14-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-10-2025

ਸੀ.ਬੀ.ਆਈ. ਵਲੋਂ DIG ਭੁੱਲਰ ਘਰੋਂ 5 ਕਰੋੜ ਦੀ ਨਕਦੀ ਬਰਾਮਦ

ਚੰਡੀਗੜ੍ਹ, 16 ਅਕਤੂਬਰ-CBI ਵਲੋਂ DIG ਭੁੱਲਰ ਦੇ ਘਰੋਂ ਨਕਦੀ, ਸੋਨੇ ਦੇ ਗਹਿਣੇ ਅਤੇ ਹੋਰ ਸਾਮਾਨ ਵੀ...

Ad Position 21
No active advertisement
ਅਜੀਤ ਡੈਸਕ 16-10-2025

ਚੰਡੀਗੜ੍ਹ, 16 ਅਕਤੂਬਰ-CBI ਵਲੋਂ DIG ਭੁੱਲਰ ਦੇ ਘਰੋਂ ਨਕਦੀ, ਸੋਨੇ ਦੇ ਗਹਿਣੇ ਅਤੇ ਹੋਰ ਸਾਮਾਨ ਵੀ ਬਰਾਮਦ ਹੋਇਆ ਹੈ, ਜਿਸ ਦਾ ਵੇਰਵਾ ਜਾਰੀ ਕੀਤਾ ਗਿਆ ਹੈ। 5 ਕਰੋੜ ਨਕਦੀ ਬਰਾਮਦ ਹੋਈ, ਲਗਜ਼ਰੀ ਗੱਡੀਆਂ ਮਿਲੀਆਂ ਹਨ ਤੇ ਅਜੇ ਵੀ ਨੋਟਾਂ ਨੂੰ ਗਿਣਨ ਦੀ ਪ੍ਰਕਿਰਿਆ ਜਾਰੀ ਹੈ। ਡੇਲ ਕਿਲੋ ਤੋਂ ਵਧ ਸੋਨਾ, ਕਈ ਜ਼ਮੀਨਾਂ ਦੇ ਕਾਗਜ਼ਾਤ ਵੀ ਮਿਲੇ ਹਨ। ਦੱਸ ਦਈਏ ਕਿ ਅੱਜ DIG ਰੋਪੜ ਰੇਂਜ ਹਰਚਰਨ ਸਿੰਘ ਭੁੱਲਰ ਨੂੰ ਗ੍ਰਿਫ਼ਤਾਰ ਕੀਤਾ ਹੈ। CBI ਦੀ ਗ੍ਰਿਫ਼ਤ 'ਚ DIG ਭੁੱਲਰ ਹਨ। ਭੁੱਲਰ 'ਤੇ ਰਿਸ਼ਵਤ ਲੈਣ ਦੇ ਇਲਜ਼ਾਮ ਹਨ। 

ਵਰਨਣਯੋਗ ਹੈ ਕਿ ਸੀ.ਬੀ.ਆਈ. ਨੇ ਪੰਜਾਬ ਪੁਲਿਸ ਦੇ ਡੀ.ਆਈ.ਜੀ. ਅਤੇ ਨਿੱਜੀ ਵਿਅਕਤੀ ਨੂੰ 8 ਲੱਖ ਰੁਪਏ ਦੀ ਰਿਸ਼ਵਤ ਮਾਮਲੇ ਵਿਚ ਗ੍ਰਿਫ਼ਤਾਰ ਕੀਤਾ ਹੈ। ਕੇਂਦਰੀ ਜਾਂਚ ਬਿਊਰੋ ਨੇ 2009 ਬੈਚ ਦੇ ਇਕ ਸੀਨੀਅਰ ਭਾਰਤੀ ਪੁਲਿਸ ਸੇਵਾ ਅਧਿਕਾਰੀ, ਜੋ ਇਸ ਸਮੇਂ ਰੋਪੜ ਰੇਂਜ, ਪੰਜਾਬ ਵਿਚ ਡੀ.ਆਈ.ਜੀ. ਵਜੋਂ ਤਾਇਨਾਤ ਹੈ, ਨੂੰ ਇਕ ਨਿੱਜੀ ਵਿਅਕਤੀ ਸਮੇਤ 8 ਲੱਖ ਰੁਪਏ ਦੇ ਰਿਸ਼ਵਤਖੋਰੀ ਦੇ ਮਾਮਲੇ ਵਿਚ ਗ੍ਰਿਫ਼ਤਾਰ ਕੀਤਾ ਹੈ। ਇਹ ਅਧਿਕਾਰੀ ਸ਼ਿਕਾਇਤਕਰਤਾ ਤੋਂ ਕਥਿਤ ਤੌਰ 'ਤੇ ਵਾਰ-ਵਾਰ ਮਹੀਨਾਵਾਰ ਗੈਰ-ਕਾਨੂੰਨੀ ਭੁਗਤਾਨਾਂ ਦੀ ਮੰਗ ਵੀ ਕਰ ਰਿਹਾ ਸੀ।

