16-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-10-2025

ਭਾਰਤ ਬਨਾਮ ਆਸਟ੍ਰੇਲੀਆ ਦੂਜਾ ਵਨਡੇ: ਆਸਟ੍ਰੇਲੀਆ ਨੇ ਜਿੱਤਿਆ ਟਾੱਸ, ਚੁਣੀ ਗੇਂਦਬਾਜ਼ੀ

ਐਡੀਲੇਡ, 23 ਅਕਤੂਬਰ- ਭਾਰਤ ਅਤੇ ਆਸਟ੍ਰੇਲੀਆ ਵਿਚਕਾਰ ਇਕ ਦਿਨਾਂ ਸੀਰੀਜ਼ ਦਾ ਦੂਜਾ ਮੈਚ ਐਡੀਲੇਡ ਓਵਲ ਸਟੇਡੀਅਮ ਵਿਚ ਖੇਡਿਆ ਜਾ ਰਿਹਾ ਹੈ। ਆਸਟ੍ਰੇਲੀਆਈ ਕਪਤਾਨ ਮਿਸ਼ੇਲ ਮਾਰਸ਼...

Ad Position 21
No active advertisement
ਅਜੀਤ ਡੈਸਕ 23-10-2025

ਐਡੀਲੇਡ, 23 ਅਕਤੂਬਰ- ਭਾਰਤ ਅਤੇ ਆਸਟ੍ਰੇਲੀਆ ਵਿਚਕਾਰ ਇਕ ਦਿਨਾਂ ਸੀਰੀਜ਼ ਦਾ ਦੂਜਾ ਮੈਚ ਐਡੀਲੇਡ ਓਵਲ ਸਟੇਡੀਅਮ ਵਿਚ ਖੇਡਿਆ ਜਾ ਰਿਹਾ ਹੈ। ਆਸਟ੍ਰੇਲੀਆਈ ਕਪਤਾਨ ਮਿਸ਼ੇਲ ਮਾਰਸ਼ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਫ਼ੈਸਲਾ ਕੀਤਾ ਹੈ। ਮਾਰਸ਼ ਨੇ ਪਿਛਲੇ ਮੈਚ ਤੋਂ ਪਲੇਇੰਗ ਇਲੈਵਨ ਵਿਚ ਤਿੰਨ ਬਦਲਾਅ ਕੀਤੇ। ਵਿਕਟਕੀਪਰ ਐਲੇਕਸ ਕੈਰੀ ਅਤੇ ਜ਼ੇਵੀਅਰ ਬਾਰਟਲੇਟ ਨੂੰ ਪਲੇਇੰਗ ਇਲੈਵਨ ਵਿਚ ਸ਼ਾਮਿਲ ਕੀਤਾ ਗਿਆ ਹੈ।

ਭਾਰਤੀ ਟੀਮ ਲਗਾਤਾਰ 17ਵੇਂ ਵਨਡੇ ਲਈ ਟਾਸ ਹਾਰ ਗਈ ਹੈ। ਗਿੱਲ ਨੇ ਪਿਛਲੇ ਮੈਚ ਤੋਂ ਪਲੇਇੰਗ ਇਲੈਵਨ ਵਿਚ ਕੋਈ ਬਦਲਾਅ ਨਹੀਂ ਕੀਤਾ ਹੈ। ਉਨ੍ਹਾਂ ਕਿਹਾ ਕਿ ਅਸੀਂ ਵੀ ਗੇਂਦਬਾਜ਼ੀ ਕਰਨਾ ਚਾਹੁੰਦੇ ਸੀ। ਅਸੀਂ ਬੱਲੇਬਾਜ਼ੀ ਤੋਂ ਵੀ ਖੁਸ਼ ਹਾਂ। ਇਕ ਜਾਂ ਦੋ ਦਿਨ ਪਹਿਲਾਂ ਮੀਂਹ ਪਿਆ ਸੀ, ਇਸ ਲਈ ਬੱਲੇਬਾਜ਼ੀ ਕਰਨਾ ਮੁਸ਼ਕਿਲ ਹੋਵੇਗਾ।

ਪਰਥ ਵਿਚ ਖੇਡਿਆ ਗਿਆ ਪਹਿਲਾ ਮੈਚ ਮੀਂਹ ਕਾਰਨ 26-26 ਓਵਰਾਂ ਦਾ ਕਰ ਦਿੱਤਾ ਗਿਆ ਸੀ ਅਤੇ ਭਾਰਤ ਹਾਰ ਗਿਆ। ਜੇਕਰ ਭਾਰਤੀ ਟੀਮ ਅੱਜ ਜਿੱਤ ਜਾਂਦੀ ਹੈ, ਤਾਂ ਲੜੀ 1-1 ਨਾਲ ਬਰਾਬਰ ਹੋ ਜਾਵੇਗੀ।

Ad Position 22
No active advertisement
ਪਿਛਲੀ ਖ਼ਬਰ ਸਰਦੀਆਂ ਦੇ ਮੌਸਮ ਲਈ ਬੰਦ ਹੋਏ ਕੇਦਾਰਨਾਥ ਦੇ ਕਪਾਟ ਅਗਲੀ ਖ਼ਬਰ ਦਿੱਲੀ ਵਿਚ ਹਵਾ ਦੀ ਗੁਣਵੱਤਾ ਦਾ ਪੱਧਰ ਮਾੜੀ ਸ਼੍ਰੇਣੀ ਵਿਚ
Ad Position 24