16-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-10-2025

ਪਾਲ ਕਪੂਰ ਨੇ ਅਮਰੀਕੀ ਦੱਖਣੀ ਅਤੇ ਮੱਧ ਏਸ਼ੀਆਈ ਮਾਮਲਿਆਂ ਦੇ ਬਿਊਰੋ ਵਿਚ ਸਹਾਇਕ ਸਕੱਤਰ ਵਜੋਂ ਸਹੁੰ ਚੁੱਕੀ

ਵਾਸ਼ਿੰਗਟਨ ਡੀਸੀ [ਅਮਰੀਕਾ], 23 ਅਕਤੂਬਰ (ਏਐਨਆਈ): ਪਾਲ ਕਪੂਰ ਨੇ ਅਮਰੀਕੀ ਵਿਦੇਸ਼ ਵਿਭਾਗ ਦੇ ਦੱਖਣੀ ਅਤੇ ਮੱਧ ਏਸ਼ੀਆਈ ਮਾਮਲਿਆਂ ਦੇ ਬਿਊਰੋ ਵਿਚ ਸਹਾਇਕ ਸਕੱਤਰ ਵਜੋਂ ਸਹੁੰ ...

Ad Position 21
No active advertisement
ਅਜੀਤ ਡੈਸਕ 23-10-2025

ਵਾਸ਼ਿੰਗਟਨ ਡੀਸੀ [ਅਮਰੀਕਾ], 23 ਅਕਤੂਬਰ (ਏਐਨਆਈ): ਪਾਲ ਕਪੂਰ ਨੇ ਅਮਰੀਕੀ ਵਿਦੇਸ਼ ਵਿਭਾਗ ਦੇ ਦੱਖਣੀ ਅਤੇ ਮੱਧ ਏਸ਼ੀਆਈ ਮਾਮਲਿਆਂ ਦੇ ਬਿਊਰੋ ਵਿਚ ਸਹਾਇਕ ਸਕੱਤਰ ਵਜੋਂ ਸਹੁੰ ਚੁੱਕੀ। ਐਕਸ 'ਤੇ ਇਕ ਪੋਸਟ ਵਿਚ ਕਿਹਾ ਕਿ ਤੁਹਾਡਾ ਸਵਾਗਤ ਹੈ, ਸਹਾਇਕ ਸਕੱਤਰ ਪਾਲ ਕਪੂਰ! ਅੱਜ ਡਾ. ਕਪੂਰ ਨੂੰ ਅਧਿਕਾਰਤ ਤੌਰ 'ਤੇ ਸਹੁੰ ਚੁਕਾਈ ਗਈ। ਦੱਖਣੀ ਅਤੇ ਮੱਧ ਏਸ਼ੀਆਈ ਮਾਮਲਿਆਂ ਦਾ ਬਿਊਰੋ ਅਫ਼ਗਾਨਿਸਤਾਨ, ਬੰਗਲਾਦੇਸ਼, ਭੂਟਾਨ, ਭਾਰਤ, ਕਜ਼ਾਕਿਸਤਾਨ, ਕਿਰਗਿਸਤਾਨ, ਮਾਲਦੀਵ, ਨੇਪਾਲ, ਪਾਕਿਸਤਾਨ, ਸ਼੍ਰੀਲੰਕਾ, ਤਾਜਿਕਸਤਾਨ, ਤੁਰਕਮੇਨਿਸਤਾਨ ਅਤੇ ਉਜ਼ਬੇਕਿਸਤਾਨ ਦੇ ਦੇਸ਼ਾਂ ਨਾਲ ਅਮਰੀਕੀ ਵਿਦੇਸ਼ ਨੀਤੀ ਅਤੇ ਅਮਰੀਕੀ ਸੰਬੰਧਾਂ ਦੀ ਨਿਗਰਾਨੀ ਕਰਦਾ ਹੈ।


ਕਪੂਰ ਯੂ.ਐਸ. ਨੇਵਲ ਪੋਸਟ ਗ੍ਰੈਜੂਏਟ ਸਕੂਲ ਵਿਚ ਰਾਸ਼ਟਰੀ ਸੁਰੱਖਿਆ ਮਾਮਲਿਆਂ ਦੇ ਵਿਭਾਗ ਵਿਚ ਪ੍ਰੋਫੈਸਰ ਅਤੇ ਸਟੈਨਫੋਰਡ ਯੂਨੀਵਰਸਿਟੀ ਦੇ ਹੂਵਰ ਇੰਸਟੀਚਿਊਸ਼ਨ ਵਿਚ ਇਕ ਵਿਜ਼ਿਟਿੰਗ ਫੈਲੋ ਸਨ। 2020-2021 ਤੱਕ ਕਪੂਰ ਨੇ ਸਟੇਟ ਡਿਪਾਰਟਮੈਂਟ ਦੇ ਨੀਤੀ ਯੋਜਨਾ ਸਟਾਫ ਵਿਚ ਸੇਵਾ ਨਿਭਾਈ, ਦੱਖਣੀ ਅਤੇ ਮੱਧ ਏਸ਼ੀਆ, ਇੰਡੋ-ਪੈਸੀਫਿਕ ਰਣਨੀਤੀ ਅਤੇ ਅਮਰੀਕਾ-ਭਾਰਤ ਸੰਬੰਧਾਂ ਨਾਲ ਸੰਬੰਧਿਤ ਮੁੱਦਿਆਂ 'ਤੇ ਕੰਮ ਕੀਤਾ।

Ad Position 22
No active advertisement
ਪਿਛਲੀ ਖ਼ਬਰ ਰਾਸ਼ਟਰਪਤੀ ਮੁਰਮੂ ਨੇ ਸ਼ਿਵਗਿਰੀ ਮੱਠ ਦੇ ਰਸਤੇ 'ਤੇ ਅਚਾਨਕ ਰੁਕ ਕੇ ਵਰਕਲਾ ਦੇ ਵਿਦਿਆਰਥੀਆਂ ਨੂੰ ਮਿਲੇ ਅਗਲੀ ਖ਼ਬਰ ਅਸਾਮ ਦੇ ਕੋਕਰਾਝਾਰ ਵਿਚ ਰੇਲ ਪਟੜੀਆਂ ਨੂੰ ਤੋੜਨ ਲਈ ਆਈ.ਈ.ਡੀ. ਧਮਾਕਾ
Ad Position 24