16-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-11-2026

ਪਠਾਨਕੋਟ-ਜੰਮੂ ਨੈਸ਼ਨਲ ਹਾਈਵੇ 'ਤੇ ਬੰਦੂਕ ਦੀ ਨੋਕ 'ਤੇ ਕਾਰ ਦੀ, ਅਲਰਟ ਜਾਰੀ

ਪਠਾਨਕੋਟ, 16 ਨਵੰਬਰ (ਵਿਨੋਦ)- ਪਠਾਨਕੋਟ-ਜੰਮੂ ਨੈਸ਼ਨਲ ਹਾਈਵੇ 'ਤੇ ਪਠਾਨਕੋਟ ਸ਼ਹਿਰ ਦੇ ਡਾਊਨਟਾਊਨ ਇਲਾਕੇ ਤੋਂ ਬੰਦੂਕ ਦੀ ਨੋਕ 'ਤੇ ਕਾਰ ਲੁੱਟ ਕੇ ਲੈ ਜਾਣ 'ਤੇ ਖੁਫੀਆ ਏਜੰਸੀਆਂ ਨੇ ਹਾਈ-ਅਲਰਟ ਜਾਰੀ ਕੀਤਾ ਹੈ। ਖੁਫ਼ੀਆ ਏਜੰਸੀਆਂ ਨਾਲ ਜੁੜੇ ਸੂਤਰਾਂ ਅਨੁਸਾਰ ਅਣ-ਪਛਾਤੇ ਬਦਮਾਸ਼ ਵਾਰਦਾਤ ਨੂੰ ਅੰਜ਼ਾਮ ਦੇਣ ਤੋਂ ਬਾਅਦ ਗੱਡੀ ਨੂੰ ਪਠਾਨਕੋਟ ਤੋਂ ਲੈ ਕੇ ਫ਼ਰਾਰ ਹੋ ਗਏ ਹਨ।

Ad Position 21
No active advertisement
ਅਜੀਤ ਡੈਸਕ 16-11-2026

ਪਠਾਨਕੋਟ, 16 ਨਵੰਬਰ (ਵਿਨੋਦ)- ਪਠਾਨਕੋਟ-ਜੰਮੂ ਨੈਸ਼ਨਲ ਹਾਈਵੇ 'ਤੇ ਪਠਾਨਕੋਟ ਸ਼ਹਿਰ ਦੇ ਡਾਊਨਟਾਊਨ ਇਲਾਕੇ ਤੋਂ ਬੰਦੂਕ ਦੀ ਨੋਕ 'ਤੇ ਕਾਰ ਲੁੱਟ ਕੇ ਲੈ ਜਾਣ 'ਤੇ ਖੁਫੀਆ ਏਜੰਸੀਆਂ ਨੇ ਹਾਈ-ਅਲਰਟ ਜਾਰੀ ਕੀਤਾ ਹੈ। ਖੁਫ਼ੀਆ ਏਜੰਸੀਆਂ ਨਾਲ ਜੁੜੇ ਸੂਤਰਾਂ ਅਨੁਸਾਰ ਅਣ-ਪਛਾਤੇ ਬਦਮਾਸ਼ ਵਾਰਦਾਤ ਨੂੰ ਅੰਜ਼ਾਮ ਦੇਣ ਤੋਂ ਬਾਅਦ ਗੱਡੀ ਨੂੰ ਪਠਾਨਕੋਟ ਤੋਂ ਲੈ ਕੇ ਫ਼ਰਾਰ ਹੋ ਗਏ ਹਨ।