ਸੀ.ਬੀ.ਆਈ. ਦੁਆਰਾ 16.10.2025 ਨੂੰ ਦੋਸ਼ੀ ਸਰਕਾਰੀ ਸੇਵਕ ਅਤੇ ਉਸਦੇ ਸਾਥੀ ਵਿਰੁੱਧ ਇਕ ਕੇਸ ਦਰਜ ਕੀਤਾ ਗਿਆ, ਜਿਸ ਵਿਚ ਦੋਸ਼ ਲਗਾਇਆ ਗਿਆ ਕਿ ਅਧਿਕਾਰੀ ਨੇ ਸ਼ਿਕਾਇਤਕਰਤਾ ਵਿਰੁੱਧ ਦਰਜ ਐਫ.ਆਈ.ਆਰ. ਨੂੰ "ਨਿਪਟਾਉਣ" ਲਈ ਆਪਣੇ ਵਿਚੋਲੇ ਰਾਹੀਂ 8 ਲੱਖ ਰੁਪਏ ਦੀ ਰਿਸ਼ਵਤ ਅਤੇ ਮਹੀਨਾਵਾਰ ਰਿਸ਼ਵਤ ਦੀ ਮੰਗ ਕੀਤੀ ਸੀ ਅਤੇ ਇਹ ਯਕੀਨੀ ਬਣਾਇਆ ਗਿਆ ਸੀ ਕਿ ਉਸਦੇ ਕਾਰੋਬਾਰ ਵਿਰੁੱਧ ਕੋਈ ਹੋਰ ਜ਼ਬਰਦਸਤੀ ਜਾਂ ਪੁਲਿਸ ਕਾਰਵਾਈ ਨਾ ਕੀਤੀ ਜਾਵੇ।

ਸੀ.ਬੀ.ਆਈ. ਨੇ ਇਕ ਜਾਲ ਵਿਛਾਇਆ ਅਤੇ ਸੈਕਟਰ 21, ਚੰਡੀਗੜ੍ਹ ਵਿਖੇ ਡੀ.ਆਈ.ਜੀ. ਵਲੋਂ ਸ਼ਿਕਾਇਤਕਰਤਾ ਤੋਂ 8 ਲੱਖ ਰੁਪਏ ਦੀ ਮੰਗ ਕਰਦੇ ਅਤੇ ਸਵੀਕਾਰ ਕਰਦੇ ਹੋਏ ਇਕ ਨਿੱਜੀ ਵਿਅਕਤੀ ਨੂੰ ਰੰਗੇ ਹੱਥੀਂ ਫੜ ਲਿਆ। ਕਾਰਵਾਈ ਦੌਰਾਨ, ਸਰਕਾਰੀ ਸੇਵਕ ਨੂੰ ਇਕ ਕਾਲ ਕੀਤੀ ਗਈ, ਜਿਸ ਦੌਰਾਨ ਉਸ ਨੇ ਭੁਗਤਾਨ ਸਵੀਕਾਰ ਕੀਤਾ ਅਤੇ ਵਿਚੋਲੇ ਅਤੇ ਸ਼ਿਕਾਇਤਕਰਤਾ ਨੂੰ ਆਪਣੇ ਦਫ਼ਤਰ ਆਉਣ ਦਾ ਨਿਰਦੇਸ਼ ਦਿੱਤਾ। ਇਸ ਤੋਂ ਬਾਅਦ, ਸੀ.ਬੀ.ਆਈ. ਟੀਮ ਨੇ ਸਰਕਾਰੀ ਸੇਵਕ ਨੂੰ ਉਸਦੇ ਦਫ਼ਤਰ ਤੋਂ ਗ੍ਰਿਫ਼ਤਾਰ ਕਰ ਲਿਆ ਅਤੇ ਚੰਡੀਗੜ੍ਹ ਵਿਚ ਦੋਵਾਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ।

