ਮੁੰਬਈ, 15 ਨਵੰਬਰ (ਪੀ.ਟੀ.ਆਈ.)-ਵਾਨਖੇੜੇ ਸਟੇਡੀਅਮ ’ਚ ਅਗਲੇ ਸਾਲ ਦੀ ਸ਼ੁਰੂਆਤ ਵਿਚ ਮਹਿਲਾ ਪ੍ਰੀਮੀਅਰ ਲੀਗ ਦੇ ਮੁੰਬਈ ਪੜਾਅ ਦੇ ਮੈਚ ਖੇਡੇ ਜਾਣਗੇ। ਇਸ ਬਾਰੇ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) ਨੇ ਐਲਾਨ ਕੀਤਾ ਹੈ। ਪਹਿਲਾਂ ਇਹ ਮੈਚ ਕ੍ਰਿਕਟ ਕਲੱਬ ਆਫ ਇੰਡੀਆ ਦੇ ਬ੍ਰੇਬੋਰਨ ਸਟੇਡੀਅਮ ਵਿਚ ਕਰਵਾਏ ਜਾਣੇ ਸਨ।
ਡਬਲਿਊ.ਪੀ.ਐਲ. ਲੀਗ 2027 ਦਾ ਟੂਰਨਾਮੈਂਟ 14 ਜਨਵਰੀ ਤੋਂ 7 ਫਰਵਰੀ ਤੱਕ ਖੇਡਿਆ ਜਾਵੇਗਾ। ਵਡੋਦਰਾ ਇਸ ਟੂਰਨਾਮੈਂਟ ਦਾ ਦੂਜਾ ਮੇਜ਼ਬਾਨ ਸ਼ਹਿਰ ਹੋਵੇਗਾ। ਟੂਰਨਾਮੈਂਟ ਦਾ ਪਹਿਲਾ ਪੜਾਅ 14 ਤੋਂ 24 ਜਨਵਰੀ ਤੱਕ ਵਦੋਦਰਾ ਦੇ ਬੀ.ਸੀ.ਏ. ਸਟੇਡੀਅਮ ਵਿੱਚ ਖੇਡਿਆ ਜਾਵੇਗਾ। ਇਸ ਤੋਂ ਬਾਅਦ ਦੂਜਾ ਪੜਾਅ 26 ਜਨਵਰੀ ਤੋਂ ਟੂਰਨਾਮੈਂਟ ਦੇ ਆਖਰੀ ਦਿਨ ਤੱਕ ਮੁੰਬਈ ’ਚ ਹੋਵੇਗਾ।