14-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-10-2025

ਭ੍ਰਿਸ਼ਟਾਚਾਰ ਮਾਮਲੇ 'ਚ ਗ੍ਰਿਫਤਾਰ ਡੀ.ਆਈ.ਜੀ. ਭੁੱਲਰ ਘਰੋਂ ਕਰੋੜਾਂ ਦੀ ਨਕਦੀ ਬਰਾਮਦ - ਸੂਤਰ

ਚੰਡੀਗੜ੍ਹ, 16 ਅਕਤੂਬਰ-ਭ੍ਰਿਸ਼ਟਾਚਾਰ ਮਾਮਲੇ 'ਚ ਗ੍ਰਿਫਤਾਰ ਡੀ.ਆਈ.ਜੀ. ਭੁੱਲਰ ਘਰ ਛਾਪੇਮਾਰੀ...

Ad Position 21
No active advertisement
ਅਜੀਤ ਡੈਸਕ 16-10-2025

ਚੰਡੀਗੜ੍ਹ, 16 ਅਕਤੂਬਰ-ਭ੍ਰਿਸ਼ਟਾਚਾਰ ਮਾਮਲੇ 'ਚ ਗ੍ਰਿਫਤਾਰ ਡੀ.ਆਈ.ਜੀ. ਭੁੱਲਰ ਘਰ ਛਾਪੇਮਾਰੀ ਅਜੇ ਵੀ ਜਾਰੀ ਹੈ। ਕਰੋੜਾਂ ਰੁਪਏ ਦੀ ਨਕਦੀ, ਕੀਮਤੀ ਸੋਨੇ ਦੇ ਗਹਿਣੇ, ਲਗਜ਼ਰੀ ਗੱਡੀਆਂ ਤੇ ਹੋਰ ਕਾਗਜ਼ਾਤ ਬਰਾਮਦ ਹੋਣ ਦੀ ਸੂਤਰਾਂ ਦੇ ਹਵਾਲੇ ਤੋਂ ਜਾਣਕਾਰੀ ਮਿਲੀ ਹੈ। ਸੂਤਰਾਂ ਦੇ ਹਵਾਲੇ ਤੋਂ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਨਕਦੀ ਦੀ ਗਿਣਤੀ ਲਈ ਗਿਣਨ ਲਈ ਮਸ਼ੀਨਾਂ ਅੰਦਰ ਭੇਜੀਆਂ ਗਈਆਂ ਹਨ, ਜੋ ਨਕਦੀ ਗਿਣ ਰਹੀਆਂ ਹਨ। ਦੇਰ ਸ਼ਾਮ ਤੱਕ ਸੀ. ਬੀ. ਆਈ. ਦੀ ਡੀ.ਆਈ.ਜੀ. ਭੁੱਲਰ ਦੀ ਰਿਹਾਇਸ਼ ਉਤੇ ਛਾਪੇਮਾਰੀ ਜਾਰੀ ਹੈ। ਦੱਸ ਦਈਏ ਕਿ ਅੱਜ DIG ਰੋਪੜ ਰੇਂਜ ਹਰਚਰਨ ਸਿੰਘ ਭੁੱਲਰ ਨੂੰ ਗ੍ਰਿਫ਼ਤਾਰ ਕੀਤਾ ਹੈ। CBI ਦੀ ਗ੍ਰਿਫ਼ਤ 'ਚ DIG ਰੋਪੜ ਰੇਂਜ ਹਰਚਰਨ ਸਿੰਘ ਭੁੱਲਰ ਹਨ। DIG ਭੁੱਲਰ 'ਤੇ ਰਿਸ਼ਵਤ ਲੈਣ ਦੇ ਇਲਜ਼ਾਮ ਲੱਗੇ ਹਨ। ਦੱਸਿਆ ਜਾ ਰਿਹਾ ਹੈ ਕਿ ਸੀ.ਬੀ.ਆਈ. ਨੇ ਟਰੈਪ ਲਗਾ ਕੇ ਉਨ੍ਹਾਂ ਨੂੰ ਫੜਿਆ ਹੈ।

Ad Position 22
No active advertisement
ਪਿਛਲੀ ਖ਼ਬਰ ਸੀ.ਬੀ.ਆਈ. ਵਲੋਂ DIG ਭੁੱਲਰ ਘਰੋਂ 5 ਕਰੋੜ ਦੀ ਨਕਦੀ ਬਰਾਮਦ ਅਗਲੀ ਖ਼ਬਰ ਹਾਦਸੇ 'ਚ ਐਕਟਿਵਾ ਸਵਾਰ ਦੀ ਮੌਤ, ਥਾਰ ਨੂੰ ਲੱਗੀ ਅੱਗ
Ad Position 24