ਇਸ ਘਟਨਾ ਤੋਂ ਬਾਅਦ ਪੰਜਾਬ ਅਤੇ ਜੰਮੂ-ਕਸ਼ਮੀਰ ਪੁਲਿਸ ਨੇ ਚਿਤਾਵਨੀ ਜਾਰੀ ਕੀਤੀ ਹੈ ਅਤੇ ਪੂਰੇ ਇੰਟਰ-ਸਟੇਟ ਬਾਰਡਰ ’ਤੇ ਨੈਸ਼ਨਲ ਹਾਈਵੇ 'ਤੇ ਹਾਈ-ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਇਸ ਦੀ ਵੱਡੀ ਵਜ੍ਹਾ ਲੁੱਟੀ ਕਾਰ ਦਾ ਇਸਤੇਮਾਲ ਅੱਤਵਾਦੀ ਹਮਲੇ ਵਿਚ ਹੋਣ ਦਾ ਖਤਰਾ ਹੈ। ਲੁੱਟੀ ਗਈ ਕਾਰ ਚਿੱਟੇ ਰੰਗ ਦੀ ਮਹਿੰਦਰਾ XUV500 ਹੈ। ਪੀ.ਸੀ.ਆਰ. ਜੰਮੂ ਵਲੋਂ ਜਾਰੀ ਅਤਿ-ਆਵਸ਼ਕ ਚਿਤਾਵਨੀ ਮੁਤਾਬਕ, ਲੁੱਟੀ ਗਈ ਗੱਡੀ ਬਮਿਆਲ ਦੇ ਰਹਿਣ ਵਾਲੇ ਵਿਅਕਤੀ ਦੀ ਹੈ।

ਗੱਡੀ ਦਾ ਨੰਬਰ PB35AA-9902 ਦੱਸਿਆ ਜਾ ਰਿਹਾ ਹੈ। ਥਾਣਾ ਸੁਜਾਨਪੁਰ ਪ੍ਰਭਾਰੀ ਅਰੁਣ ਸ਼ਰਮਾ ਨੇ ਲੁੱਟ ਦੀ ਵਾਰਦਾਤ ਦੀ ਪੁਸ਼ਟੀ ਕੀਤੀ ਹੈ।

PCR ਜੰਮੂ ਵਲੋਂ ਜਾਰੀ ਕੀਤੇ ਗਏ ਅਲਰਟ ਅਨੁਸਾਰ, ਕੁਝ ਅਣ-ਪਛਾਤੇ ਲੋਕਾਂ ਨੇ ਗੰਨ ਪੁਆਇੰਟ 'ਤੇ ਡਰਾਈਵਰ ਦਾ ਅਗਵਾ ਕਰ ਲਿਆ ਹੈ ਅਤੇ ਉਸ ਦੀ ਕਾਰ ਸਮੇਤ ਉਸ ਨੂੰ ਡਾਊਨਟਾਊਨ ਪਠਾਨਕੋਟ ਤੋਂ ਕਠੂਆ ਵੱਲ ਲੈ ਜਾ ਰਹੇ ਹਨ। ਲੁੱਟੀ ਗਈ ਕਾਰ ਦਾ ਰਜਿਸਟ੍ਰੇਸ਼ਨ ਨੰਬਰ PB35AA-9902 ਹੈ।

ਚਿਤਾਵਨੀ ਵਿਚ ਲਿਖਿਆ ਹੈ ਕਿ ਸਾਰੇ ਸੰਬੰਧਿਤ ਅਧਿਕਾਰੀਆਂ ਅਤੇ ਪੁਲਿਸ ਇਕਾਈਆਂ ਨੂੰ ਨਿਰਦੇਸ਼ ਦਿੱਤਾ ਜਾਂਦਾ ਹੈ ਕਿ ਉਹ ਸਖ਼ਤ ਨਿਗਰਾਨੀ ਰੱਖਣ। ਜੇਕਰ ਉਕਤ ਵਾਹਨ ਜਾਂ ਇਸ ਨਾਲ ਸੰਬੰਧਿਤ ਕੋਈ ਵੀ ਜਾਣਕਾਰੀ ਮਿਲਦੀ ਹੈ, ਤਾਂ ਤੁਰੰਤ ਪੀ.ਸੀ.ਆਰ. ਰਿਆਸੀ ਨੂੰ ਸੂਚਿਤ ਕੀਤਾ ਜਾਵੇ। 

