16-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-10-2025

ਸੀ. ਬੀ. ਆਈ. ਵਲੋਂ ਮਾਛੀਵਾੜਾ ਨੇੜੇ ਭੁੱਲਰ ਫਾਰਮ ਦੀ ਰੇਡ ਤੋਂ ਪਹਿਲਾਂ ਹੀ ਸਾਮਾਨ ਗਾਇਬ

ਮਾਛੀਵਾੜਾ ਸਾਹਿਬ, 24 ਅਕਤੂਬਰ (ਮਨੋਜ ਕੁਮਾਰ)-ਅੱਜ ਸਵੇਰੇ ਕਰੀਬ 11 ਵਜੇ ਜਿਵੇਂ ਹੀ ਸੀ. ਬੀ. ਆਈ...

Ad Position 21
No active advertisement
ਅਜੀਤ ਡੈਸਕ 24-10-2025

ਮਾਛੀਵਾੜਾ ਸਾਹਿਬ, 24 ਅਕਤੂਬਰ (ਮਨੋਜ ਕੁਮਾਰ)-ਅੱਜ ਸਵੇਰੇ ਕਰੀਬ 11 ਵਜੇ ਜਿਵੇਂ ਹੀ ਸੀ. ਬੀ. ਆਈ. ਦੀ ਟੀਮ ਮਾਛੀਵਾੜਾ ਨਜ਼ਦੀਕ ਪਿੰਡ ਮੰਡ ਸ਼ੇਰੀਆ ਮੁਅੱਤਲ ਡੀ. ਆਈ. ਜੀ. ਹਰਚਰਨ ਸਿੰਘ ਭੁੱਲਰ ਦੇ 55 ਏਕੜ ਦੇ ਫਾਰਮ ਹਾਊਸ ਪੁੱਜੀ ਤਾਂ ਕਰੀਬ 5 ਘੰਟਿਆਂ ਦੀ ਛਾਣਬੀਣ ਤੋਂ ਬਾਅਦ ਇਹ ਸਾਹਮਣੇ ਨਿਕਲਿਆ ਕਿ ਇਸ ਫਾਰਮ ਵਿਚੋਂ ਰੇਡ ਤੋਂ ਪਹਿਲਾਂ ਹੀ ਭੁੱਲਰ ਸਾਹਿਬ ਦੇ ਚਹੇਤਿਆਂ ਨੇ ਟਰੈਕਟਰ ਟ੍ਰਾਲੀਆਂ ਸਮੇਤ ਫਾਰਮ ਹਾਊਸ ਵਿਚ ਪਿਆ ਉਹ ਹਰ ਸਾਮਾਨ ਗਾਇਬ ਕਰ ਦਿੱਤਾ, ਜੋ ਕਿ ਭੁੱਲਰ ਸਾਹਿਬ ਦੀ ਗ੍ਰਿਫਤਾਰੀ ਤੋਂ ਪਹਿਲਾਂ ਉਥੇ ਪਿਆ ਸੀ। ਹਾਲਾਂਕਿ ਇਹ ਕਿਸ ਨੇ ਗਾਇਬ ਕੀਤਾ, ਇਸ ਬਾਰੇ ਕਹਿਣਾ ਮੁਸ਼ਕਿਲ ਹੈ ਪਰ ਸੀ. ਬੀ. ਆਈ. ਦੇ ਅਧਿਕਾਰੀ ਨੇ ਗੱਲਬਾਤ ਵਿਚ ਕਿਹਾ ਕਿ ਇਹ ਸਾਰਾ ਕੁਝ ਨਜ਼ਦੀਕੀ ਵਿਅਕਤੀਆਂ ਦਾ ਕੰਮ ਹੈ ਪਰ ਜਾਂਚ ਵਿਚ ਕਿਸੇ ਨੂੰ ਬਖਸ਼ਿਆ ਨਹੀਂ ਜਾਵੇਗਾ ਤੇ ਇਸ ਫਾਰਮ ਉਤੇ ਕੌਣ-ਕੌਣ ਆਇਆ, ਸਭ ਜਾਂਚ ਵਿਚ ਸ਼ਾਮਿਲ ਹੋਵੇਗਾ। 

Ad Position 22
No active advertisement
ਪਿਛਲੀ ਖ਼ਬਰ ਤਰਨਤਾਰਨ ਜ਼ਿਮਨੀ ਚੋਣ ਤੋਂ ਪਹਿਲਾਂ 2 ਨੂੰ ਪੰਜਾਬ ਦੇ ਵੈਟਰਨਰੀ ਡਾਕਟਰਾਂ ਵਲੋਂ ਸੂਬਾ ਪੱਧਰੀ ਰੋਸ ਮਾਰਚ ਦਾ ਐਲਾਨ ਅਗਲੀ ਖ਼ਬਰ ਆਈ.ਐਫ.ਐਸ. ਮਨੀਸ਼ ਗੁਪਤਾ ਆਇਰਲੈਂਡ ਗਣਰਾਜ 'ਚ ਭਾਰਤ ਦੇ ਅਗਲੇ ਰਾਜਦੂਤ ਨਿਯੁਕਤ
Ad Position 24