, ਜਿਨ੍ਹਾਂ ਨੇ ਸੀ.ਐਮ. ਹਾਊਸ ਦੇ ਸਾਹਮਣੇ ਵਿਰੋਧ ਪ੍ਰਦਰਸ਼ਨ ਕੀਤਾ ਸੀ, ਦੀ ਟਿਕਟ ਰੱਦ ਕਰ ਦਿੱਤੀ ਗਈ ਹੈ। ਇਸ ਵਾਰ ਜੇਡੀਯੂ ਨੇ ਉਨ੍ਹਾਂ ਦੀ ਥਾਂ ਬੁਲਲੋ ਮੰਡਲ ਨੂੰ ਨਾਮਜ਼ਦ ਕੀਤਾ ਹੈ।

ਇਸ ਸੂਚੀ ਵਿਚ ਪਛੜੇ ਵਰਗ ਦੇ 37 ਉਮੀਦਵਾਰ, ਅਤਿ ਪਛੜੇ ਵਰਗ ਦੇ 22, ਜਨਰਲ ਵਰਗ ਦੇ 22, ਅਨੁਸੂਚਿਤ ਜਾਤੀ ਦੇ 15, ਘੱਟ ਗਿਣਤੀ ਦੇ 4, ਅਨੁਸੂਚਿਤ ਜਨਜਾਤੀ ਦੇ 1 ਉਮੀਦਵਾਰ ਸ਼ਾਮਿਲ ਹਨ। ਕੁੱਲ 101 ਉਮੀਦਵਾਰਾਂ ਵਿਚੋਂ 13 ਔਰਤਾਂ ਹਨ। ਜੇ.ਡੀ.ਯੂ. ਨੇ ਕੁਸ਼ਵਾਹਾ ਭਾਈਚਾਰੇ ਦੇ ਸਭ ਤੋਂ ਵੱਧ 13 ਉਮੀਦਵਾਰਾਂ, ਕੁਰਮੀ ਭਾਈਚਾਰੇ ਦੇ 12 ਉਮੀਦਵਾਰਾਂ, ਰਾਜਪੂਤ ਭਾਈਚਾਰੇ ਦੇ 10 ਉਮੀਦਵਾਰਾਂ, ਭੂਮੀਹਾਰ ਭਾਈਚਾਰੇ ਦੇ 9 ਉਮੀਦਵਾਰਾਂ, ਯਾਦਵ ਅਤੇ ਧਨੁਕ ਭਾਈਚਾਰੇ ਦੇ 8-8 ਉਮੀਦਵਾਰਾਂ ਨੂੰ ਟਿਕਟਾਂ ਦਿੱਤੀਆਂ ਹਨ।

 

Ad Position 22
No active advertisement
ਪਿਛਲੀ ਖ਼ਬਰ ਰਾਸ਼ਟਰਮੰਡਲ ਖ਼ੇਡਾਂ ਦੀ ਮੇਜ਼ਬਾਨੀ ਕਰਨਾ ਭਾਰਤ ਲਈ ਮਾਣ ਵਾਲਾ ਪਲ- ਵਿਦੇਸ਼ ਮੰਤਰੀ ਅਗਲੀ ਖ਼ਬਰ ਟਰੰਪ ਤੋਂ ਡਰਦੇ ਹਨ ਪ੍ਰਧਾਨ ਮੰਤਰੀ ਮੋਦੀ- ਰਾਹੁਲ ਗਾਂਧੀ
Ad Position 24