ਅਣ-ਪਛਾਤੇ ਬਦਮਾਸ਼ਾਂ ਨੇ ਗੰਨ ਪੁਆਇੰਟ 'ਤੇ ਡਰਾਈਵਰ ਤੋਂ ਗੱਡੀ ਖੋਹ ਕੇ ਲੈ ਜਾਣ ਦੀ ਸੂਚਨਾ ਮਿਲਦਿਆਂ ਹੀ ਸੁਰੱਖਿਆ ਏਜੰਸੀਆਂ ਹਰਕਤ ਵਿਚ ਆ ਗਈਆਂ। ਪੁਲਿਸ ਪ੍ਰਸ਼ਾਸਨ ਵਲੋਂ ਜਾਰੀ ਨਿਰਦੇਸ਼ਾਂ ਤਹਿਤ ਹਾਈਵੇ 'ਤੇ ਨਾਕਾਬੰਦੀ, ਪਠਾਨਕੋਟ-ਕਠੂਆ-ਸਾਂਬਾ-ਜੰਮੂ ਹਾਈਵੇ 'ਤੇ ਸਥਿਤ ਸਾਰੇ ਪੁਲਿਸ ਨਾਕਿਆਂ, ਪੀ.ਸੀ.ਆਰ. ਟੀਮਾਂ ਅਤੇ ਸੰਬੰਧਿਤ ਥਾਣਾ ਪ੍ਰਭਾਰੀਆਂ ਨੂੰ ਤੁਰੰਤ ਅਲਰਟ ਕਰ ਦਿੱਤਾ ਗਿਆ ਹੈ।

ਹਾਈਵੇ ਪੈਟਰੋਲਿੰਗ ਟੀਮਾਂ ਨੂੰ ਸੜਕ ਤੋਂ ਲੰਘਣ ਵਾਲੀਆਂ ਸਾਰੀਆਂ ਗੱਡੀਆਂ, ਖਾਸ ਕਰਕੇ ਚਿੱਟੇ ਰੰਗ ਦੀਆਂ XUV500 ਗੱਡੀਆਂ ਦੀ ਬਾਰੀਕੀ ਨਾਲ ਜਾਂਚ ਕਰਨ ਅਤੇ ਸ਼ੱਕੀ ਗੱਡੀ ਨੂੰ ਘੇਰ ਕੇ ਰੋਕਣ ਦੇ ਨਿਰਦੇਸ਼ ਦਿੱਤੇ ਗਏ ਹਨ।

ਖੁਫੀਆ ਏਜੰਸੀਆਂ ਨਾਲ ਜੁੜੇ ਸੂਤਰਾਂ ਅਨੁਸਾਰ ਕਾਰ ਭਾਰਤ-ਪਾਕ ਸਰਹੱਦ ਨਾਲ ਲੱਗਦੇ ਬਾਰਡਰ ਇਲਾਕੇ ਦੀ ਹੈ। ਸੰਭਾਵਨਾ ਹੈ ਕਿ ਇਸ ਵਾਰਦਾਤ ਨੂੰ ਨਸ਼ਾ ਤਸਕਰਾਂ ਨੇ ਅੰਜ਼ਾਮ ਦਿੱਤਾ ਹੋਵੇ, ਪਰ ਮਾਮਲੇ ਦੀ ਜਾਂਚ ਪੂਰੀ ਹੋਣ 'ਤੇ ਹੀ ਕੁਝ ਕਿਹਾ ਜਾ ਸਕਦਾ ਹੈ।

ਇਹ ਵਾਰਦਾਤ ਥਾਣਾ ਸੁਜਾਨਪੁਰ ਖੇਤਰ ਵਿਚ ਹੋਈ। ਥਾਣਾ ਪ੍ਰਭਾਰੀ ਅਰੁਣ ਸ਼ਰਮਾ ਨੇ ਦੱਸਿਆ ਕਿ ਪੁਲਿਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ। ਹਾਲਾਂਕਿ, ਹੁਣ ਤੱਕ ਇਹ ਜਾਣਕਾਰੀ ਨਹੀਂ ਮਿਲ ਸਕੀ ਹੈ ਕਿ ਕਾਰ ਨੂੰ ਲੈ ਜਾਣ ਵਾਲੇ ਹਥਿਆਰਬੰਦ ਲੋਕ ਕੌਣ ਹਨ। ਫਿਲਹਾਲ ਪੁਲਿਸ ਹਰ ਐਂਗਲ ਤੋਂ ਜਾਂਚ ਕਰ ਰਹੀ ਹੈ ਅਤੇ ਅਲਰਟ ਜਾਰੀ ਕਰ ਦਿੱਤਾ ਗਿਆ ਹੈ।

Ad Position 22
No active advertisement
ਅਗਲੀ ਖ਼ਬਰ ਥਾਈਲੈਂਡ: ਫੁਕੇਟ ਦੇ ਇਕ ਰਿਜ਼ੋਰਟ ਵਿਚ ਲੱਗੀ ਭਿਆਨਕ ਅੱਗ, 11 ਲੋਕਾਂ ਦੀ ਮੌਤ
Ad Position 24