ਤਲਾਸ਼ੀ ਦੌਰਾਨ, ਸੀ.ਬੀ.ਆਈ. ਨੇ ਕਾਫ਼ੀ ਨਕਦੀ ਅਤੇ ਅਪਰਾਧਿਕ ਸਮੱਗਰੀ ਬਰਾਮਦ ਕੀਤੀ। ਲਗਭਗ 5 ਕਰੋੜ ਦੀ ਨਕਦੀ, ਲਗਭਗ 1.5 ਕਿਲੋਗ੍ਰਾਮ ਦੇ ਗਹਿਣੇ, ਪੰਜਾਬ ਵਿਚ ਅਚੱਲ ਜਾਇਦਾਦਾਂ ਅਤੇ ਸੰਪਤੀਆਂ ਨਾਲ ਸੰਬੰਧਿਤ ਦਸਤਾਵੇਜ਼, ਦੋ ਲੱਗਜ਼ਰੀ ਵਾਹਨਾਂ (ਮਰਸੀਡੀਜ਼ ਅਤੇ ਔਡੀ) ਦੀਆਂ ਚਾਬੀਆਂ, 22 ਲਗਜ਼ਰੀ ਘੜੀਆਂ, ਲਾਕਰ ਚਾਬੀਆਂ, 40 ਲੀਟਰ ਆਯਾਤ ਸ਼ਰਾਬ ਦੀਆਂ ਬੋਤਲਾਂ, ਫਾਇਰ ਆਰਮਜ਼-1 ਡਬਲ ਬੈਰਲ ਬੰਦੂਕ, 1 ਪਿਸਤੌਲ, 1 ਰਿਵਾਲਵਰ, 1 ਏਅਰਗਨ, ਗੋਲਾ ਬਾਰੂਦ ਸਮੇਤ ਵਿਚੋਲੇ ਤੋਂ ਬਰਾਮਦਗੀ ਹੋਈ ਹੈ। 21 ਲੱਖ ਰੁਪਏ ਦੀ ਨਕਦੀ ਸਮੇਤ ਦੋਵਾਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ 17.10.2025 ਨੂੰ ਨਾਮਜ਼ਦ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ। ਤਲਾਸ਼ ਅਤੇ ਹੋਰ ਜਾਂਚ ਜਾਰੀ ਹੈ।
 

Ad Position 22
No active advertisement
ਪਿਛਲੀ ਖ਼ਬਰ ਰੱਬ ਬਿਹਾਰ ਨੂੰ ਬਚਾਵੇ, ਇੱਥੇ ਆਦਿੱਤਿਆਨਾਥ ਮਾਡਲ ਨਹੀਂ ਚਾਹੀਦਾ - ਪਵਨ ਖੇੜਾ ਅਗਲੀ ਖ਼ਬਰ ਭ੍ਰਿਸ਼ਟਾਚਾਰ ਮਾਮਲੇ 'ਚ ਗ੍ਰਿਫਤਾਰ ਡੀ.ਆਈ.ਜੀ. ਭੁੱਲਰ ਘਰੋਂ ਕਰੋੜਾਂ ਦੀ ਨਕਦੀ ਬਰਾਮਦ - ਸੂਤਰ
Ad Position 24